ਹਰਿਆਊ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਹਰਿਆਊ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਧਰਮਗੜ੍ਹ (ਜੀਵਨ ਗੋਇਲ) ਨੇੜਲੇ ਪਿੰਡ ਹਰਿਆਊ ਦੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਮਿਲੀ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸਵਰਾਜ ਸਿੰਘ ਨੇ Çੁਕਹਾ ਕਿ ਸਾਡੇ ਪਿੰਡ ਦਾ ਇੱਕ ਲੜਕਾ ਸਾਬੋਕੇ ਤਲਵੰਡੀ ਕੰਪਨੀ ਵਿੱਚ ਗਰੁੱਪ ਇੰਸੋਰੈਂਸ ਦਾ ਕੰਮ ਕਰਦਾ ਸੀ ਜਿਸਦੀ ਟ੍ਰੇਕਟਰ ਟਰਾਲੀ ਨਾਲ ਟੱਕਰ ਹੋਣ ਤੇ ਹੋਈ ਮੌਤ ਨਾਲ ਦੁੱਖਦਾਈ ਘਟਨਾ ਵਾਪਰੀ। ਪੂਰੀ ਜਾਣਕਾਰੀ ਦਿੰਦਿਆਂ ਤਲਵੰਡੀ ਸਾਬੋਕੇ ਥਾਣਾ ਅਧੀਨ ਪੈਂਦੀ ਚੌਕੀ ਸਿੰਘੂ ਦੇ ਏ ਐੱਸ ਆਈ ਧਰਮਵੀਰ ਸਿੰਘ ਅਨੂਸਾਰ ਚਮਕੌਰ ਸਿੰਘ (24) ਪੁੱਤਰ ਸੁਰਿੰਦਰ ਸਿੰਘ ਵਾਸੀ ਹਰਿਆਊ (ਸੰਗਰੂਰ) ਅਤੇ ਨਾਲ ਦੂਸਰਾ ਸਾਥੀ ਅਜੇ ਕੁਮਾਰ ਮੋਟਰਸਾਈਕਲ ਸਵਾਰ ਪਿੰਡਾਂ ਵਿੱਚ ਆਪਣੇ ਕੰਮ ਜਾ ਰਹੇ ਸਨ ਤਾਂ ਨਜਦੀਕ ਸਿੰਘਪੁਰਾ ਅਤੇ ਕੌਲਿਆਂਵਾਲੀ ਕੋਲ ਟਰੈਕਟਰ ਨਾਲ ਟੱਕਰ ਹੋ ਗਈ

ਜੋਕਿ ਚਮਕੌਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਦੂਸਰੇ ਵਿਅਕਤੀ ਨੂੰ ਤਲਵੰਡੀ ਸਾਬੋਕੇ ਜੇਰੇ ਇਲਾਜ ਹੈ। ਪਤਾ ਲੱਗਦੇ ਹੀ ਚੌਕੀ ਸੰਘੂ ਦੇ ਪੁਲਿਸ ਮੁਲਾਜਮਾਂ ਵੱਲੋਂ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਨ ਤੇ ਵਾਰਿਸ਼ਾ ਨੂੰ ਦਿੱਤੀ ਅਤੇ ਪਿੰਡ ਹਰਿਆਊ ਲਿਆਕੇ ਅੰਤਿਮ ਸਸਕਾਰ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.