ਬਠਿੰਡਾ ‘ਚ ਨਹਿਰ ‘ਚ ਡਿੱਗੀ ਬੱਸ

Canal Bathinda

ਲੋਕਾਂ ਨੇ ਸ਼ੁਰੂ ਕੀਤਾ ਬਚਾਅ ਕਾਰਜ

(ਸੱਚ ਕਹੂੰ ਨਿਊਜ਼) ਬਠਿੰਡਾ। ਸਵਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਅਚਾਨਕ ਨਹਿਰ ’ਚ ਡਿੱਗ ਗਈ। ਬੱਸ ਦੇ ਨਹਿਰ ’ਚ ਡਿੱਗਣ ਕਾਰਨ ਸਵਾਰੀਆਂ ਵੱਲੋਂ ਚੀਕ ਪੁਕਾਰ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਨਹਿਰ ‘ਚੋਂ ਸਵਾਰੀਆਂ ਨੂੰ ਸੁਰੱਖਿਤ ਬਾਹਰ ਕੱਢ ਲਿਆ। ਇਹ ਘਟਨਾ  ਪਿੰਡ ਗੋਵਿੰਦਪੁਰਾ ਨੇੜੇ ਸਵੇਰੇ ਵਾਪਰੀ ਜਦੋਂ ਇੱਕ ਮਿੰਨੀ ਬੱਸ ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀ ਤਾਂ ਬੱਸ ਦਾ ਅਚਾਨਕ ਸਟੇਰਿੰਗ ਫੇਲ ਹੋ ਗਿਆ। ਬੱਸ ‘ਚ ਡਰਾਈਵਰ-ਕੰਡਕਟਰ ਸਮੇਤ 8 ਸਵਾਰੀਆਂ ਸਵਾਰ ਸਨ।

Canal Bathinda

ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਮਿੰਨੀ ਬੱਸ ਵਿੱਚ ਸਵਾਰ ਲੋਕਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਸਾਰੇ ਮੁਸਾਫਰ ਸੁਰੱਖਿਅਤ ਹਨ ਅਤੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਪੁਲਿਸ ਨੇ ਹਾਦਸੇ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here