ਕਾਰਤਿਕ ਜਾਂ ਪਟੇਲ ਲੈ ਸਕਦੇ ਨੇ ਜਗ੍ਹਾ | Cricket News
ਨਵੀਂ ਦਿੱਲੀ (ਏਜੰਸੀ)। ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਅਫ਼ਗਾਨਿਸਤਾਨ ਵਿਰੁੱਧ 14 ਜੂਨ ਤੋਂ ਬੰਗਲੁਰੂ ‘ਚ ਇਤਿਹਾਸਕ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਵਿਕਟਕੀਪਰ ਰਿਧਮਾਨ ਸਾਹਾ ਸੱਟ ਕਾਰਨ ਬਾਹਰ ਹੋਣ ਦਾ ਖ਼ਤਰਾ ਬਣ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਨੇ ਸਾਹਾ ਨੂੰ ਕਰੀਬ ਛੇ ਹਫ਼ਤੇ ਤੱਕ ਮੈਦਾਨ ਤੋਂ ਬਾਹਰ ਰਹਿਣ ਦੀ ਸਲਾਹ ਦਿੱਤੀ ਹੈ ਅਜਿਹੇ ‘ਚ ਅਫ਼ਗਾਨਿਸਤਾਨ ਵਿਰੁੱਧ ਹੋਣ ਵਾਲੇ ਟੈਸਟ ਮੈਚ ਅਤੇ ਇੰਗਲੈਂਡ ਦੌਰੇ ‘ਤੇ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਲੜੀ ‘ਚ ਸਾਹਾ ਦਾ ਖੇਡਣਾ ਮੁਸ਼ਕਲ ਮੰਨਿਆ ਜਾ ਰਿਹਾ ਹੈ। (Cricket News)
ਇੰਗਲੈਂਡ ਦੌਰੇ ‘ਤੇ ਟੈਸਟ ਲੜੀ ਦਾ ਪਹਿਲਾ ਮੁਕਾਬਲਾ 1 ਅਗਸਤ ਤੋਂ ਬਰਮਿੰਘਮ ‘ਚ ਖੇਡਿਆ ਜਾਣਾ ਹੈ ਅਤੇ ਜੇਕਰ 5-6 ਹਫ਼ਤੇ ‘ਚ ਸਾਹਾ ਦੀ ਸੱਟ ਰਿਕਵਰ ਹੋ ਜਾਂਦੀ ਹੈ ਤਾਂ ਉਹ ਇੰਗਲੈਂਡ ਦੌਰੇ ‘ਤੇ ਖੇਡ ਸਕਣਗੇ ਬੀ.ਸੀ.ਸੀ.ਆਈ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਸਾਹਾ ਨੂੰ 25 ਅਪਰੈਲ ਨੂੰ ਦੂਸਰੇ ਕੁਆਲੀਫਾਇਰ ਦੌਰਾਨ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡਦਿਆਂ ਕੋਲਕਾਤਾ ‘ਚ ਈਡਨ ਗਾਰਡਨ ਮੈਦਾਨ ‘ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਗੇਂਦਬਾਜ਼ ਸ਼ਿਵਮ ਮਾਵੀ ਦੀ ਗੇਂਦ ਦਾ ਸਾਹਮਣਾ ਕਰਦੇ ਹੋਏ ਸਾਹਾ ਦੇ ਅੰਗੂਠੇ ‘ਚ ਸੱਟ ਲੱਗ ਗਈ ਸੀ। (Cricket News)
ਇਸ ਕਾਰਨ ਐਤਵਾਰ ਨੂੰ ਵੀ ਉਹਨਾਂ ਨੂੰ ਫਾਈਨਲ ‘ਚ ਸ਼ਾਮਲ ਨਹੀਂ ਕੀਤਾ ਗਿਆ ਸੀ ਜ਼ਿਕਰਯੋਗ ਹੈ ਕਿ ਰਿਧਮਾਨ ਸਾਹਾ ਭਾਰਤ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਟੈਸਟ ਤੋਂ ਸੰਨਿਆਸ ਦੇ ਬਾਅਦ ਭਾਰਤੀ ਟੈਸਟ ਵਿਕਟਕੀਪਰ ਦੀ ਜ਼ਿੰਮ੍ਹੇਦਾਰੀ ਸੰਭਾਲ ਰਿਹਾ ਹੈ ਬੀਸੀਸੀਆਈ ਨੇ ਕਿਹਾ ਕਿ ਜੇਕਰ ਸਾਹਾ ਪੂਰੀ ਤਰ੍ਹਾਂ ਫਿੱਟ ਨਹੀਂ ਹੁੰਦੇ ਤਾਂ ਪਾਰਥਿਵ ਪਟੇਲ ਜਾਂ ਦਿਨੇਸ਼ ਕਾਰਤਿਕ ਅਫ਼ਗਾਨਿਸਤਾਨ ਦੇ ਸ਼ੁਰੂਆਤੀ ਟੈਸਟ ‘ਚ ਉਸਦੀ ਜਗ੍ਹਾ ਲੈ ਸਕਦੇ ਹਨ। (Cricket News)