ਅੱਜ ਦੀ ਬੈਠਕ ਤੋਂ ਕੀ ਕਿਸਾਨ ਅੰਦੋਲਨ ਖਤਮ ਕਰਨਗੇ
ਨਵੀਂ ਦਿੱਲੀ। ਕਿਸਾਨਾਂ ਦਾ ਦਿੱਲੀ ਸਰਹੱਦ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਸਰਕਾਰ ਤੇ ਕਿਸਾਨਾਂ ਦਰਮਿਆਨ 10ਵੇਂ ਗੇੜ ਦੀ ਬੈਠਕ ਹੋ ਚੁੱਕੀ ਹੈ। ਪਰੰਤੂ ਹਾਲੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਸਰਕਾਰ ਨੇ 10ਵੇਂ ਗੇੜ ਦੀ ਬੈਠਕ ’ਚ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਵੀਰਵਾਰ ਰਾਤ ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ।
ਕਿਸਾਨ-ਸਰਕਾਰ ਦਰਮਿਆਨ ਅੱਜ 11ਵੇਂ ਗੇੜ ਦੀ ਬੈਠਕ ਹੋਵੇਗੀ। ਕਿਆਸਾਂ ਲਾਈਆਂ ਜਾ ਰਹੀਆਂ ਹਨ ਕਿ ਸਰਕਾਰ ਤੇ ਕਿਸਾਨ ਛੇਤੀ ਹੀ ਕਿਸੇ ਹੱਲ ’ਤੇ ਪਹੁੰਚ ਸਕਦੇ ਹਨ। ਓਧਰ ਕਿਸਾਨ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਤਿੰਨੇ ਕਾਨੂੰਨਾਂ ਨੂੰ ਰੱਦ ਕਰ ਫੇਰ ਅੰਦੋਲਨ ਖਤਮ ਹੋਵੇਗਾ। ਓਧਰ ਸੁਪਰੀਮ ਕੋਰਟ ਦੀ ਕਮੇਟੀ ਨੇ ਕਿਸਾਨਾਂ ਨਾਲ ਕੱਲ੍ਹ ਗੱਲਬਾਤ ਕੀਤੀ ਹੈ।
ਸਰਕਾਰ ਦਾ ਪ੍ਰਸਤਾਵ
ਸਰਕਾਰ ਨੇ ਬੁੱਧਵਾਰ ਨੂੰ ਕਿਸਾਨ ਸੰਗਠਨਾਂ ਨੂੰ ਖੇਤੀ ਸੁਧਾਰ ਕਾਨੂੰਨਾਂ ਨੂੰ ਡੇਢ ਸਾਲ ਤੱਕ ਟਾਲਣ ਦਾ ਮਤਾ ਦਿੱਤਾ ਸੀ।
ਕਿਸਾਨਾਂ ਨਾਲ ਪੁਲਿਸ ਅਧਿਕਾਰੀਆਂ ਦੀ ਹੋਵੇਗੀ ਅੱਜ ਬੈਠਕ
ਕਿਸਾਨ ਸੰਗਠਨਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਦਿਨ ਰਾਜਧਾਨੀ ਦੇ ਰਿੰਗ ਰੋਡ ’ਤੇ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਅੱਜ ਕਿਸਾਨ ਸੰਗਠਨਾਂ ਤੇ ਪੁਲਿਸ ਅਧਿਕਾਰੀਆਂ ਦਰਮਿਆਨ ਕੱਲ੍ਹ ਬੈਠਕ ਹੋਈ ਸੀ ਜਿਸ ’ਚ ਕੋਈ ਫੈਸਲਾ ਨਹੀਂ ਹੋ ਸਕਿਆ। ਪੁਲਿਸ ਗਣਤੰਤਰ ਦਿਵਸ ਕਾਰਨ ਕਿਸਾਨਾਂ ਨੂੰ ਰਿੰਗ ਰੋਡ ’ਤੇ ਟਰੈਕਟਰ ਪਰੇਡ ਨਹੀਂ ਕੱਢਣ ਦੇਣਾ ਚਾਹੁੰਦੀ ਹੈ। ਕਿਸਾਨਾਂ ਦੇ ਨਾਲ ਪੁਲਿਸ ਅਧਿਕਾਰੀਆਂ ਦੀ ਵੀ ਅੱਜ ਬੈਠਕ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.