Punjab News : ਔਰਤਾਂ ਦੀ ਸੁਰੱਖਿਆ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਦੇਖੋ ਪੂਰੀ ਰਿਪੋਰਟ

Punjab News

ਚੰਡੀਗੜ੍ਹ। Punjab News : ਪੰਜਾਬ ਵਿੱਚ ਮਾਨ ਸਰਕਾਰ ਸੂਬੇ ਦੇ ਵਿਕਾਸ ਦੇ ਨਾਲ-ਨਾਲ ਆਮ ਜਨਤਾ ਦੀ ਸੁਰੱਖਿਆ ਲਈ ਵੀ ਲਗਾਤਾਰ ਕਈ ਕੰਮ ਕਰ ਰਹੀ ਹੈ। ਦਰਅਸਲ, ਕੋਲਕਾਤਾ ਦਰਿੰਦਗੀ ਅਤੇ ਕਤਲ ਮਾਮਲੇ ਤੋਂ ਬਾਅਦ ਸਾਰੇ ਅਲਰਟ ਮੋਡ ’ਤੇ ਹਨ। ਇਸ ਤਹਿਤ ਜਨਤਕ ਟਰਾਂਸਪੋਰਟ ਨੂੰ ਆਮ ਲੋਕਾਂ, ਔਰਤਾਂ ਅਤੇ ਬੱਚਿਆਂ ਲਈ ਸੁਰੱਖਿਅਤ ਬਣਾਉਣ ਦੀ ਦਿਸ਼ਾ ’ਚ ਪੰਜਾਬ ਸਰਕਾਰ ਨੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। Government of Punjab

ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਮੋਹਾਲੀ ਸਥਿਤ ਇੱਕ ਆਈਟੀ ਕੰਪਨੀ ਸੀ-ਡੈਕ ਨਾਲ ਸਮਝੌਤਾ ਕੀਤਾ ਹੈ। ਇਸ ਤਹਿਤ ਇਹ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਪਹਿਲਕਦਮੀ ਨਾਲ ਜੇਕਰ ਕੋਈ ਔਰਤ ਮੁਸੀਬਤ ਵਿੱਚ ਹੈ ਤਾਂ ਉਹ ਬਟਨ ਪ੍ਰੈੱਸ ਕਰੇਗੀ ਅਤੇ ਓਦੋਂ ਕਮਾਂਡ ਕੰਟਰੋਲ ਸੈਂਟਰ ਅਤੇ ਪੁਲਿਸ ਕੋਲ ਮੈਸਿਜ ਚਲਾ ਜਾਵੇਗਾ। Punjab News

ਕੋਲਕਾਤਾ ਡਾਕਟਰ ਰੇਪ ਅਤੇ ਕਤਲ ਮਾਮਲੇ ਤੋਂ ਬਾਅਦ ਤੋਂ ਹੀ ਦੇਸ਼ ਭਰ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਮੰਗ ਉੱਠ ਰਹੀ ਹੈ। ਅਜਿਹੇ ’ਚ ਪੰਜਾਬ ਸਰਕਾਰ ਵੀ ਅਲਰਟ ਹੈ ਅਤੇ ਪਬਲਿਕ ਟਰਾਂਸਪੋਰਟ ’ਚ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ।

ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ’ਚ ਲਗਾਏ ਜਾਣਗੇ ਪੈਨਿਕ ਬਟਨ | Punjab News

ਪੰਜਾਬ ਦੇ ਟਰਾਂਸਪੋਰਟ ਸਕੱਤਰ ਦਿਲਰਾਜ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਪੈਨਿਕ ਬਟਨ ਲਗਾਏ ਜਾਣਗੇ ਅਤੇ ਜੀ.ਪੀ.ਐਸ. ਸਿਸਟਮ ਲਗਾਇਆ ਜਾਵੇਗਾ, ਤਾਂ ਕਿ ਬੱਸ ਜਾਂ ਟੈਕਸੀ ਵਿੱਚ ਕੋਈ ਵੀ ਦੁਰਘਟਨਾ ਹੋਵੇ ਤਾਂ ਉਸ ਵਾਹਨ ਦੀ ਲੋਕੇਸ਼ਨ ਟਰੈਕ ਹੋ ਸਕੇ। ਵਾਹਨਾਂ ’ਚ ਪੈਨਿਕ ਬਟਨ ਲਗਾਏ ਜਾਣਗੇ, ਤਾਂ ਕਿ ਜੇਕਰ ਕੋਈ ਔਰਤ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ’ਚ ਹੈ ਤਾਂ ਉਹ ਬਟਨ ਦਬਾਏਗੀ ਅਤੇ ਓਦੋਂ ਕਮਾਂਡ ਕੰਟਰੋਲ ਸੈਂਟਰ ਅਤੇ ਪੁਲਿਸ ਕੋਲ ਮੈਸਿਜ ਚਲਾ ਜਾਵੇਗਾ ਅਤੇ ਉਸ ਵਾਹਨ ਦੀ ਲੋਕੇਸ਼ਨ ਵੀ ਟਰੈਕ ਹੋ ਜਾਵੇਗੀ। Punjab News

Read Also : BJP Candidate List: ਵੱਡੀ ਖਬਰ, ਜੰਮੂ ਕਸ਼ਮੀਰ ਚੋਣਾਂ ’ਚ ਬੀਜੇਪੀ ਨੇ ਉਮੀਦਵਾਰ ਸੂਚੀ ਵਾਪਸ ਲਈ