Bhakra Canal News Patiala: ਭਾਖੜਾ ਨਹਿਰ ’ਚ ਪਿਆ ਵੱਡਾ ਪਾੜ, ਪਾੜ ਪੂਰਨ ’ਚ ਲੱਗਿਆ ਪ੍ਰਸ਼ਾਸਨ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਕਮੇਟੀ ਦੇ ਮੈਂਬਰ ਸਹਾਇਤਾ ’ਚ ਜੁਟੇ

Bhakra Canal News Patiala
Bhakra Canal News Patiala: ਭਾਖੜਾ ਨਹਿਰ ’ਚ ਪਿਆ ਵੱਡਾ ਪਾੜ, ਪਾੜ ਪੂਰਨ ’ਚ ਲੱਗਿਆ ਪ੍ਰਸ਼ਾਸਨ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਕਮੇਟੀ ਦੇ ਮੈਂਬਰ ਸਹਾਇਤਾ ’ਚ ਜੁਟੇ

Bhakra Canal News Patiala: ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਟਿਆਲਾ ਨੇੜਲੇ ਪਿੰਡ ਪਸਿਆਣਾ ਕੋਲ ਲੰਘਦੀ ਭਾਖੜਾ ਨਹਿਰ ਵਿੱਚ ਵੱਡਾ ਪਾੜ ਪੈ ਗਿਆ। ਜਿਸ ਦਾ ਪਤਾ ਲੱਗਣ ’ਤੇ ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਅਨਾਊਂਸਮੈਂਟ ਕਰਵਾਈ ਗਈ ਅਤੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਸਭ ਮਾਮਲੇ ਦਾ ਜਦੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਵੀ ਮੌਕੇ ’ਤੇ ਪਹੁੰਚ ਕੇ ਪ੍ਰਸ਼ਾਸਨ ਦਾ ਸਾਥ ਦੇਣ ਦੀ ਗੱਲ ਕਹੀ ਪਰ ਪ੍ਰਸ਼ਾਸਨ ਨੇ ਕਿਹਾ ਕਿ ਉਹਨਾਂ ਕੋਲ ਇਸ ਟਾਈਮ ਪੂਰੇ ਪ੍ਰਬੰਧ ਹਨ, ਬਸ ਉਹਨਾਂ ਲਈ ਖਾਣ-ਪੀਣ ਦਾ ਪ੍ਰਬੰਧ ਕਰ ਦਿੱਤਾ ਜਾਵੇ। ਜਿਸ ਤੋਂ ਬਾਅਦ ਸ਼ਾਹ ਸਤਿਨਾਮ ਜੀ ਗ੍ਰੀਨ ਵੈਲਫੇਅਰ ਫੋਰਸ ਕਮੇਟੀ ਦੇ ਸੇਵਾਦਾਰ ਪ੍ਰਸ਼ਾਸਨ ਨੁਮਾਇੰਦਿਆਂ ਦੇ ਖਾਣ-ਪੀਣ ਲਈ ਪ੍ਰਬੰਧ ਕਰਨ ਵਿੱਚ ਜੁਟ ਗਏ। ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੂੰ ਫਿਰ ਵੀ ਕੋਈ ਲੋੜ ਪੈਂਦੀ ਹੈ ਤਾਂ ਹਰ ਸਮੇਂ ਪ੍ਰਸ਼ਾਸਨ ਲਈ ਹਿੱਕ ਤਾਣ ਕੇ ਖੜ੍ਹੇ ਹਨ।

Bhakra Canal News Patiala

ਨਹਿਰ ਵਿੱਚ ਪਏ ਪਾੜ ਕਰਕੇ ਜਿੱਥੇ ਲੋਕਾਂ ਵਿੱਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਇਸ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸ਼ਨਿੱਚਰਵਾਰ ਤੜਕੇ ਭਾਖੜਾ ਨਹਿਰ ਵਿੱਚ ਪਾੜ ਪਿਆ ਅਤੇ ਇਸ ਦਾ ਪਾਣੀ ਆਸ-ਪਾਸ ਦੇ ਖੇਤਾਂ ਵਿੱਚ ਭਰ ਗਿਆ। ਇਸ ਬਾਰੇ ਪਤਾ ਲੱਗਣ ਤੇ ਨਹਿਰੀ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ ਅਤੇ ਨਹਿਰ ਤੋਂ ਨਿਕਲ ਰਹੇ ਪਾਣੀ ਨੂੰ ਰੋਕਣ ਦੇ ਯਤਨ ਸ਼ੁਰੂ ਕੀਤੇ ਗਏ।

Read Also : ENT Doctor News: ‘ਡਿਊਟੀ ’ਤੇ ਹਾਜ਼ਰ ਹੋਵੋ ਜਾਂ ਫ਼ਿਰ 50 ਲੱਖ ਰੁਪਏ ਬਾਂਡ ਜ਼ਮ੍ਹਾਂ ਕਰਵਾਓ’

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਵੇਰ ਸਮੇਂ ਨਹਿਰ ਤੇ ਜਾਇਜ਼ਾ ਲੈਣ ਲਈ ਪਹੁੰਚੇ। ਨਹਿਰੀ ਵਿਭਾਗ ਦੀਆਂ ਟੀਮਾਂ ਵੱਲੋਂ ਮਿੱਟੀ ਦੀਆਂ ਬੋਰੀਆਂ ਭਰ ਕੇ ਪਾੜ ਵਾਲੀ ਜਗ੍ਹਾ ਵਿੱਚ ਰੱਖ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਪਸਿਆਣਾ ਵਿਖੇ ਭਾਖੜਾ ਨਹਿਰ ਵਿੱਚ ਲੀਕੇਜ ਨੂੰ ਪਲੱਗ ਕਰਨ ਦੇ ਚੱਲ ਰਹੇ ਕਾਰਜ ਦਾ ਨਿਰੀਖਣ ਕਰਨ ਲਈ ਪੁੱਜ ਰਹੇ ਹਨ।