ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 12, 2026
More
    Home Breaking News ਪੁਲਿਸ ਵੱਲੋਂ ਨ...

    ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡਾ ਸਰਚ ਅਪ੍ਰੇਸ਼ਨ

    Fazilka News
    ਫਾਜ਼ਿਲਕਾ : ਸਰਚ ਆਪਰੇਸ਼ਨ ਦੌਰਾਨ ਚੈਕਿੰਗ ਦੌਰਾਨ ਪੰਜਾਬ ਪੁਲਿਸ ਦੇ ਅਧਿਕਾਰੀ।

    ਓਪ੍ਰੇਸ਼ਨ ਈਗਲ-4 ਤਹਿਤ ਚਲਾਇਆ ਗਿਆ ਸਪੈਸ਼ਲ ਕਾਰਡਨ ਐਂਡ ਸਰਚ ਅਪ੍ਰੇਸ਼ਨ / Fazilka News

    (ਰਜਨੀਸ਼ ਰਵੀ) ਫਾਜਿਲਕਾ। ਜਤਿੰਦਰ ਜੈਨ ਆਈ.ਪੀ.ਐਸ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪੀ.ਐਸ.ਪੀ.ਸੀ ਐਲ ਦੀ ਅਗਵਾਈ ਹੇਠ ਡਾ. ਪ੍ਰਗਿਆ ਜੈਨ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੀਆਂ ਸਮੂਹ ਸਬ-ਡਵੀਜਨਾਂ ਵਿੱਚ ਅੱਜ ਸਵੇਰੇ ਤੋਂ (Operation Eagle-4) ਤਹਿਤ ਸਪੈਸ਼ਲ ਕਾਰਡਨ ਐਂਡ ਸਰਚ ਅਪ੍ਰੇਸ਼ਨ (CASO) ਚਲਾਇਆ ਜਾ ਰਿਹਾ ਹੈ। Fazilka News

    ਇਹ ਵੀ ਪੜ੍ਹੋ: International Yoga Day : ਅਜੋਕੇ ਸਮੇਂ ’ਚ ਤੰਦਰੁਸਤ ਰਹਿਣ ਵਾਸਤੇ ਯੋਗ ਉਤਮ ਸਾਧਨ : ਵਿਧਾਇਕ ਗੋਲਡੀ ਕੰਬੋਜ

    ਇਸ ਅਪ੍ਰੇਸ਼ਨ ਦੌਰਾਨ ਹਲਕਾ ਨਿਗਰਾਨ ਅਫਸਰਾਂ ਅਤੇ ਮੁੱਖ ਅਫਸਰਾਂ ਵੱਲੋਂ ਕਰੀਬ 200 ਪਲਿਸ ਜਵਾਨਾਂ ਦੀਆਂ ਵੱਖ-ਵੱਖ 15 ਟੀਮਾਂ ਬਣਾ ਕੇ ਜਿਲ੍ਹਾ ਫਾਜ਼ਿਲਕਾ ਦੇ ਡਰੱਗ ਹੌਟਸਪੌਟ ਏਰੀਆ ਵਿੱਚ ਨਸ਼ਾ ਤਸਕਰਾਂ ਦੇ ਘਰਾਂ/ਟਿਕਾਣਿਆਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਬਜ਼ਾਰਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈੇ।

    Fazilka News
    ਫਾਜ਼ਿਲਕਾ : ਸਰਚ ਆਪਰੇਸ਼ਨ ਦੌਰਾਨ ਚੈਕਿੰਗ ਦੌਰਾਨ ਪੰਜਾਬ ਪੁਲਿਸ ਦੇ ਅਧਿਕਾਰੀ।

    ਇਸ ਅਪ੍ਰੇਸ਼ਨ ਦੌਰਾਨ ਨਾਕਾ ਪਾਰਟੀਆਂ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਵੱਲੋਂ ਬਾਹਰਲੇ ਜ਼ਿਲ੍ਹਿਆਂ/ਸਟੇਟਾਂ ਤੋਂ ਆਉਣ ਵਾਲੇ ਵਹੀਕਲਾਂ ਦੀ ਵਾਹਨ ਐਪ ਦੀ ਮੱਦਦ ਨਾਲ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਵੀ  ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

    LEAVE A REPLY

    Please enter your comment!
    Please enter your name here