ਹਾਥਰਸ (ਏਜੰਸੀ)। Hathras Accident ਹਾਥਰਸ ਭਗਦਡ਼ ਮਾਮਲੇ ’ਚ ਅਪਡੇਟ ਜਾਰੀ ਕਰਦਿਆਂ ਸਬ ਡਿਵੀਜਨਲ ਮੈਜਿਸਟ੍ਰੇਟ ਨੇ ਕਿਹਾ ਕਿ ਇਸ ਧਾਰਮਿਕ ਸਮਾਗਮ ’ਚ ਤਾਇਨਾਤ ਸੁਰਖਿਆ ਗਾਰਡ ਅਤੇ ਸੇਵਾਦਾਰਾਂ ਨੇ ਲੋਕਾਂ ਨੂੰ ਧੱਕਾ ਦਿੱਤਾ ਜਿਸ ਨਾਲ ਇੱਕਠੀ ਹੋਈ ਭੀਡ਼ ’ਚ ਭਗਦੜ ਮਚ ਗਈ।
ਇਹ ਵੀ ਪੜ੍ਹੋ: Rajya Sabha: ਦੇਸ਼ ’ਚੋਂ ਕਦੋਂ ਹੋਵੇਗੀ ਗਰੀਬੀ ਖ਼ਤਮ, ਸੰਸਦ ’ਚ ਪ੍ਰਧਾਨ ਮੰਤਰੀ ਨੇ ਦੱਸਿਆ…
ਉੱਤਰ ਪ੍ਰਦੇਸ਼ ਦੇ ਹਾਥਰਸ ’ਚ ਪੁਲਿਸ ਨੇ ਧਾਰਮਿਕ ਪ੍ਰੋਗਰਾਮ ਦੇ ਪ੍ਰਬੰਧਕਾਂ ਖਿਲਾਫ ਬੁੱਧਵਾਰ ਨੂੰ ਐਫਆਈਆਰ ਦਰਜ ਕੀਤੀ, ਜਿੱਥੇ ਭਗਦਡ਼ ’ਚ 121 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਜਿਕਰਯੋਗ ਹੈ ਕਿ ਐਫਆਰਆਈ ’ਚ ਬਾਬਾ ਨਾਰਾਇਣ ਹਰਿ. ਜਿਨ੍ਹਾਂ ਨੇ ਸਰਕਾਰ ਵਿਸ਼ਵ ਹਰਿ ਭੋਲੇ ਬਾਬਾ ਦੇ ਨਾਂਅ ਤੋਂ ਵੀ ਜਾਣਿਆ ਜਾਂਦਾ ਹੈ, ਦਾ ਐਫਆਈਆਰ ’ਚ ਨਾਂਅ ਸ਼ਾਮਲ ਨਹੀ ਕੀਤਾ।
ਜਿਕਰਯੋਗ ਹੈ ਕਿ ਹਾਥਰਸ ਭਗਦੜ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 121 ਹੋ ਗਈ ਹੈ। ਹਾਥਰਸ ’ਚ ਸਿਕੰਦਰਾਰਾਊ ਦੀ ਮੰਡੀ ਕੋਲ ਫੁਲਰਾਈ ਪਿੰਡ ’ਚ ਇੱਕ ਧਾਰਮਿਕ ਪ੍ਰੋਗਰਾਮ ਦੀ ਸਮਾਪਤੀ ’ਤੇ ਭਗਦਡ਼ ਮਚਣ ਤੋਂ ਬਾਅਦ ਦਮ ਘੁੱਟਣ ਨਾਲ 121 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਭਗਦੜ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਹਾਦਸੇ ’ਚ ਜ਼ਖਮੀ ਹੋਏ ਵਿਅਕਤੀਆਂ ਲਈ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।