ਦੋ ਜਣੇ ਹੋਏ ਜਖ਼ਮੀ (Hit And Ran Case)
(ਸੁਖਜੀਤ ਮਾਨ) ਬਠਿੰਡਾ। ਬਠਿੰਡਾ-ਗੋਨਿਆਣਾ ਰੋਡ ਤੇ ਰੋਜ ਗਾਰਡਨ ਸਾਹਮਣੇ ਓਵਰ ਬ੍ਰਿਜ ਦੇ ਥੱਲੇ ਅੱਜ ਸਵੇਰੇ 2:30 ਵਜੇ ਇੱਕ ਕਾਰ ਬੇਕਾਬੂ ਹੋ ਕੇ ਫੁੱਟਪਾਥ ਤੇ ਚੜ੍ਹ ਗਈ । ਕਾਰ ਨੇ ਫੁੱਟਪਾਥ ‘ਤੇ ਸੁੱਤੇ ਪਏ ਪਰਿਵਾਰ ਦੀਆਂ ਦੋ ਔਰਤਾਂ ਅਤੇ ਇੱਕ ਬੱਚੀ ਨੂੰ ਕੁਚਲ ਦਿੱਤਾ। ਇਸ ਦਰਦਨਾਕ ਘਟਨਾ ਵਿੱਚ 11 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਜਦੋੰਕਿ ਮਿਰਤਕ ਬੱਚੀ ਦੀ ਮਾਂ ਸਮੇਤ ਦੋ ਔਰਤਾਂ ਇਲਾਜ ਅਧੀਨ ਹਨ। ਇਹ ਪਰਿਵਾਰ ਸੜਕ ਕਿਨਾਰੇ ਹੀ ਗੁਬਾਰੇ ਵੇਚਦਾ ਸੀ ਤੇ ਰਾਤ ਵੇਲੇ ਉੱਥੇ ਹੀ ਫੁੱਟਪਾਥ ਤੇ ਸੌ ਜਾਂਦਾ ਸੀ । ਥਾਣਾ ਥਰਮਲ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। (Hit And Ran Case)
ਇਹ ਵੀ ਪੜ੍ਹੋ: Punjab News : ਖਾਲਿਸਤਾਨੀ ਅੱਤਵਾਦੀ ਪੰਨੂ ਦੀ ਧਮਕੀ ’ਤੇ CM ਭਗਵੰਤ ਮਾਨ ਦਾ ਵੱਡਾ ਬਿਆਨ
ਵੇਰਵਿਆਂ ਮੁਤਾਬਿਕ ਰੋਜ ਗਾਰਡਨ ਸਾਹਮਣੇ ਓਵਰ ਬ੍ਰਿਜ ਹੇਠਾਂ ਇੱਕ ਗਰੀਬ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਹੈ । ਪਰਿਵਾਰ ਦੇ ਮੈਂਬਰ ਦਿਨ ਵੇਲੇ ਸੜਕ ਕਿਨਾਰੇ ਰਾਹਗੀਰਾਂ ਨੂੰ ਗੁਬਾਰੇ ਆਦਿ ਵੇਚਦੇ ਹਨ ਤੇ ਰਾਤ ਨੂੰ ਫੁੱਟਪਾਥ ‘ਤੇ ਸੌਂ ਜਾਂਦੇ ਸੀ। ਗਰੀਬੀ ਦੇ ਮਾਰੇ ਤੇ ਬੇਘਰ ਪਰਿਵਾਰ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਸਵੇਰੇ 2:30 ਵਜੇ ਓਵਰ ਬ੍ਰਿਜ ਦੇ ਹੇਠਾਂ ਦੀ ਲੰਘਣ ਵੇਲੇ ਇੱਕ ਕਾਰ ਸੁੱਤੇ ਪਏ ਪਰਿਵਾਰ ‘ਤੇ ਚੜ੍ਹ ਗਈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਗੋਇਲ ਤੁਰੰਤ ਐਂਬੂਲੈਂਸ ਲੈ ਕੇ ਅਤੇ ਪੁਲਿਸ ਵੀ ਘਟਨਾ ਸਥਾਨ ‘ਤੇ ਪੁੱਜੀ। ਸਹਾਰਾ ਟੀਮ ਨੇ ਤਿੰਨਾਂ ਜ਼ਖਮੀਆਂ ਨੰਦਿਨੀ (11 ਮਹੀਨੇ) ਪੁੱਤਰੀ ਤੂਫਾਨ, ਸ਼ਿਵਾਨੀ (19) ਪਤਨੀ ਤੂਫਾਨ, ਮੀਨਾ (70) ਪਤਨੀ ਨੰਦੂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ। ਹਸਪਤਾਲ ਵਿੱਚ ਡਾਕਟਰਾਂ ਨੇ ਬੱਚੀ ਨੰਦਿਨੀ ਨੂੰ ਮਿਰਤਕ ਐਲਾਨ ਦਿੱਤਾ। ਇਸ ਘਟਨਾ ਬਾਰੇ ਥਾਣਾ ਥਰਮਲ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। Hit And Ran Case