ਬਾਲ ਕਹਾਣੀ : ਬਿੱਲੋ ਤਿੱਤਲੀ

ਬਾਲ ਕਹਾਣੀ : ਬਿੱਲੋ ਤਿੱਤਲੀ

ਇੱਕ ਜੰਗਲ ਵਿੱਚ ਇੱਕ ਬਹੁਤ ਸੋਹਣੇ ਫੁੱਲਾਂ ਦਾ ਬਗ਼ੀਚਾ ਸੀ। ਉਸ ਬਗ਼ੀਚੇ ਵਿੱਚ ਬਹੁਤ ਸੋਹਣੇ ਰੰਗ-ਬਿਰੰਗੇ ਫੁੱਲ ਉੱਗੇ ਹੋਏ ਸਨ। ਬਗ਼ੀਚੇ ਵਿੱਚ ਗੁਲਾਬ, ਗੇਂਦੇ, ਲਿੱਲੀ, ਜੈਸਮੀਨ ਦੇ ਅਨੇਕਾਂ ਫੁੱਲ ਖੁਸ਼ਬੂ ਵੰਡ ਰਹੇ ਸਨ। ਬਹੁਤ ਸਾਰੇ ਪੰਛੀ ਤੇ ਜਾਨਵਰ ਇਸ ਬਗੀਚੇ ਵਿੱਚ ਦਿਨ-ਰਾਤ ਘੁੰਮਦੇ ਰਹਿੰਦੇ ਸਨ। ਫੁੱਲਾਂ ਦੀ ਖੁਸ਼ਬੂ ਕਰਕੇ ਬਹੁਤ ਸਾਰੀਆਂ ਤਿੱਤਲੀਆਂ ਇੱਥੇ ਰਸ ਚੂਸਣ ਲਈ ਮੰਡਰਾਉਂਦੀਆਂ ਰਹਿੰਦੀਆਂ। ਤਿੱਤਲੀਆਂ ਦੇ ਝੁੰਡ ਵਿੱਚੋਂ ਇੱਕ ਬਿੱਲੋ ਨਾਂਅ ਦੀ ਚਿੱਟੀ ਤਿੱਤਲੀ, ਸਭ ਤਿੱਤਲੀਆਂ ਵਿੱਚੋਂ ਬਹੁਤ ਹੀ ਸੋਹਣੀ ਸੀ। ਉਹ ਇੱਥੇ ਬਾਕੀ ਰਹਿੰਦੀਆਂ ਲਾਲ, ਕਾਲੀਆਂ, ਪੀਲੀਆਂ ਤੇ ਹਰੇ ਰੰਗ ਦੀਆਂ ਤਿੱਤਲੀਆਂ ਨੂੰ ਚੰਗਾ ਨਹÄ ਸਮਝਦੀ ਸੀ। ਪਰ ਚਿੱਟੇ ਰੰਗ ਦੀ ਤਿੱਤਲੀ ਨੂੰ ਆਪਣੇ ਸੋਹਣੇ ਤੇ ਬਲੌਰੀ ਅੱਖਾਂ ਹੋਣ ’ਤੇ ਬਹੁਤ ਹੰਕਾਰ ਸੀ।

Butterfly

Billo Butterfly

ਜਦੋਂ ਕੋਈ ਹੋਰ ਤਿੱਤਲੀ ਉਸ ਦੇ ਕੋਲ ਆ ਕੇ ਬੈਠਦੀ, ਤਾਂ ਬਿੱਲੋ ਤਿੱਤਲੀ ਉਸ ਤੋਂ ਹੋਰ ਦੂਰ ਚਲੀ ਜਾਂਦੀ। ਅਸਲ ਵਿੱਚ ਉਸ ਨੂੰ ਆਪਣੇ ਬਹੁਤ ਜ਼ਿਆਦਾ ਸੋਹਣੇ ਹੋਣ ਦਾ ਮਾਣ ਸੀ ਤੇ ਉਹ ਦੂਜੀਆਂ ਤਿੱਤਲੀਆਂ ਨੂੰ ਚੰਗਾ ਨਹÄ ਸਮਝਦੀ ਸੀ, ਪਰ ਲਾਲ ਰੰਗ ਦੀ ਲਾਲੀ, ਕਾਲੇ ਰੰਗ ਦੀ ਕਾਲੋ, ਪੀਲੇ ਰੰਗ ਦੀ ਪੀਲੋ ਤੇ ਹਰੇ ਰੰਗ ਦੀ ਹਰੋ ਤਿੱਤਲੀ ਨੇ ਉਸ ਦਾ ਨਾਂਅ ਬਿੱਲੋ ਤਿੱਤਲੀ ਰੱਖਿਆ ਸੀ। ਸਾਰੀਆਂ ਤਿੱਤਲੀਆਂ ਉਸ ਨੂੰ ਆਪਣੀ ਸਹੇਲੀ ਹੀ ਸਮਝਦੀਆਂ ਸਨ। ਪਰ ਬਗ਼ੀਚੇ ਵਿੱਚ ਸੋਹਣੇ-ਸੋਹਣੇ ਫੁੱਲਾਂ ਵਿੱਚੋਂ ਰਸ ਚੂਸਣ ਸਮੇਂ ਬਿੱਲੋ ਤਿੱਤਲੀ ਉਨ੍ਹਾਂ ਤੋਂ ਦੂਰ ਪਾਸੇ ਜਾ ਕੇ ਸ਼ਹਿਦ ਦੀ ਭਾਲ ਵਿੱਚ ਚਲੀ ਜਾਂਦੀ।

Children’s story: Billo Butterfly

ਬਾਕੀ ਤਿੱਤਲੀਆਂ ਵਾਰੀ-ਵਾਰੀ ਉਸ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦੀਆਂ। ਪਰ ਉਹ ਉਹਨਾਂ ਨੂੰ ਦੇਖ ਕੇ ਹੋਰ ਅੱਗੇ ਚਲੀ ਜਾਂਦੀ। ਇਸ ਤਰ੍ਹਾਂ ਬਿੱਲੋ ਨੂੰ ਪਤਾ ਹੀ ਨਾ ਲੱਗਾ ਕਿ ਉਹ ਕਿੰਨਾ ਅੱਗੇ ਚਲੀ ਗਈ, ਉਹ ਇੰਨੀ ਦੂਰ ਚਲੀ ਗਈ ਕਿ ਦੂਜੀਆਂ ਤਿੱਤਲੀਆਂ ਬਹੁਤ ਪਿੱਛੇ ਰਹਿ ਗਈਆਂ। ਇੰਨੇ ਨੂੰ ਇੱਕ ਡੂਮਣੇ ਮਖ਼ਿਆਲ ਵਾਲੀ ਕਾਲੀ ਮੱਖੀ ਬਿੱਲੋ ਤਿੱਤਲੀ ਦੇ ਪਿੱਛੇ ਪੈ ਗਈ।

ਉਸ ਕਾਲੀ ਮੱਖੀ ਨੇ ਚਿੱਟੀ ਤਿੱਤਲੀ ਨੂੰ ਖੰਭਾਂ ਤੋਂ ਫੜ ਲਿਆ। ਉਹ ਤਿੱਤਲੀ ਨੂੰ ਜੋਰ-ਜੋਰ ਦੀ ਖਿੱਚਣ ਲੱਗ ਗਈ, ਅਸਲ ਵਿੱਚ ਉਹ ਕਾਲੀ ਮੱਖੀ ਦੁਖੀ ਸੀ ਕਿ ਇਹਨਾਂ ਫੁੱਲਾਂ ਵਿੱਚੋਂ ਮੱਖੀ ਨੇ ਸ਼ਹਿਦ ਪ੍ਰਾਪਤ ਕਰਨਾ ਸੀ, ਪਰ ਇਹ ਬਿੱਲੋ ਤਿੱਤਲੀ ਵਾਰ-ਵਾਰ ਉਸ ਦੇ ਅੱਗੇ ਆ ਰਹੀ ਸੀ। ਦੂਜੀਆਂ ਤਿੱਤਲੀਆਂ ਵੀ ਆਪਣੀ ਸਹੇਲੀ, ਚਿੱਟੀ ਤਿੱਤਲੀ ਦੀ ਭਾਲ ਵਿੱਚ ਉਸ ਨੂੰ ਸਾਰੇ ਪਾਸੇ ਲੱਭ ਰਹੀਆਂ ਸਨ। ਇੰਨੇ ਨੂੰ ਕਾਲੋ ਤਿੱਤਲੀ ਨੂੰ ਬਿੱਲੋ ਤਿੱਤਲੀ ਦੀ ਉੱਚੀ-ਉੱਚੀ ਰੋਣ ਦੀ ਅਵਾਜ਼ ਸੁਣ ਜਾਂਦੀ ਹੈ। ਫਿਰ ਉਹ ਸਾਰੀਆਂ ਤਿੱਤਲੀਆਂ ਨੂੰ ਨਾਲ ਲੈ ਕੇ ਬਿੱਲੋ ਤਿੱਤਲੀ ਵੱਲ ਆ ਜਾਂਦੀ ਹੈ।

Butterfly

Children’s story: Billo Butterfly

ਸ਼ਹਿਦ ਦੀ ਕਾਲੀ ਮੱਖੀ ਸਾਰੀਆਂ ਤਿੱਤਲੀਆਂ ਨੂੰ ਇਕੱਠਾ ਦੇਖ ਕੇ ਡਰ ਜਾਂਦੀ ਹੈ। ਬਿੱਲੋ ਤਿੱਤਲੀ ਨੂੰ ਛੱਡ ਕੇ ਕਾਲੀ ਮੱਖੀ ਉੱਥੋਂ ਭੱਜਣ ਹੀ ਲੱਗਦੀ ਹੈ ਕਿ ਉਹ ਸਾਰੀਆਂ ਤਿੱਤਲੀਆਂ ਉਸ ਨੂੰ ਫੜ ਲੈਂਦੀਆਂ ਹਨ। ਉਸ ਕਾਲੀ ਸ਼ਹਿਦ ਦੀ ਮੱਖੀ ਦੀ ਖੂਬ ਮਾਰ-ਕੁਟਾਈ ਕਰਦੀਆਂ ਹਨ। ਡਰਦੀ ਹੋਈ ਕਾਲੀ ਮੱਖੀ ਬਿੱਲੋ ਤਿੱਤਲੀ ਤੋਂ ਮਾਫ਼ੀ ਮੰਗ ਕੇ ਉੱਡ ਜਾਂਦੀ ਹੈ।
ਬਿੱਲੋ ਤਿੱਤਲੀ ਵੀ ਸਾਰੀਆਂ ਤਿੱਤਲੀਆਂ ਦਾ, ਆਪਣੀ ਜਾਨ ਬਚਾਉਣ ਬਦਲੇ ਬਹੁਤ ਧੰਨਵਾਦ ਕਰਦੀ ਹੈ ਅਤੇ ਗਲਤੀ ਦੀ ਮਾਫ਼ੀ ਵੀ ਮੰਗਦੀ ਹੈ ਕਿ ਮੈਨੂੰ ਆਪਣੇ ਚਿੱਟੇ ਰੰਗ-ਰੂਪ ਦਾ ਹੰਕਾਰ ਨਹÄ ਕਰਨਾ ਚਾਹੀਦਾ ਸੀ। ਮੇਰੇ ਮਨ ਵਿੱਚ ਵਿਤਕਰੇ ਦੇ ਭਾਵ ਆ ਗਏ ਸਨ। ਅਸਲ ਵਿੱਚ ਸਾਨੂੰ ਸਭ ਨੂੰ ਰਲ-ਮਿਲ ਕੇ ਰਹਿਣਾ ਚਾਹੀਦਾ ਕਿਉਂਕਿ ਅਸÄ ਸਾਰੇ ਇਕੱਠੇ ਹੋ ਕੇ ਹੀ ਹਰ ਸਮੱਸਿਆ ਦਾ ਹੱਲ ਕਰ ਸਕਦੇ ਹਾਂ।

Billo Butterfly

ਉਸ ਦੀ ਗੱਲ ਸੁਣ ਕੇ ਦੂਜੀਆਂ ਤਿੱਤਲੀਆਂ ਨੇ ਵੀ ਕਿਹਾ, ‘ਦੇਖ ਭੈਣੇ! ਸਾਨੂੰ ਤੇਰਾ ਫਿਕਰ ਸੀ, ਅਸÄ ਇਸ ਕਰਕੇ ਹੀ ਤੇਰੇ ਨੇੜੇ-ਨੇੜੇ ਰਹਿੰਦੀਆਂ ਸਾਂ, ਤਾਂ ਕਿ ਤੈਨੂੰ ਇਕੱਲੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ, ਅਸÄ ਤਾਂ ਹੁਣ ਵੀ ਤੈਨੂੰ ਪਹਿਲਾਂ ਜਿੰਨਾ ਹੀ ਪਿਆਰ ਕਰਦੀਆਂ ਹਾਂ। ਇਸ ਘਟਨਾ ਤੋਂ ਬਾਅਦ ਉਹ ਸਭ ਤਿੱਤਲੀਆਂ ਇਕੱਠੀਆਂ ਰਹਿਣ ਲੱਗ ਗਈਆਂ ਤੇ ਫਿਰ ਕਦੇ ਵੀ ਬਿੱਲੋ ਤਿੱਤਲੀ ਨੇ ਕਿਸੇ ਵੀ ਚੀਜ਼ ਦਾ ਮਾਣ ਜਾਂ ਹੰਕਾਰ ਨਾ ਕੀਤਾ।
ਕਰਮਜੀਤ ਕੌਰ ਸਿੱਧੂ, ਪੰਜਾਬੀ ਮਿਸਟ੍ਰੈਸ
ਮੋ. 98889-85305

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.