ਲੁਧਿਆਣਾ ’ਚ ਖੂਨ ਨਾਲ ਲੱਥਪੱਥ ਮਿਲੀ ਲਾਸ਼, ਜਾਂਚ ’ਚ ਜੁਟੀ ਪੁਲਿਸ

Ludhiana News
(ਸੰਕੇਤਕ ਫੋਟੋ)।

ਜਾਂਚ ’ਚ ਜੁਟੀ ਪੁਲਿਸ | Ludhiana News

ਲੁਧਿਆਣਾ (ਵਨਰਿੰਦਰ ਸਿੰਘ ਮਣਕੂ) ਸ਼ਹਿਰ ਲੁਧਿਆਣਾ (Ludhiana News) ਦੇ ਗਿਆਸਪੁਰਾ ਦੇ ਸੂਆ ਰੋਡ ’‘ਤੇ ਸਥਿਤ ਇੰਦਰਾ ਪਾਰਕ ‘ਚ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਉਸਦੀ ਖੂਨ ਨਾਲ ਲੱਥਪੱਥ ਲਾਸ ਇੰਦਰਾ ਪਾਰਕ ਵਿੱਚ ਪਈ ਮਿਲੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਏਸੀਪੀ ਅਸੋਕ ਸਰਮਾ ਥਾਣਾ ਸਾਹਨੇਵਾਲ ਦੀ ਪੁਲਿਸ ਟੀਮ ਨਾਲ ਮੌਕੇ ‘ਤੇ ਪੁੱਜੇ। ਪੁਲਿਸ ਨੇ ਲਾਸ ਨੂੰ ਕਬਜੇ ‘ਚ ਲੈ ਕੇ ਅੱਗੇ ਦੀ ਕਾਰਵਾਈ ਸੁਰੂ ਕਰ ਦਿੱਤੀ ਹੈ।

ਏਸੀਪੀ ਅਸੋਕ ਸਰਮਾ ਨੇ ਦੱਸਿਆ ਕਿ ਮਿ੍ਰਤਕ ਦੀ ਪਛਾਣ ਲਾਲੂ ਵਾਸੀ ਗਲੀ ਨੰਬਰ 5 ਮੱਕੜ ਕਲੋਨੀ ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ ਦੇ ਅਯੁੱਧਿਆ ਦਾ ਰਹਿਣ ਵਾਲਾ ਸੀ। ਇੱਥੇ ਉਹ ਆਪਣੇ ਛੋਟੇ ਭਰਾ ਅਤੇ ਪਿਤਾ ਨਾਲ ਰਹਿੰਦਾ ਸੀ।ਉਸ ਦੇ ਭਰਾ ਛੋਟੂ ਨੇ ਦੱਸਿਆ ਕਿ ਲਾਲੂ ਕਰੀਬ 4 ਮਹੀਨੇ ਪਹਿਲਾਂ ਕੰਮ ਦੀ ਤਲਾਸ ਵਿੱਚ ਲੁਧਿਆਣਾ ਆਇਆ ਸੀ। ਇਨੀਂ ਦਿਨੀਂ ਇੱਕ ਫੈਕਟਰੀ ਵਿੱਚ ਮਜਦੂਰ ਵਜੋਂ ਕੰਮ ਕਰ ਰਿਹਾ ਸੀ। (Ludhiana News)

ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਇਲਾਕਿਆਂ ’ਚ ਹੋਵੇਗੀ ਤੂਫਾਨ ਨਾਲ ਮੀਂਹ ਦੀ ਸ਼ੁਰੂਆਤ, ਹੁਣੇ ਵੇਖੋ

ਉਸ ਦੀ ਕੁਝ ਲੋਕਾਂ ਨਾਲ ਪੁਰਾਣੀ ਦੁਸਮਣੀ ਦੱਸੀ ਗਈ ਸੀ। ਉਹ ਲੋਕ ਉਸਦਾ ਪਿੱਛਾ ਕਰ ਰਹੇ ਸਨ। ਜਿਸ ਕਾਰਨ ਲਾਲੂ ਪਿਛਲੇ 2 ਦਿਨਾਂ ਤੋਂ ਕਮਰੇ ‘ਚ ਨਹੀਂ ਪਹੁੰਚਿਆ ਸੀ। ਸੋਮਵਾਰ ਸਵੇਰੇ ਮੌਕਾ ਮਿਲਣ ‘ਤੇ ਉਨਾਂ ਲੋਕਾਂ ਨੇ ਇੰਦਰਾ ਪਾਰਕ ‘ਚ ਲਾਲੂ ਨੂੰ ਘੇਰ ਲਿਆ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਕੇ ਫਰਾਰ ਹੋ ਗਏ। ਏਸੀਪੀ ਸਰਮਾ ਨੇ ਦੱਸਿਆ ਕਿ ਮੁਲਜਮਾਂ ਦਾ ਸੁਰਾਗ ਜੁਟਾਉਣ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here