ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News ਮੁੱਖ ਮੰਤਰੀ ਭਗ...

    ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ’ਚ ਸ਼ਾਮਲ ਹੋਣ ਲਈ 500 ਵਲੰਟੀਅਰਾਂ ਦਾ ਕਾਫਲਾ ਰਵਾਨਾ

    CM Mann Road Show
    ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ ਦੇ ਆਦਮਪੁਰ ਰੋਡ ਸ਼ੋਅ ’ਚ ਸ਼ਾਮਲ ਹੋਣ ਆਮ ਅਦਮੀ ਪਾਰਟੀ ਵਲੰਟੀਅਰਾਂ ਦਾ ਕਾਫਲਾ ਰਵਾਨਾ ਹੁੰਦੇ ਹੋਏ।

    ਜਲੰਧਰ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਵਰਕਰ ਪੂਰੀ ਤਨਦੇਹੀ ਨਾਲ ਡਟੇ

    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜਲੰਧਰ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਵਰਕਰ ਪੂਰੀ ਤਨਦੇਹੀ ਨਾਲ ਡਟੇ ਹੋਏ ਅਤੇ ਇਨ੍ਹਾਂ ਚੋਣਾਂ ਨੂੰ ਜਿੱਤ ਕੇ ਆਪ ਦੀ ਝੋਲੀ ਵਿੱਚ ਪਾਉਣਾ ਚਾਹੁੰਦੇ ਹਨ। ਜਿਸ ਵਿੱਚ ਆਮ ਆਦਮੀ ਪਾਰਟੀ ਲਗਭਗ ਪੂਰੀ ਤਰ੍ਹਾਂ ਕਾਮਯਾਬ ਹੁੰਦੀ ਜਾ ਜਾਪ ਰਹੀ ਹੈ। ਕਿਉਕਿ ਅੱਜ ਹਰ ਪੰਜਾਬ ਵਾਸੀ ਪੰਜਾਬ ਦੀ ਆਪ ਸਰਕਾਰ ਵੱਲੋਂ ਕੀਤੇ ਜਾ ਵਿਕਾਸ ਕਾਰਜਾਂ ਨੂੰ ਦੇਖਦਿਆ ਉਨ੍ਹਾਂ ਵੱਲ ਖਿੱਚਿਆ ਚਲਾ ਆ ਰਿਹਾ ਹੈ। ਇਸ ਲਈ ਜਲੰਧਰ ਚੋਣਾਂ ਨੂੰ ਆਪ ਦੇ ਉਮੀਦਵਾਰ ਜਿੱਤਣਾ ਲਗਭਗ ਤੈਅ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਹੁਲ ਸੈਣੀ ਪੁੱਤਰ ਡਾ. ਬਲਬੀਰ ਸਿੰਘ ਨੇ ਜਿਮਨੀ ਚੋਣਾਂ ਜਲੰਧਰ ਦੇ ਪਾਰਟੀ ਪ੍ਰਚਾਰ ਲਈ ਕਾਫਲਾ ਆਦਮਪੁਰ ਇਲਾਕੇ ਲਈ ਤੌਰਨ ਲੱਗਿਆ ਕੀਤਾ।

    ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਨੌਕਰੀਆਂ ਨੂੰ ਲੈ ਕੇ ਕੀਤਾ ਵੱਡਾ ਐਲਾਨ

    ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ ਦੇ ਆਦਮਪੁਰ ਰੋਡ ਸ਼ੋਅ ’ਚ ਸ਼ਾਮਲ ਹੋਣ ਆਮ ਅਦਮੀ ਪਾਰਟੀ ਵਲੰਟੀਅਰਾਂ ਦਾ ਕਾਫਲਾ ਰਵਾਨਾ ਹੁੰਦੇ ਹੋਏ।

    ਅੱਜ ਪੰਜਾਬ ਦੇ ਹਰਮਨ ਪਿਆਰੇ ਨੇਤਾ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਆਦਮਪੁਰ ਰੋਡ ਸ਼ੋਅ ਵਿੱਚ ਸ਼ਾਮਲ ਹੋਣ ਲਈ ਪਟਿਆਲਾ ਤੋਂ 500 ਆਮ ਅਦਮੀ ਪਾਰਟੀ ਵਲੰਟੀਅਰਜ ਦਾ ਇੱਕ ਕਾਫਲਾ ਰਾਹੁਲ ਸੈਣੀ ਡਾ. ਬਲਬੀਰ ਸਿੰਘ ਦੇ ਸਪੁੱਤਰ ਅਤੇ ਓ ਐਸ ਡੀ ਪ੍ਰਦੀਪ ਜੋਸ਼ਨ ਦੀ ਅਗਵਾਈ ਵਿੱਚ ਰਵਾਨਾ ਹੋਇਆ। ਜਿਸ ਵਿੱਚ ਜਾਸਬੀਰ ਗਾਂਧੀ, ਗੱਜਨ ਸਿੰਘ, ਵੇਦ ਕਪੂਰ ,ਗਿਆਨ ਚੰਦ,ਜਗਦੀਪ ਸਿੰਘ ਜੱਗਾ, ਸੁਖਜਿੰਦਰ ਸਿੰਘ, ਕਿਰਨ ਭਾਟੀਆ, ਕਮਲ ਪ੍ਰੀਤ ਕੌਰ,ਨੀਰਜ,ਰਮਨ,ਪਰੰਮ ,ਪ੍ਰੀਤੀ ਘੁੰਮਨ,ਗੁਰਸਿੰਦਰ, ਚਰਨਜੀਤ ਸਿੰਘ ਖੁਰਾਣਾ ਰੋਜ਼ੀ, ਭੁਪਿੰਦਰ ਸਿੰਘ ਨੰਬਰਦਾਰ,ਕਰਮਜੀਤ ਸਿੰਘ ਬਾਸੀ,ਮੋਹਿੰਦਰ ਸਿੰਘ,ਲਾਲ ਸਿੰਘ, ਚਰਨਜੀਤ ਸਿੰਘ ਫੌਜੀ,ਗੁਰਧਿਆਨ ਸਿੰਘ, ਚਰਨਜੀਤ ਸਿੰਘ ਐਸ ਕੇ,ਰੁਪਿੰਦਰ ਸਿੰਘ ਤੁਰਨਾ,ਬਲਵਿੰਦਰ ਸਿੰਘ,ਸੁਰਿੰਦਰ ਸਿੰਘ ਮਿਰਜਪੁਰ,ਦੀਪਕ ਮਿੱਤਲ,ਵਿਪਨਦੀਪ ਸਿੰਘ,ਸੂਰੇਸ਼ ਕੁਮਾਰ ਤੋਂ ਇਲਾਵਾ ਬਹੁਤ ਗਿਣਤੀ ਵਿੱਚ ਰਵਾਨਾ ਹੋਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here