ਸਾਡੇ ਨਾਲ ਸ਼ਾਮਲ

Follow us

18.8 C
Chandigarh
Tuesday, February 3, 2026
More
    Home Breaking News Punjab Police...

    Punjab Police : ਇਸ ਜਿਲ੍ਹੇ ਵਿੱਚ ਪੁਲਿਸ ਵੱਲੋਂ ਵੱਡੀ ਛਾਪੇਮਾਰੀ, ਜਾਣੋ ਮਾਮਲਾ

    Punjab Police

    ਫਾਜ਼ਿਲਕਾ (ਰਜਨੀਸ਼ ਰਵੀ)। ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਜਾ ਰਹੇ ਮੁਹਿਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਲਗਾਤਾਰ ਸਰਚ ਆਪਰੇਸਨ ਚਲਾਏ ਜਾ ਰਹੇ ਹਨ। ਚੱਲ ਰਹੀ ਮੁਹਿੰਮ ਦੇ ਤਹਿਤ ਅੱਜ ਮਨਜੀਤ ਸਿੰਘ ਢੇਸੀ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਨਜੀਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਫਾਜ਼ਿਲਕਾ ਸੁਬੇਗ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਿਵੀਜਨ ਫਾਜ਼ਿਲਕਾ, ਅੱਛਰੂ ਰਾਮ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਬ ਡਿਵੀਜਨ ਜਲਾਲਾਬਾਦ, ਸ੍ਰੀ ਅਵਤਾਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਅਬੋਹਰ (ਦਿਹਾਤੀ) ਅਤੇ ਸ੍ਰੀ ਅਰੁਣ ਮੰਡਨ ਪੀ.ਪੀ.ਐਸ. ਉਪ ਪੁਲਿਸ ਅਬੋਹਰ (ਸਹਿਰੀ) ਦੀ ਅਗਵਾਈ ਹੇਠ ਸਰਹੱਦ ਪਾਰ ਤੇ ਨਸੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅਪਰਾਧੀਆਂ, ਐਨ.ਡੀ.ਪੀ.ਐਸ ਅਤੇ ਲੁੱਟਾ ਖੋਹਾਂ ਦੇ ਅਪਰਾਧੀਆਂ ਤੇ ਕਾਰਵਾਈ ਕਰਦੇ ਹੋਏ ਬੀ.ਐਸ.ਐਫ ਅਤੇ ਫਾਜ਼ਿਲਕਾ ਪੁਲਿਸ ਵੱਲੋ ਸਾਂਝਾ ਸਰਚ ਆਪ੍ਰੇਸ਼ਨ CASO (Corden & Search operation) ਫਾਜ਼ਿਲਕਾ ਪੁਲਿਸ ਦੇ 286 ਜਵਾਨਾਂ ਦੀਆਂ ਵੱਖ-ਵੱਖ 26 ਟੀਮਾਂ ਬਣਾ ਕੇ ਸਬ ਡਿਵੀਜਨ ਫਾਜ਼ਿਲਕਾ ਅਤੇ ਸਬ ਡਿਵੀਜਨ ਜਲਾਲਾਬਾਦ ਦੇ ਏਰੀਆਂ ਵਿੱਚ ਪੈਂਦੀਆਂ ਢਾਣੀਆਂ (ਬਹਿਕਾਂ), ਡੇਰੇ ਅਤੇ ਘਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ।

    Punjab Police

    ਸਬ ਡਿਵੀਜਨ ਅਬੋਹਰ ਦਿਹਾਤੀ ਅਤੇ ਸਬ ਡਿਵੀਜਨ ਅਬੋਹਰ ਸਹਿਰੀ ਵਿੱਚ ਪੈਂਦੇ ਡਰੱਸ ਹੋਟਸਪੋਟ ਏਰੀਆਂ ਦੀ ਚੈਕਿੰਗ ਕੀਤੀ ਗਈ। ਕਰੀਬ ਛੇ ਸੱਕੀ ਵਿਅਕਤੀ ਰਾਊਡ-ਅੱਪ ਕੀਤੇ ਗਏ, ਜਿਹਨਾਂ ਦੌਰਾਨੇ ਪੁੱਛ-ਗਿੱਛ ਛੱਡਿਆ ਗਿਆ। (Punjab Police)

    Oh My God ! ਸਾਂਸਦ ਦੇ ਘਰ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਹਾਰੀਆਂ, ਮਿਲਿਆ ਨੋਟਾਂ ਦਾ ਪਹਾੜ

    LEAVE A REPLY

    Please enter your comment!
    Please enter your name here