ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Punjab Highwa...

    Punjab Highway News: ਪੰਜਾਬ ਦੇ ਇਸ ਖਾਸ ਹਾਈਵੇਅ ’ਤੇ ਲੱਗਣ ਜਾ ਰਿਹੈ ਵੱਡਾ ਪ੍ਰੋਜੈਕਟ, ਜਾਣੋ ਇਸ ਨਾਲ ਕਿਨ੍ਹਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ

    Punjab Highway News
    Punjab Highway News: ਪੰਜਾਬ ਦੇ ਇਸ ਖਾਸ ਹਾਈਵੇਅ ’ਤੇ ਲੱਗਣ ਜਾ ਰਿਹੈ ਵੱਡਾ ਪ੍ਰੋਜੈਕਟ, ਜਾਣੋ ਇਸ ਨਾਲ ਕਿਨ੍ਹਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ

    Punjab Highway News: ਚੰਡੀਗੜ੍ਹ। ਜ਼ੀਰਕਪੁਰ ਬਾਈਪਾਸ ਪ੍ਰਾਜੈਕਟ ਤਹਿਤ ਹੁਣ ਪੰਜਾਬ ਦਾ ਪਹਿਲਾ ਸ਼ਹਿਰੀ ਜੰਗਲੀ ਜੀਵ ਕੋਰੀਡੋਰ ਬਣਾਇਆ ਜਾਵੇਗਾ। 200 ਕਰੋੜ ਦੀ ਲਾਗਤ ਨਾਲ 3 ਕਿਲੋਮੀਟਰ ਤੱਕ ਏਰੀਆ ਕਵਰ ਕੀਤਾ ਜਾਵੇਗਾ। ਪਿਛਲੇ ਮਹੀਨੇ ਹੀ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਹਾਈਬ੍ਰਿਡ ਐਨੂਇਟੀ ਮੋਡ ਤਹਿਤ ਛੇ-ਮਾਰਗੀ ਸੜਕ ਨੂੰ ਮਨਜ਼ੂਰੀ ਦਿੱਤੀ ਸੀ। 19.2 ਕਿਲੋਮੀਟਰ ਦਾ ਪ੍ਰਸਤਾਵਿਤ ਬਾਈਪਾਸ ਜ਼ੀਰਕਪੁਰ ਤੇ ਪੰਚਕੂਲਾ ਦੀ ਭੀੜ ਨੂੰ ਘੱਟ ਕਰੇਗਾ। ਨਾਲ ਹੀ ਘੱਗਰ ਨਦੀ ਨੇੜੇ ਤੇਂਦੁਏ, ਸਾਂਬਰ ਤੇ ਹੋਰ ਜੰਗਲੀ ਜੀਵਾਂ ਨੂੰ ਸੁਰੱਖਿਅਤ ਰਸਤਾ ਪ੍ਰਦਾਨ ਕਰਨ ਲਈ ਜੰਗਲ ’ਤੇ 3 ਕਿਲੋਮੀਟਰ ਲੰਬਾ ਐਲੀਵੇਟਿਡ ਰੋਡ ਬਣਾਇਆ ਜਾਵੇਗਾ।

    ਇਹ ਪ੍ਰਾਜੈਕਟ 2 ਸਾਲਾਂ ਤੋਂ ਵੱਧ ਸਮੇਂ ਤੋਂ ਲਟਕ ਰਿਹਾ ਸੀ ਕਿਉਂਕਿ ਜੰਗਲ ਦੀ ਜ਼ਮੀਨ ਰੁਕਾਵਟ ਬਣ ਗਈ ਸੀ। ਜੰਗਲਾਤ ਸੰਭਾਲ ਐਕਟ (ਐੱਫ. ਸੀ. ਏ) ਤਹਿਤ ਪ੍ਰਕਿਰਿਆ ਸ਼ੁਰੂ ਹੋਣੀ ਸੀ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਐਲੀਵੇਟਿਡ ਸੜਕ ਦਾ ਮਤਾ ਰੱਖਿਆ ਗਿਆ। ਜੰਗਲ ’ਚੋਂ ਛੇ-ਮਾਰਗੀ ਸੜਕ ਬਣਾਉਣ ਨਾਲ 50 ਏਕੜ ਏਰੀਆ ਪ੍ਰਭਾਵਿਤ ਹੋਣਾ ਸੀ, ਪਰ ਜੰਗਲਾਤ ਵਿਭਾਗ ਵੱਲੋਂ ਕੋਰੀਡੋਰ ਨੂੰ ਮਨਜ਼ੂਰੀ ਦੇਣ ਨਾਲ ਜੰਗਲੀ ਜੀਵਾਂ ਦੀ ਆਵਾਜਾਈ ਨਿਰਵਿਘਨ ਰਹੇਗੀ। ਦੱਸਣਯੋਗ ਹੈ ਕਿ ਜੰਗਲਾਤ ਵਿਭਾਗ ਨਦੀ ਨਾਲ ਲੱਗਦੇ ਪੀਰ ਮੁਛੱਲਾ (ਜ਼ੀਰਕਪੁਰ) ’ਚ ਲਗਭਗ 400 ਏਕੜ ਜੰਗਲ ਦਾ ਪ੍ਰਬੰਧਨ ਕਰਦਾ ਹੈ।

    Punjab Highway News

    ਅਧਿਕਾਰੀਆਂ ਅਨੁਸਾਰ ਪੰਜਾਬ ਅਤੇ ਹਰਿਆਣਾ ਵਿੱਚ 19.2 ਕਿਲੋਮੀਟਰ ਲੰਬਾ ਜ਼ੀਰਕਪੁਰ ਬਾਈਪਾਸ ਪ੍ਰਾਜੈਕਟ 1,878.31 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ, ਜਿਸ ’ਚ ਐਲੀਵੇਟਿਡ ਰੋਡ ਲਈ 200 ਕਰੋੜ ਰੁਪਏ ਵਾਧੂ ਅਨੁਮਾਨਿਤ ਹਨ। ਜੰਗਲਾਤ ਅਧਿਕਾਰੀਆਂ ਨੇ ਦੱਸਿਆ ਕਿ ਜੰਗਲੀ ਜੀਵ ਗਲਿਆਰੇ ਖੰਡਿਤ ਨਿਵਾਸ ਸਥਾਨਾਂ ਨੂੰ ਜੋੜਦੇ ਹਨ, ਜਿਸ ਨਾਲ ਜਾਨਵਰਾਂ ਨੂੰ ਪ੍ਰਵਾਸ ਕਰਨ, ਚਾਰਾ ਲੈਣ ਤੇ ਸੁਤੰਤਰ ਤੌਰ ’ਤੇ ਪ੍ਰਜਣਨ ਕਰਨ ਦੇ ਯੋਗ ਬਣਾਇਆ ਜਾਂਦਾ ਹੈ। ਇਨ੍ਹਾਂ ਗਲਿਆਰਿਆਂ ’ਚ ਜੰਗਲੀ ਪੱਟੀਆਂ, ਨਦੀ ਕਿਨਾਰੇ, ਅੰਡਰਪਾਸ ਤੇ ਓਵਰਪਾਸ ਸ਼ਾਮਲ ਹੋ ਸਕਦੇ ਹਨ। ਇਸ ਨਾਲ ਵਾਤਾਵਰਣ ਸੰਪਰਕ ਤੇ ਸੰਤੁਲਨ ਬਣਿਆ ਰਹਿੰਦਾ ਹੈ। ਇਕ ਵਾਰ ਐਲੀਵੇਟਿਡ ਰੋਡ ਪੂਰੀ ਹੋਣ ਤੋਂ ਬਾਅਦ ਸੁਰੱਖਿਅਤ ਜੰਗਲ ਦੇ ਆਲੇ-ਦੁਆਲੇ ਵਾਧੂ ਜੰਗਲਾਤ ਤੇ ਸੰਭਾਲ ਉਪਾਅ ਕੀਤੇ ਜਾਣਗੇ। Punjab Highway News