ਬਿਨਾ ਮਨਜੂਰੀ ਚੋਣ ਰੈਲੀ ਕਰਕੇ ਕੀਤੀ ਸਰਕਾਰੀ ਹੁਕਮਾਂ ਦੀ ਉਲੰਘਣਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਅਗਾਮੀ ਚੋਣਾਂ ਦੇ ਮੱਦੇਨਜ਼ਰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਥਾਣਾ ਸਾਹਨੇਵਾਲ ਦੀ ਪੁਲਿਸ ਵੱਲੋਂ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਜ਼ਿਲ੍ਹਾ ਉੱਪ ਪ੍ਰਧਾਨ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਮਾਮਲੇ ਦੇ ਤਫ਼ਤੀਸੀ ਅਫ਼ਸਰ ਤੇ ਮੁਦੱਈ ਏਐਸਆਈ ਧਰਮਪਾਲ ਸਿੰਘ ਮੁਤਾਬਕ ਸੁਭਹਾਨ ਖਾਨ ਜੋ ਕਿ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਸ਼ਹਿਰੀ ਉੱਪ ਪ੍ਰਧਾਨ ਹੈ ਵੱਲੋਂ 29 ਮਈ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਰੈਲੀ ਕੱਢੀ ਗਈ ਸੀ।
Also Read : ਔਰਤਾਂ ਨੂੰ ਹਜ਼ਾਰ ਨਹੀਂ, 1100 ਰੁਪਏ ਦੇਵਾਂਗੇ ਛੇਤੀ : ਭਗਵੰਤ ਮਾਨ
ਜਿਸ ਦੀ ਸੁਭਹਾਨ ਖਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਕੋਈ ਮੰਨਜੂਰੀ ਨਹੀਂ ਲਈ ਜੋ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਹੈ। ਤਫ਼ਤੀਸੀ ਅਫ਼ਸਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਸੁਭਹਾਨ ਖਾਨ ਵਾਸੀ ਸਮਰਾਟ ਕਲੋਨੀ ਗਿਆਸਪੁਰਾ ਤੇ ਮੋਹੰਮਦ ਗੁਲਾਬ ਰਾਸ਼ਟਰੀ ਸੰਯੋਜਕ ਕਾਂਗਰਸ ਕਮੇਟੀ ਖਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ।