ਬਰਾਤ ਵਾਲੀ ਕਾਰ ਦੇ ਅੰਦਰੋਂ ਚੱਲੀ ਗੋਲੀ

Moga News ​

ਡਰਾਈਵਰ ਦੀ ਹਾਲਤ ਗੰਭੀਰ

(ਸੱਚ ਕਹੂੰ ਨਿਊਜ਼) ਮੋਗਾ। ਮੋਗਾ ’ਚ ਬਾਰਾਤ ਵਾਲੀ ਕਾਰ ’ਚੋਂ ਗੋਲੀ ਚੱਲਣ ਨਾਲ ਕਾਰ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਸਵੇਰੇ ਵਿਆਹ ਦੇ ਜਲੂਸ ਲਈ ਜਾ ਰਹੀ ਕਾਰ ’ਚੋਂ ਬਰਾਤੀ ਨੇ ਹੀ ਕਾਰ ਡਰਾਈਵਰ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਗੋਲੀ ਵੱਜਣ ਨਾਲ ਜ਼ਖ਼ਮੀ ਹੋਏ ਡਰਾਈਵਰ ਦੀ ਪਛਾਣ ਨਵਦੀਪ ਸਿੰਘ ਵਾਸੀ ਪੁਰਾਣਾ ਮੋਗਾ ਵਜੋਂ ਹੋਈ ਹੈ। (Moga News ​)

ਇਹ ਵੀ ਪਡ਼੍ਹੋ : ਸੰਸਦ ਮੈਂਬਰਾਂ ਦੀ ਮੁਅੱਤਲੀ : ਸੰਸਦ ਤੋਂ ਸੜਕ ਤੱਕ ਫੈਲਿਆ ਰੋਸ

ਦੱਸਿਆ ਜਾ ਰਿਹਾ ਹੈ ਕਿ ਵਿਆਹ ਲਈ ਨਵਦੀਪ ਦੀ ਕਾਰ ਬੁੱਕ ਕੀਤੀ ਗਈ ਸੀ ਤੇ ਉਹ ਕਾਰ ˆਚ ਬਾਰਾਤੀਆਂ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਬਾਰਾਤੀਆਂ ਨੇ ਹੀ ਕਾਰ ਡਰਾਈਵਰ ਨਵਦੀਪ ’ਤੇ ਫਾਇਰ ਕਰ ਦਿੱਤਾ। ਫਿਲਹਾਲ ਕਾਰ ਡਰਾਈਵਰ ਦੀ ਹਾਲ਼ਤ ਗੰਭੀਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here