Ludhiana News: ਵਿਦੇਸ਼ ਭੇਜਣ ਦੇ ਨਾਂਅ ’ਤੇ ਪੌਣੇ ਅੱਠ ਲੱਖ ਦੀ ਠੱਗੀ ਦੇ ਦੋਸ਼ ’ਚ ਮਾਮਲਾ ਦਰਜ਼

Ludhiana News

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਇੱਕ ਮਹਿਲਾ ਤੇ ਉਸ ਦੇ ਪਤੀ ਵੱਲੋਂ ਵਿਦੇਸ਼ ਭੇਜਣ ਦੇ ਨਾਂਅ ’ਤੇ ਪੌਣੇ 8 ਲੱਖ ਰੁਪਏ ਦੀ ਠੱਗੀ ਮਾਰਨ ਦੇ ਲਗਾਏ ਗਏ ਦੋਸ਼ਾਂ ਦੇ ਤਹਿਤ ਪੁਲਿਸ ਨੇ ਜਲੰਧਰ ਦੇ ਇੱਕ ਇੰਮੀਗ੍ਰੇਸ਼ਨ ਮਾਲਕ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਤਕਰੀਬਨ ਢਾਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਦਰਜ਼ ਕੀਤੇ ਇਸ ਮੁਕੱਦਮੇ ’ਚ ਫ਼ਿਲਹਾਲ ਗ੍ਰਿਫ਼ਤਾਰ ਬਾਕੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਨਪ੍ਰੀਤ ਕੌਰ ਤੇ ਉਸ ਦੇ ਪਤੀ ਗਗਨਦੀਪ ਸਿੰਘ ਵਾਸੀਆਨ ਜਨਤਾ ਨਗਰ ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ’ਚ ਇਟਲੀ ਜਾਣਾ ਸੀ। ਜਿਸ ਦੇ ਲਈ ਉਨ੍ਹਾਂ ਇਟਲੀ ਦਾ ਵਰਕ ਪਰਮਿਟ ਲੈਣ ਲਈ ਸੋਨੂੰ ਕੇਅਰ ਆਫ਼ ਨਿਰਮਲ ਇੰਮੀਗੇ੍ਰਸ਼ਨ ਜਲੰਧਰ ਨਾਲ ਸੰਪਰਕ ਕੀਤਾ। ਜਿਸ ਨੇ ਉਨ੍ਹਾਂ ਨੂੰ ਇਟਲੀ ਜਾਣ ਵਾਸਤੇ ਵਰਕ ਪਰਮਿਟ ਦਿਵਾਉਣ ਦਾ ਵਾਅਦਾ ਕਰਦਿਆਂ ਵੱਖ ਵੱਖ ਸਮੇਂ ’ਤੇ ਉਨ੍ਹਾਂ ਤੋਂ ਕੁੱਲ 7.42 ਲੱਖ ਰੁਪਏ ਹਾਸ਼ਲ ਕਰ ਲਏ। Ludhiana News

Read Also : Dussehra 2024 : ਆਓ! ਦੁਸਹਿਰੇ ’ਤੇ ਇਹ ਸੰਕਲਪ ਲਈਏ

ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦਾ ਵੀਜਾ ਨਾ ਲਵਾ ਦੇਣ ਦੀ ਬਜਾਇ ਇੰਮੀਗ੍ਰੇਸ਼ਨ ਮਾਲਕ ਨੇ ਉਨ੍ਹਾਂ ਨੂੰ ਜ਼ਾਅਲੀ ਅਰਾਪਇਟਮੈਂਟ ਦਿਖਾ ਦਿੱਤੀ ਜੋ ਜਾਂਚ ਕਰਨ ’ਤੇ ਜ਼ਾਅਲੀ ਪਈ ਗਈ। ਪੀੜਤਾਂ ਮੁਤਾਬਕ ਉਨ੍ਹਾਂ 29 ਜੁਲਾਈ ਨੂੰ ਪੁਲਿਸ ਨੂੰ ਸ਼ਿਕਾਇਤ ਦੇ ਕੇ ਉਕਤ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਮਾਮਲੇ ਦੇ ਤਫ਼ਤੀਸੀ ਅਫ਼ਸਰ ਰਣਬੀਰ ਸਿੰਘ ਦਾ ਕਹਿਣਾ ਹੈ ਕਿ ਥਾਣਾ ਡਵੀਜਨ ਨੰਬਰ- 6 ਦੀ ਪੁਲਿਸ ਨੇ ਮਨਪ੍ਰੀਤ ਕੌਰ ਤੇ ਗਗਨਦੀਪ ਸਿੰਘ ਦੀ ਸ਼ਿਕਾਇਤ ’ਤੇ ਸੋਨੂੰ ਕੇਅਰ ਆਫ਼ ਨਿਰਮਲ ਇਮੀਗ੍ਰੇਸ਼ਨ ਜਲੰਧਰ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।