ਵੀਆਈਪੀ ਕਲਚਰ ਖ਼ਤਮ ਕਰਨ ਦਾ ਫੈਸਲਾ
ਕੇਂਦਰ ਸਕਰਾਰ ਨੇ ਦੇਸ਼ ਅੰਦਰ ਕਿਸੇ ਨੂੰ ਵੀ ਆਪਣੀ ਗੱਡੀ ‘ਤੇ ਲਾਲ ਬੱਤੀ ਨਾ ਲਾਉਣ ਦਾ ਫੈਸਲਾ ਕਰਕੇ ਮਨੁੱਖਤਾ ਦੇ ਭਲੇ, ਸਨਮਾਨ ਤੇ ਬਰਾਬਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ ਇਸ ਫੈਸਲੇ ਨਾਲ ਉਹਨਾਂ ਲੱਖਾਂ ਲੋਕਾਂ ਦੇ ਦਰਦ ਨੂੰ ਜ਼ੁਬਾਨ ਮਿਲੀ ਹੈ ਜੋ ਕਿਸੇ ਮੁਸੀਬਤ ਦੀ ਹਾਲਤ ‘ਚ ਲਾਲ ਬੱਤੀਆਂ ਵਾਲੀਆਂ ਗੱਡੀਆਂ ਕਾਰਨ ਆਪਣੀ ਮੰਜ਼ਿਲ ‘ਤੇ ਪਹੁੰਚਣ ਤੋਂ ਬਹੁਤ ਲੇਟ ਹੋ ਜਾਂਦੇ ਸਨ । ਇਸੇ ਵੀਆਈਪੀ ਕਲਚਰ ਕਾਰਨ ਪਿਛਲੇ ਸਮੇਂ ‘ਚ ਵੱਡੀ ਗਿਣਤੀ ਮਰੀਜ਼ਾਂ ਨੂੰ ਮੁਸ਼ਕਲਾਂ ਆਈਆਂ ਤੇ ਕਈ ਸੜਕ ‘ਤੇ ਹੀ ਆਪਣੀ ਜਾਨ ਗੁਆ ਬੈਠੇ ਸਰਕਾਰ ਦੇ ਫੈਸਲੇ ਅਨੁਸਾਰ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੀ ਆਪ ਹਾਲਤਾਂ ‘ਚ ਲਾਲ ਬੱਤੀ ਦੀ ਵਰਤੋਂ ਨਹੀਂ ਕਰ ਸਕਣਗੇ ।
ਸਿਆਸਤ ‘ਚ ਲਾਲ ਬੱਤੀ ਇੱਕ ਫੈਸ਼ਨ ਤੋਂ ਵੀ ਵੱਧ ਹੰਕਾਰ ਦਾ ਪ੍ਰਗਟਾਵਾ ਤੇ ਬੇਨਿਯਮੀਆਂ ਦਾ ਘਰ ਬਣ ਗਿਆ ਸੀ ਗੈਰ-ਕਾਨੂੰਨੀ ਕੰਮ ਕਰਨ ਵਾਲੇ ਲੋਕ ਵੀ ਲਾਲ ਬੱਤੀ ਲਾ ਕੇ ਪੁਲਿਸ ਨੂੰ ਚਕਮਾ ਦੇ ਕੇ ਨਿੱਕਲ ਜਾਂਦੇ ਸਨ ਲਾਲ ਬੱਤੀ ਦੀ ਖਿੱਚ ਨੇ ਉਹਨਾਂ ਲੋਭੀ ਵਿਅਕਤੀਆਂ ਨੂੰ ਸਿਆਸਤ ਵੱਲ ਲੈ ਆਂਦਾ ਸੀ ਜੋ ਸ਼ਾਸਨ ਪ੍ਰਸ਼ਾਸਨ ‘ਚ ਆਪਣੀ ਚੌਧਰ ਜਮਾਉਣਾ ਚਾਹੁੰਦੇ ਸਨ । ਇਸੇ ਕਾਰਨ ਲੋਕ ਕਿਵੇਂ ਨਾ ਕਿਵੇਂ ਚੋਣ ਜਿੱਤਣ ਤੇ ਅਹੁਦੇ ਲੈਣ ਖਾਤਰ ਹਰ ਹਥਕੰਡਾ ਵਰਤਦੇ ਸਨ ਸਰਕਾਰ ਦੀ ਨਵੀਂ ਨੀਤੀ ਸਿਆਸੀ ਆਗੂਆਂ ਤੇ ਅਫਸਰਾਂ ਦੇ ਦਿਲੋ ਦਿਮਾਗ ‘ਚ ਆਪਣੇ ਆਪ ਨੂੰ ਆਮ ਬੰਦਾ ਸਮਝਣ ਦੇ ਵਿਚਾਰ ਪੈਦਾ ਕਰੇਗੀ ।
ਮੁਲਾਜ਼ਮਾਂ ਅੰਦਰ ਵੀ ਹੀਣ ਭਾਵਨਾ ਖ਼ਤਮ ਹੋਵੇਗੀ ਇਸ ਤਰ੍ਹਾਂ ਰਾਜੇ ਤੇ ਆਮ ਆਦਮੀ ਦਰਮਿਆਨ ਕਾਇਮ ਹੋ ਚੁੱਕੀ ਵੱਡੀ ਖਾਈ ਨੂੰ ਵੀ ਭਰਿਆ ਜਾ ਸਕੇਗਾ ਆਮ ਲੋਕਾਂ ਤੋਂ ਇਲਾਵਾ ਮੁਲਾਜ਼ਮ ਤਬਕਾ ਵੀ ਵੀਆਈਪੀ ਕਲਚਰ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਸੀ ਪੰਜਾਬ ‘ਚ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇਸ ਦਿਸ਼ਾ ‘ਚ ਵਧੀਆ ਪਹਿਲ ਕੀਤੀ ਹੈ ਅਮਰਿੰਦਰ ਸਰਕਾਰ ਨੇ ਉਦਘਾਟਨ ਕਰਨ ਦੀ ਪਰੰਪਰਾ ਨੂੰ ਵੀ ਬਦਲਣ ਲਈ ਕਦਮ ਚੁੱÎਕਿਆ ਹੈ ।
ਉਦਘਾਟਨ ਸਮਾਰੋਹਾਂ ‘ਚ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵਿਰੋਧ ਨਹੀਂ ਹੋਵੇਗਾ ਤੇ ਅਫ਼ਸਰ ਦਫ਼ਤਰਾਂ ‘ਚ ਆਪਣੇ ਕੰਮ ਨਿਪਟਾ ਸਕਣਗੇ ਅਜਿਹੇ ਕੰਮਾਂ ਦੀ ਸ਼ੁਰੂਆਤ ਸਾਰੇ ਦੇਸ਼ ‘ਚ ਹੀ ਸ਼ੁਰੂ ਹੋਣੀ ਚਾਹੀਦੀ ਸੀ ਤੇ ਕੇਂਦਰ ਸਰਕਾਰ ਵੱਲੋਂ ਲਏ ਗਏ ਫੈਸਲੇ ਨਾਲ ਨਾ ਸਿਰਫ਼ ਆਮ ਲੋਕਾਂ ਨੂੰ ਰਾਹਤ ਮਿਲੇਗੀ ਸਗੋਂ ਇਸ ਨਾਲ ਸਿਆਸੀ ਤਾਸੀਰ ਵੀ ਬਦਲੇਗੀ ਚੰਗੀ ਚੀਜ ਨੂੰ ਅਪਣਾਉਣ ‘ਚ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ ਭਾਵੇਂ ਇਹ ਸ਼ੁਰੂਆਤ ਕੋਈ ਵੀ ਸੂਬਾ ਕਰੇ ਦੇਸ਼ ਸਭ ਦਾ ਸਾਂਝਾ ਹੈ । ਆਮ ਜਨਤਾ ਨੂੰ ਆ ਰਹੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ ਸਿਆਸੀ ਆਗੂ ਤੇ ਅਫ਼ਸਰ ਲੋਕਾਂ ਦੀ ਸੇਵਾ ਲਈ ਹੁੰਦੇ ਹਨ ਇਸ ਸਬੰਧੀ ਸਾਨੂੰ ਵਿਦੇਸ਼ਾਂ ਤੋਂ ਸਿੱਖਣ ਦੀ ਲੋੜ ਹੈ, ਜਿੱਥੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਉਨ੍ਹਾਂ ਦੇ ਨੇੜੇ-ਤੇੜੇ ਕੋਈ ਐੱਮਪੀ ਜਾਂ ਹੋਰ ਵੱਡਾ ਸਿਆਸੀ ਆਗੂ ਵੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।