ਭਾਰਤ ’ਚ ਲਗਾਤਾਰ ਵਧੇ ਰਹੇ ਨਵੇਂ ਸਟਰੇਨ ਦੇ ਮਾਮਲੇ
ਨਵੀਂ ਦਿੱਲੀ। ਬ੍ਰਿਟੇਨ ’ਚ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਵੈਰੀਇੰਟ ਤੋਂ ਦੇਸ਼ ’ਚ ਪੀੜਤਾਂ ਦੀ ਗਿਣਤੀ ਵਧ ਕੇ 20 ਹੋ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 25 ਨਵੰਬਰ ਤੋਂ 23 ਦਸੰਬਰ ਦਰਮਿਆਨ ਇੰਗਲੈਂਡ ਤੋਂ ਭਾਰਤ ਆਏ ਜਿਨ੍ਹਾ ਮੁਸਾਫਰਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਵ ਪਾਏ ਜਾਣ ਦੀ ਪੁਸ਼ਟੀ, ਹੋਈ ਉਨ੍ਹਾਂ ਦੇ ਨਮੂਨੇ ਅੱਗੇ ਦੀ ਜਾਂਚ ਲਈ ਇਨਸਾਕਾੱਗ ਦੀ ਵੱਖ-ਵੱਖ ਲੈਬਾਂ ’ਚ ਭੇਜੇ ਗਏ।
ਇਨ੍ਹਾਂ 10 ਲੈਬਾਂ ’ਚੋਂ ਛੇ ਲੈਬਾਂ ਨੇ ਹੁਣ ਤੱਕ ਅਜਿਹੇ ਕੁੱਲ 107 ਨਮੂਨਿਆਂ ਦੀ ਜਾਂਓ ਕੀਤੀ, ਜਿਨ੍ਹਾਂ ’ਚੋਂ 20 ਨਮੂਨੇ ਨਵੇਂ ਵੈਰੀਇੰਟ ਤੋਂ ਪੀੜਤ ਪਾਏ ਗਏ। ਸਭ ਤੋਂ ਵੱਧ 50 ਨਮੂਨਿਆਂ ਦੀ ਜਾਂਚ ਪੂਨੇ ਸਥਿਤ ਐਨਆਈਵੀ ’ਚ ਹੋਈ ਤੇ ਉੱਥੇ ਸਿਰਫ਼ ਇੱਕ ਮੁਸਾਫਰ ਦਾ ਨਮੂਨਾ ਨਵੇਂ ਵੈਰੀਇੰਟ ਤੋਂ ਪੀੜਤ ਪਾਇਆ ਗਿਆ। ਐਨਸੀਡੀਸੀ ਦਿੱਲੀ ’ਚ ਜਾਂਚ ਕੀਤੇ ਗਏ 14 ਨਮੂਨਿਆਂ ’ਚੋਂ ਅੱਠ, ਐਨਆਈਬੀਜ ਕਲਿਆਣੀ, ਕੋਲਕਾਤਾ ’ਚ ਜਾਂਚ ਕੀਤੇ ਗਏ ਸੱਤ ਨਮੂਨਿਆਂ ’ਚੋਂ ਇੱਥੇ, ਨਿਮਹਾਂਸ ’ਚ ਜਾਂਚ ਕੀਤੇ ਗਏ 15 ਨਮੂਨਿਆਂ ’ਚੋਂ ਸੱਤ, ਸੀਸੀਐਮਬੀ ’ਚ ਜਾਂਚ ਕੀਤੇ ਗਏ 15 ਨਮੂਨਿਆਂ ’ਓੋਂ ਦੋ ਤੇ ਆਈਜੀਆਈਬੀ ’ਚ ਜਾਂਚ ਕੀਤੇ ਗਏ ਛੇ ਨਮੂਨਿਆਂ ’ਚੋਂ ਇੱਕ ਨਮੂਨਾ ਬ੍ਰਿਟੇਨ ਦੇ ਵੈਰੀਇੰਟ ਤੋਂ ਪੀੜਤ ਪਾਇਆ ਗਿਆ। ਡੀਬੀਟੀ ਪੂਨੇ, ਆਈਐਲਐਸ ਭੁਵਨੇਸ਼ਵਰ, ਐਨਸੀਸੀਐਸ, ਪੂਨੇ ਤੇ ਡੀਬੀਟੀ ਬੰਗਲੌਰ ’ਚ ਇੱਕ ਵੀ ਨਮੂਨਾ ਜਾਂਚ ਲਈ ਨਹੀਂ ਭੇਜਿਆ ਗਿਆ। ਕੋਰੋਨਾ ਦੇ ਨਵੇਂ ਵੈਰੀਇੰਟ ਤੋਂ ਪੀੜਤ ਪਾਏ ਗਏ ਵਿਅਕਤੀਆਂ ਨੂੰ ਆਈਸੋਲੇਸ਼ਨ ’ਚ ਸਬੰਧਿਤ ਸੂਬਾ ਸਰਕਾਰਾਂ ਵੱਲੋਂ ਰੱਖਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.