ਵਿਦੇਸ਼ੀ ਮੁਦਰਾ ਰਿਕਾਰਡ ਨਵੇਂ ਪੱਧਰ ’ਤੇ
ਮੁੰਬਈ। ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ 18 ਦਸੰਬਰ ਨੂੰ ਖ਼ਤਮ ਹੋਏ ਹਫਤੇ ਵਿਚ 2.56 ਅਰਬ ਡਾਲਰ ਦੀ ਤੇਜ਼ੀ ਆਈ ਅਤੇ ਇਹ 581.13 ਅਰਬ ਡਾਲਰ ਦੇ ਸਰਬੋਤਮ ਰਿਕਾਰਡ ਪੱਧਰ ਤਕ ਪਹੁੰਚ ਗਈ। ਇਸ ਤੋਂ ਪਹਿਲਾਂ 11 ਦਸੰਬਰ ਨੂੰ ਇਹ 77.80 ਕਰੋੜ ਡਾਲਰ ਘਟ ਕੇ 578.57 ਅਰਬ ਡਾਲਰ ਰਹਿ ਗਿਆ ਸੀ। ਰਿਜ਼ਰਵ ਬੈਂਕ ਦੁਆਰਾ ਜਾਰੀ ਅੰਕੜਿਆਂ ਅਨੁਸਾਰ, ਵਿਦੇਸ਼ੀ ਮੁਦਰਾ ਭੰਡਾਰਾਂ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਕਰੰਸੀ ਜਾਇਦਾਦ 18 ਦਸੰਬਰ ਨੂੰ ਖਤਮ ਹੋਏ ਹਫ਼ਤੇ ਵਿੱਚ 1.38 ਅਰਬ ਡਾਲਰ ਦੀ ਤੇਜ਼ੀ ਨਾਲ 537.73 ਅਰਬ ਡਾਲਰ ’ਤੇ ਪਹੁੰਚ ਗਈ।
ਇਸ ਸਮੇਂ ਦੌਰਾਨ ਸੋਨੇ ਦੇ ਭੰਡਾਰ 1.01 ਅਰਬ ਡਾਲਰ ਦੇ ਵਾਧੇ ਨਾਲ 37.02 ਅਰਬ ਡਾਲਰ ’ਤੇ ਪਹੁੰਚ ਗਏ। ਸਮੀਖਿਆ ਅਧੀਨ ਹਫ਼ਤੇ ਵਿੱਚ, ਅੰਤਰਰਾਸ਼ਟਰੀ ਮੁਦਰਾ ਫੰਡ ਨਾਲ ਭੰਡਾਰ 16 ਕਰੋੜ ਡਾਲਰ ਦੇ ਵਾਧੇ ਨਾਲ 4.87 ਅਰਬ ਡਾਲਰ ਅਤੇ ਵਿਸ਼ੇਸ਼ ਡਰਾਇੰਗ ਅਧਿਕਾਰ 12 ਕਰੋੜ ਡਾਲਰ ਦੇ ਵਾਧੇ ਨਾਲ 1.52 ਅਰਬ ਡਾਲਰ ਹੋ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.