Ludhiana News: ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਹਾਸਲ ਕੀਤੇ 15.26 ਲੱਖ ’ਚੋਂ 11.26 ਲੱਖ ਵਾਪਸ ਨਾ ਕਰਕੇ ਕੀਤੀ ਧੋਖਾਧੜੀ : ਪੀੜਤ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਅੱਠ ਮਹੀਨੇ ਪੁਰਾਣੀ ਇੱਕ ਸ਼ਿਕਾਇਤ ਦੀ ਪੜਤਾਲ ਦੇ ਅਧਾਰ ’ਤੇ ਇੱਕ ਮਹਿਲਾ ਸਣੇ 3 ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਮਾਮਲੇ ’ਚ ਨਾਮਜਦ ਕੀਤੇ ਗਏ ਲੋਕਾਂ ’ਤੇ ਦੋਸ਼ ਹੈ ਕਿ ਉਨ੍ਹਾਂ ਵੱਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨਾਲ 11 ਲੱਖ ਤੋਂ ਵੱਧ ਦੀ ਧੋਖਾਧੜੀ ਕੀਤੀ ਗਈ ਹੈ।
ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਚੰਦਰ ਕਪੂਰ ਪੁੱਤਰ ਸੋਮ ਨਾਥ ਕਪੂਰ ਵਾਸੀ ਮੁਹੱਲਾ ਫਤਿਹਗੰਜ ਲੁਧਿਆਣਾ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣਾ ਸੀ, ਇਸ ਦੇ ਲਈ ਉਸ ਨੇ ਚੰਡੀਗੜ੍ਹ ਵਿਖੇ ਇੱਕ ਇੰਮੀਗ੍ਰੇਸ਼ਨ ਮਾਲਕਾਂ ਨਾਲ ਰਾਬਤਾ ਕੀਤਾ ਤਾਂ ਇੰਮੀਗ੍ਰੇਸ਼ਨ ਦੇ ਅਮਿੱਤ ਅਰੋਣਾ, ਵਿਕਾਸ ਸ਼ਰਮਾ ਤੇ ਤਰਨਦੀਪ ਕੌਰ ਨੇ ਉਨ੍ਹਾਂ ਦੇ ਲੜਕੇ ਨੂੰ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ। ਚੰਦਰ ਕਪੂਰ ਨੇ ਅੱਗੇ ਦੱਸਿਆ ਕਿ ਉਕਤਾਨ ਨੇ ਉਨ੍ਹਾਂ ਦੇ ਲੜਕੇ ਨੂੰ ਕੈਨੇਡਾ ਭੇਜਣ ਬਦਲੇ ਉਨ੍ਹਾਂ ਕੋਲੋਂ 15, 26, 916 ਲੱਖ ਰੁਪਏ ਹਾਸਲ ਕਰ ਲਏ ਪਰ ਉਨ੍ਹਾਂ ਦੇ ਲੜਕੇ ਨੂੰ ਕੈਨੇਡਾ ਨਹੀਂ ਭੇਜਿਆ। Ludhiana News
Read Also : Ludhiana News: ਪੀਏਯੂ ਨੂੰ ਲਗਾਤਾਰ ਤੀਜੇ ਸਾਲ ਮਿਲਿਆ ‘ਬੈਸਟ ਚੈਪਟਰ ਐਵਾਰਡ’
ਜਿਸ ਕਰਕੇ ਉਨ੍ਹਾਂ ਨੇ ਮੁੜ ਉਕਤਾਨ ਨਾਲ ਸੰਪਰਕ ਕੀਤਾ ਅਤੇ ਆਪਣੇ ਪੈਸੇ ਵਾਪਸ ਮੰਗੇ। ਪਹਿਲਾਂ ਤਾਂ ਉਹ ਪੈਸੇ ਦੇਣ ਤੋਂ ਇੰਨਕਾਰ ਕਰ ਰਹੇ ਸਨ ਪਰ ਜ਼ਿਆਦਾ ਜੋਰ ਪਾਉਣ ’ਤੇ ਉਕਤਾਨ ਨੇ ਉਨ੍ਹਾਂ ਨੂੰ 4 ਲੱਖ ਰੁਪਏ ਵਾਪਸ ਕਰ ਦਿੱਤੇ, ਜਿਸ ਵਿੱਚੋਂ ਹਾਲੇ ਵੀ 11, 26, 916 ਲੱਖ ਰੁਪਏ ਉਕਤਾਨ ਨੇ ਨਹੀਂ ਦਿੱਤੇ। ਜਿਸ ਕਰਕੇ ਉਨ੍ਹਾਂ ਨੇ 22 ਅਪਰੈਲ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮਾਮਲੇ ਦੇ ਤਫ਼ਤੀਸੀ ਅਫ਼ਸਰ ਇੰਸਪੈਕਟਰ ਅਮ੍ਰਿਤਪਾਲ ਸ਼ਰਮਾਂ ਮੁਤਾਬਕ ਚੰਦਰ ਕਪੂਰ ਦੀ ਸ਼ਿਕਾਇਤ ’ਤੇ ਪੜਤਾਲ ਉਪਰੰਤ ਥਾਣਾ ਡਵੀਜਨ ਨੰਬਰ 3 ਦੀ ਪੁਲਿਸ ਨੇ ਅਮਿੱਤ ਅਰੋੜਾ, ਵਿਕਾਸ ਸ਼ਰਮਾ ਤੇ ਤਰਨਦੀਪ ਕੌਰ ਵਾਸੀ ਇੰਮੀਗ੍ਰੇਸ਼ਨ ਸਲਿਊਸ਼ਨ ਐਸ.ਸੀ.ਓ. ਚੰਡੀਗੜ੍ਹ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਕੱਦਮਾ ਦਰਜ਼ ਕਰਨ ਤੋਂ ਬਾਅਦ ਪੁਲਿਸ ਨੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।