ਐਨਡੀਆਰਐਫ ਅਤੇ ਪੁਲਿਸ ਦਾ ਬਚਾਅ ਕਾਰਜ ਜਾਰੀ
ਖਰੜ (ਐੱਮ ਕੇ ਸ਼ਾਇਨਾ)। ਸਾਲ ਦੇ ਅੰਤਿਮ ਦਿਨ ਖਰੜ ਦੇ ਛੱਜੂ ਮਾਜਰਾ ਵਿਖੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਜਿੱਥੇ ਨਿਰਮਾਣ ਅਧੀਨ ਤਿੰਨ ਮੰਜ਼ਿਲਾ ਇਮਾਰਤ ਦਾ ਲੈਂਟਰ ਡਿੱਗ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਮੇਂ ਤੇ ਪਹੁੰਚ ਗਏ। ਇਹ ਸ਼ੋਅਰੂਮ ਬਣਾਇਆ ਜਾ ਰਿਹਾ ਸੀ। ਇਹ ਥਾਂ ਨਿਝਰ ਚੌਂਕ ਦੇ ਕੋਲ ਹੈ। ਪਹਿਲਾਂ ਇਮਾਰਤ ਦੀ ਛੱਤ ਡਿੱਗ ਗਈ, ਜਿਸ ਦੇ ਭਾਰ ਨਾਲ ਪੂਰੀ ਇਮਾਰਤ ਢਹਿ ਗਈ। ਜਿਸ ਸਮੇਂ ਇਮਾਰਤ ਡਿੱਗੀ ਉਸ ਸਮੇਂ ਇਸ ਦੀ ਤੀਜੀ ਮੰਜ਼ਿਲ ‘ਤੇ ਕੰਮ ਚੱਲ ਰਿਹਾ ਸੀ।
ਮੁੱਢਲੀ ਜਾਣਕਾਰੀ ਅਨੁਸਾਰ ਇਮਾਰਤ ਦੇ ਹੇਠਾਂ 2 ਤੋਂ 3 ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ। ਤਰੁਣ ਨਾਂ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਇਹ ਇਮਾਰਤ ਉਸ ਦੇ ਸਾਹਮਣੇ ਹੀ ਡਿੱਗ ਗਈ। ਜਿਸ ਤੋਂ ਬਾਅਦ ਇੱਥੇ ਭੀੜ ਇਕੱਠੀ ਹੋ ਗਈ। ਪਹਿਲਾਂ ਤਾਂ ਸਾਨੂੰ ਕੁਝ ਸਮਝ ਨਹੀਂ ਆਇਆ। ਜਦੋਂ ਅਸੀਂ ਨੇੜੇ ਆਏ ਤਾਂ ਦੇਖਿਆ ਕਿ ਇਮਾਰਤ ਢਹਿ ਚੁੱਕੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ