ਸੰਸਕ੍ਰਿਤੀ ‘ਚ ਭਿੱਜੇ ਹੋਣ ਬਾਲ ਮਨ

ਮਹਾਂਪੁਰਸ਼ਾਂ ਦੀਆਂ ਜੀਵਨੀਆਂ ਨਾ ਸਿਰਫ਼ ਵਿਦਿਆਰਥੀਆਂ ਸਗੋਂ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਤੇ ਮਾਰਗ ਦਰਸ਼ਨ ਹੁੰਦੀਆਂ ਹਨ ਕਦੇ ਪ੍ਰਾਚੀਨ ਸਿੱਖਿਆ ਪ੍ਰਣਾਲੀ ਧਾਰਮਿਕ, ਨੈਤਿਕ, ਸਦਾਚਾਰਕ, ਮੁੱਲਾਂ ‘ਤੇ ਆਧਾਰਤ ਹੁੰਦੀ ਸੀ ਸਿੱਖਿਆ ਦਾ ਮੁੱਖ ਉਦੇਸ਼ ਮਨੁੱਖੀ ਚਰਿੱਤਰ ਦਾ ਨਿਰਮਾਣ ਸੀ ਦੁਨਿਆਵੀ ਕਲਾਵਾਂ ਵੀ ਸਿੱਖਿਆ ਦਾ ਹਿੱਸਾ ਹੋਣ ਦੇ ਬਾਵਜ਼ੂਦ ਨੈਤਿਕ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਸੀ ਜਿਵੇਂ-ਜਿਵੇਂ ਸਿੱਖਿਆ ‘ਤੇ ਪੇਸ਼ੇਵਰ ਰੰਗ ਚੜ੍ਹਦਾ ਗਿਆ ਤਿਵੇਂ ਤਿਵੇਂ ਵਿਦਿਆਰਥੀਆਂ ਦੇ ਜਿਹਨ ‘ਚੋਂ ਸੰਸਕ੍ਰਿਤੀ ਤੇ ਸਮਾਜਿਕ ਮੁੱਲ ਧੁੰਦਲੇ ਹੁੰਦੇ ਗਏ ਆਧੁਨਿਕ ਸਿੱਖਿਆ ‘ਚ ਧਰਮ ਤੇ ਨੈਤਿਕਤਾ ਦਾ ਹਿੱਸਾ ਸੁੰਗੜਦਾ  ਗਿਆ ਦੂਸਰਾ ਛੁੱਟੀ ਕਲਚਰ ਨੇ ਨਵੀਂ ਪੀੜ੍ਹੀ ਨੂੰ ਸੰਸਕ੍ਰਿਤੀ ਤੋਂ ਦੂਰ ਕਰ ਦਿੱਤਾ ਮਹਾਂਪੁਰਸ਼ਾਂ ਨਾਲ ਸਬੰਧਤ ਦਿਨਾਂ ‘ਤੇ ਛੁੱਟੀ ਤਾਂ ਹੁੰਦੀ ਹੈ ।

ਪਰ ਉਹਨਾਂ ਦੀ ਜੀਵਨੀ, ਸਿੱਖਿਆਵਾਂ ਤੇ ਸਮਾਜ ਨੂੰ ਉਹਨਾਂ ਦੇ ਯੋਗਦਾਨ ਦਾ ਜ਼ਿਕਰ ਨਾਂਹ ਦੇ ਬਰਾਬਰ ਹੁੰਦਾ ਹੈ ਅੱਜ ਵੱਡੀ ਗਿਣਤੀ ਵਿਦਿਆਰਥੀ ਤੇ ਨੌਜਵਾਨ ਅਜਿਹੇ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਤੇ ਹੋਰ ਦੇਸ਼ ਭਗਤਾਂ ਬਾਰੇ ਜਾਣਕਾਰੀ ਦੀ ਵੱਡੀ ਘਾਟ ਹੁੰਦੀ ਹੈ Àੁੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਦੀ ਇਸ ਗੱਲ ‘ਚ ਬੜਾ ਵਜਨ ਹੈ ਕਿ ਕਿਸੇ ਮਹਾਂਪੁਰਸ਼ ਦੇ ਜਨਮ ਦਿਨ ‘ਤੇ ਛੁੱਟੀ ਰੱਖਣ ਦੀ ਬਜਾਇ ਉਸ ਦਿਨ ਸਮਾਂ ਨਿਸ਼ਚਿਤ ਕਰਕੇ ਮਹਾਂਪੁਰਸ਼ਾਂ ਬਾਰੇ ਵਿਸ਼ੇਸ਼ ਵਿਚਾਰ ਚਰਚਾ ਕੀਤੀ ਜਾਏ ਯੋਗੀ ਨੇ ਉੱਤਰ ਪ੍ਰਦੇਸ਼ ਦੇ ਸਕੂਲੀ ਸੈਸ਼ਨ ਦੇ ਸੁੰਗੜ ਜਾਣ ਦਾ ਵੀ ਤਰਕ ਦਿੱਤਾ ਹੈ ਛੁੱਟੀਆਂ ਬੰਦ ਹੋਣ ਜਾਂ ਨਾ ਹੋਣ ਪਰ ਇਸ ਗੱਲ ‘ਤੇ ਜ਼ਰੂਰ ਜੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਦੇਸ਼ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਬਣਾਇਆ ਜਾਵੇ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ਨਾਲ ਸਿੱਖਿਆ ਤਾਂ ਮਜ਼ਬੂਤ ਹੋਵੇਗੀ ਹੀ ਇਸ ਨਾਲ ਸਮਾਜ ‘ਚ ਚੰਗੀ ਤਬਦੀਲੀ ਦੀ ਆਸ ਪੈਦਾ ਹੋਵੇਗੀ ।

ਇਹ ਸਵੀਕਾਰ ਕਰਨ ‘ਚ ਕੋਈ ਦੋ ਰਾਇ ਨਹੀਂ ਕਿ ਚੋਰੀਆਂ, ਡਾਕੇ, ਬਲਾਤਕਾਰ, ਠੱਗੀਆਂ, ਕਤਲ ਤੇ ਕਈ ਤਰ੍ਹਾਂ ਦੇ ਅਪਰਾਧਾਂ ‘ਚ ਵਾਧਾ ਸੰਸਕ੍ਰਿਤੀ ਤੋਂ ਦੂਰ ਹੋਣ ਕਾਰਨ ਹੀ ਹੋ ਰਿਹਾ ਹੈ ਅਪਰਾਧੀਆਂ ‘ਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ ਜਿਨ੍ਹਾਂ ਦੇ ਦਿਲੋ ਦਿਮਾਗ ਧਰਮ ਸੰਸਕ੍ਰਿਤੀ ਦੀ ਰੌਸ਼ਨੀ ਤੋਂ ਵਾਂਝਾ ਹੋਣ ਕਾਰਨ ਹਨ੍ਹੇਰਾ ਢੋ ਰਿਹਾ ਹੈ ਕੋਈ ਦੇਸ਼ ਆਪਣੀ ਭੌਤਿਕ ਤਰੱਕੀ ਕਾਰਨ ਹੀ ਸੰਪੁਰਨ ਨਹੀਂ ਹੋ ਸਕਦਾ ਸਗੋਂ ਰੌਸ਼ਨ ਦਿਮਾਗ ਲੋਕ ਹੀ ਅਮਨ ਭਰਪੂਰ, ਖੁਸ਼ਹਾਲ ਤੇ ਭਾਈਚਾਰਕ ਸਾਂਝ ਵਾਲਾ ਸਮਾਜ ਸਥਾਪਤ ਕਰਨਗੇ।

ਵਿਗਿਆਨ ਮਨੁੱਖ ਦੇ ਸੁਫ਼ਨਿਆਂ ਨੂੰ ਸਕਾਰ ਕਰਦੀ ਹੈ ਪਰ ਈਮਾਨਦਾਰੀ, ਸਬਰ ਸੰਤੋਖ, ਤਿਆਗ, ਮਿਲਵਰਤਣ, ਭਾਈਚਾਰਾ ਜਿਹੇ ਗੁਣ ਕੋਈ ਮਸ਼ੀਨ ਨਹੀਂ ਦੇ ਸਕਦੀ ਸਿਰਫ਼ ਧਰਮ ਸੰਸਕ੍ਰਿਤੀ ਹੀ ਦੇ ਸਕਦੀ ਹੈ ਮਨੁੱਖੀ ਮਨੋਵਿਗਿਆਨ ਹੈ ਜਿਹੋ ਜਿਹਾ ਕੋਈ ਸੁਣਦਾ ਵੇਖਦਾ ਹੈ ਉਹੋ ਜਿਹਾ ਹੋ ਜਾਂਦਾ ਹੈ ਖਾਸਕਰ ਬਾਲ ਮਨ ਤਾਂ ਕੋਰੀ ਸਲੇਟ ਹੁੰਦਾ ਹੈ  ਜੇਕਰ ਬੱਚਾ ਹਿੰਸਕ ਸੀਰੀਅਲ ਵੇਖਦਾ ਹੈ ਤਾਂ ਉਸ ਦੇ ਬੁਰੇ ਪ੍ਰਭਾਵਾਂ ਤੋਂ ਨਹੀਂ ਬਚ ਸਕਦਾ ਮਹਾਂਪੁਰਸ਼ਾਂ ਦੀਆਂ ਨੇਕੀਆਂ ਪੜ੍ਹ ਸੁਣ ਕੇ ਨੌਜਵਾਨ ਚੰਗਾ ਪ੍ਰਭਾਵ ਆਪਣੇ ਜਿਹਨ ‘ਚ ਜ਼ਰੂਰ ਸਮਾ ਲੈਣਗੇ ਸੋ ਅਦਿੱਤਿਆਨਾਥ ਯੋਗੀ ਦੀ ਇਸ ਗੱਲ ‘ਤੇ ਜ਼ਰੂਰ ਵਿਚਾਰ ਹੋਣਾ ਚਾਹੀਦਾ ਹੈ ਕਿ ਜਿਹੜੇ ਮਹਾਂਪੁਰਸ਼ਾਂ ਦੇ ਨਾਂਅ ‘ਤੇ ਛੁੱਟੀ ਹੋਵੇ, ਉਨ੍ਹਾਂ ਮਹਾਂਪੁਰਸ਼ਾਂ ਦੀ ਦੇਣ ਬੱਚਿਆਂ ਦੀ ਮਾਨਸਿਕਤਾ ਦਾ ਹਿੱਸਾ ਜ਼ਰੂਰ ਬਣੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।