ਫਤਿਹਗੜ੍ਹ ਸਾਹਿਬ ਵਿਖੇ ਭਾਖੜਾ ਨਹਿਰ ’ਚ ਡਿੱਗੀ ਕਾਰ, ਡਰਾਈਵਰ ਦਾ ਨਹੀਂ ਕੋਈ ਸੁਰਾਗ, ਭਾਲ ’ਚ ਲੱਗੇ ਗੋਤਾਖੋਰ

Punjab News
ਫਾਈਲ ਫੋਟੋ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ | Punjab News

ਖੰਨ੍ਹਾ (ਸੱਚ ਕਹੂੰ ਨਿਊਜ਼)। ਫਤਿਹਗੜ੍ਹ ਸਾਹਿਬ ’ਚ ਸਰਹਿੰਦ ਕੋਲੋਂ ਲੰਘਦੀ ਭਾਖੜਾ ਨਹਿਰ ’ਚ ਕਾਰ ਡਿੱਗ ਗਈ ਹੈ। ਇਹ ਹਾਦਸਾ ਸਰਹਿੰਦ ਫਲੋਇੰਗ ਦੇ ਕੋਲ ਵਾਪਰਿਆ ਹੈ। ਜਿਸ ਤੋਂ ਬਾਅਦ ਗੋਤਾਖੋਰ ਬਚਾਅ ਕਾਰਜ਼ਾਂ ’ਚ ਲੱਗ ਗਏ ਹਨ। ਨਹਿਰ ’ਚ ਡਿੱਗੀ ਕਾਰ ਦਾ ਤਾਂ ਪਤਾ ਲੱਗ ਗਿਆ ਹੈ। ਪਰ ਅਜੇ ਤੱਕ ਡਰਾਈਵਰ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮੰਡੀ ਗੋਬਿੰਦਗੜ੍ਹ ਦਾ ਇੱਕ ਵਿਅਕਤੀ ਕਾਰ ਸਮੇਤ ਭਾਖੜਾ ਨਹਿਰ ’ਚ ਡਿੱਗਿਆ ਹੈ। (Punjab News)

Lok Sabha Election 2024: 13 ਸੂਬਿਆਂ ਦੀਆਂ 88 ਸੀਟਾਂ ’ਤੇ ਵੋਟਿੰਗ ਜਾਰੀ, ਵੇਖੋ VIDEO

ਇਹ ਵਿਅਕਤੀ ਫਲੋਇੰਗ ਕੋਲ ਕੱਚੇ ਰਸਤੇ ’ਤੇ ਕਾਰ ਕਿਉਂ ਲੈ ਕੇ ਆਇਆ ਤੇ ਕਾਰ ਕਿਵੇਂ ਨਹਿਰ ’ਚ ਡਿੱਗੀ ਇਸ ਸਭ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕਰੀਬ ਤਿੰਨ ਕਿਲੋਮੀਟਰ ਦੂਰ ਤੱਕ ਗੋਤਾਖੋਰਾਂ ਵੱਲੋਂ ਭਾਲ ਕਰਨ ’ਤੇ ਗੋਤਾਖੋਰਾਂ ਨੂੰ ਕਾਰ ਤਾਂ ਮਿਲ ਗਈ ਹੈ। ਗੋਤਾਖੋਰ ਲੋਕਾਂ ਦੀ ਮੱਦਦ ਨਾਲ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਣ ਲਈ ਲੱਗੇ ਹੋਏ ਹਨ। ਫਿਲਹਾਲ ਕਾਰ ਦੇ ਡਰਾਈਵਰ ਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਉੱਥੇ ਪੁਲਿਸ ਨੇ ਵੀ ਇਸ ਮਾਮਲੇ ’ਚ ਆਪਣੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। (Punjab News)