ਸਾਡੇ ਨਾਲ ਸ਼ਾਮਲ

Follow us

15 C
Chandigarh
Saturday, January 31, 2026
More
    Home Breaking News Mohali News: ...

    Mohali News: ਮੋਹਾਲੀ ‘ਚ 9 ਸਾਲਾ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ

    Mohali News
    Mohali News: ਮੋਹਾਲੀ ‘ਚ 9 ਸਾਲਾ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ

    (ਐਮ ਕੇ ਸ਼ਾਇਨਾ) ਡੇਰਾਬੱਸੀ। ਮੋਹਾਲੀ ਦੇ ਡੇਰਾਬੱਸੀ ‘ਚ ਇਕ ਵਿਅਕਤੀ ਦੁਆਰਾ 9 ਸਾਲਾ ਬੱਚੀ ਦੇ ਘਰ ‘ਚ ਦਾਖਲ ਹੋ ਕੇ ਚੱਪਲਾਂ ਨਾਲ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਪਹਿਲਾਂ ਲੜਕੀ ਨੂੰ ਵਾਲਾਂ ਤੋਂ ਘਸੀਟ ਕੇ ਕਮਰੇ ਤੋਂ ਬਾਹਰ ਲੈ ਗਿਆ। ਫਿਰ ਉਸ ਨੇ ਚੱਪਲਾਂ ਨਾਲ ਲੜਕੀ ਨੂੰ ਬੇਰਹਿਮੀ ਨਾਲ ਕੁੱਟਣਾ ਸੁਰੂ ਕਰ ਦਿੱਤਾ। ਜਦੋਂ ਉਹ ਲੜਕੀ ਦੀ ਕੁੱਟਮਾਰ ਕਰ ਰਿਹਾ ਸੀ ਤਾਂ ਉਹ ਬਚਾਉਣ ਲਈ ਤਰਲੇ ਕਰਦੀ ਰਹੀ। ਪਰ ਬਜੁਰਗ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ। Mohali News

    ਘਟਨਾ ਸਮੇਂ ਲੜਕੀ ਦਾ ਪਰਿਵਾਰ ਘਰ ਵਿਚ ਨਹੀਂ ਸੀ। ਇਸ ਦੇ ਨਾਲ ਹੀ ਉੱਥੇ ਇਕੱਠੀ ਹੋਈ ਭੀੜ ਨੇ ਵੀਡੀਓ ਬਣਾ ਕੇ ਸੋਸਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਮਾਮਲਾ ਧਿਆਨ ਵਿੱਚ ਆਉਂਦੇ ਹੀ ਪੁਲਿਸ ਸਰਗਰਮ ਹੋ ਗਈ। ਕੇਸ ਦਰਜ ਕਰਨ ਦੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। ਇਹ ਮਾਮਲਾ ਡੇਰਾਬੱਸੀ ਦੇ ਮੁਹੱਲਾ ਲੋਹਾਰਾ ਦਾ ਹੈ। ਪਤਾ ਲੱਗਾ ਹੈ ਕਿ ਕਿਸੇ ਨੇ ਰੋੜਾ ਸੁੱਟਿਆ ਸੀ। ਜੋ ਸਾਈਕਲ ਸਵਾਰ ਬਜ਼ੁਰਗ ਨੂੰ ਲੱਗਿਆ। Mohali News

    ਇਹ ਵੀ ਪੜ੍ਹੋ: Sangrur News: ਸੰਗਰੂਰ ’ਚ ਪੁਲਿਸ ਅਤੇ ਬੇਰੁਜ਼ਗਾਰ ਅਧਿਆਪਕਾਂ ਵਿਚਕਾਰ ਧੱਕਾ ਮੁੱਕੀ

    ਇਸ ਤੋਂ ਬਾਅਦ ਗੁੱਸੇ ‘ਚ ਆਏ ਵਿਅਕਤੀ ਨੇ ਜਦੋਂ ਪੱਥਰ ਸੁੱਟਣ ਵਾਲੇ ਵਿਅਕਤੀ ਬਾਰੇ ਪੁੱਛਿਆ ਤਾਂ ਡਰ ਦੇ ਮਾਰੇ ਬੱਚਿਆਂ ਨੇ ਉਕਤ ਲੜਕੀ ਸੋਨਾਕਸੀ ਦਾ ਨਾਂਅ ਲਿਆ। ਇਸ ਤੋਂ ਬਾਅਦ ਉਹ ਬੱਚਿਆਂ ਨੂੰ ਨਾਲ ਲੈ ਕੇ ਲੜਕੀ ਦੇ ਘਰ ਪਹੁੰਚ ਗਿਆ। ਉਹ ਲੜਕੀ ਨੂੰ ਵਾਲਾਂ ਤੋਂ ਫੜ ਕੇ ਘਰੋਂ ਬਾਹਰ ਲੈ ਆਇਆ। ਇਸ ਤੋਂ ਬਾਅਦ ਉਸ ਨੇ ਚੱਪਲਾਂ ਨਾਲ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਡੇਰਾਬੱਸੀ ਥਾਣੇ ਦੇ ਇੰਚਾਰਜ ਮਨਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਦੇਖ ਲਈ ਹੈ, ਹਾਲਾਂਕਿ ਮੁਲਜਮ ਪੇਸੇ ਤੋਂ ਬਾਗਬਾਨ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਲੜਕੀ ਨੂੰ ਕਿਉਂ ਕੁੱਟਿਆ ਗਿਆ।

    LEAVE A REPLY

    Please enter your comment!
    Please enter your name here