ਅਗਲੀਆਂ ਪੀੜ੍ਹੀਆਂ ਨੂੰ ਮਿਲੇ ਇਮਾਨਦਾਰ ਭਾਰਤ

ਅਗਲੀਆਂ ਪੀੜ੍ਹੀਆਂ ਨੂੰ ਮਿਲੇ ਇਮਾਨਦਾਰ ਭਾਰਤ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮਦਨ ਮੋਹਨ ਮਾਲਵੀਆ ਦੀ ਜੈਅੰਤੀ ’ਤੇ ਦੇਸ਼ ਭਰ ’ਚ ਸੁਸ਼ਾਸਨ ਦਿਵਸ ਮਨਾਇਆ ਗਿਆ, ਪਰ ਸੁਸ਼ਾਸਨ ਹੈ ਨਹÄ ਇੱਥੇ ਸਿਰਫ ਇੱਕ ਅਪਰਾਧ ਚੋਰੀ ’ਤੇ ਹੀ ਨਜ਼ਰ ਮਾਰ ਲੈਂਦੇ ਹਾਂ ਪੂਰੇ ਦੇਸ਼ ’ਚ ਚੋਰ ਹਰ ਸਾਲ ਲਗਭਗ 10 ਹਜ਼ਾਰ ਕਰੋੜ ਰੁਪਏ ਦਾ ਸਮਾਨ ’ਤੇ ਪਾਣੀ ਫੇਰ ਦਿੰਦੇ ਹਨ ਹਰ ਰੋਜ਼ ਚੋਰੀ ਦੀਆਂ ਘਟਨਾਵਾਂ ਦਰਜ ਕੀਤੀਆਂ ਜਾਂਦੀਆਂ ਹਨ ਉੱਤਰੀ ਭਾਰਤ ’ਚ ਸਰਦੀ ਦੇ ਦਿਨਾਂ ’ਚ ਅਤੇ ਦੱਖਣੀ ਭਾਰਤ ’ਚ ਤਿਉਹਾਰਾਂ ਅਤੇ ਸ਼ਾਦੀਆਂ ਮੌਕੇ ਚੋਰੀ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ ਪੁਲਿਸ ਵੀ ਇਨ੍ਹਾਂ ਘਟਨਾਵਾਂ ਨੂੰ ਆਮ ਅਪਰਾਧ ਵਾਂਗ ਵੇਖਦੀ ਹੈ ਅਤੇ ਜਾਂਚ ਕਰਦੀ ਹੈ ਜਦੋਂਕਿ ਚੋਰੀ ਇੱਕ ਗੰਭੀਰ ਅਪਰਾਧ ਹੈ ਅਨੇਕ ਲੋਕਾਂ ਦਾ ਚੋਰੀ ਪੁਸ਼ਤੈਨੀ ਧੰਦਾ ਬਣ ਗਿਆ ਹੈ

ਉਨ੍ਹਾਂ ਨੂੰ ਕੋਈ ਫਰਕ ਹੀ ਨਹÄ ਪੈਂਦਾ ਕਿ ਸਮਾਜ ਉਨ੍ਹਾਂ ਨੂੰ ਕਿਵੇਂ ਵੇਖਦਾ ਹੈ ਚੋਰੀ ਨਾਲ ਜਿੱਥੇ ਆਰਥਿਕ ਨੁਕਸਾਨ ਹੁੰਦਾ ਹੈ ਉੱਥੇ ਲੋਕਾਂ ਦਾ ਹੌਂਸਲਾ ਵੀ ਡਿੱਗਦਾ ਹੈ ਕਿ ਖੂਨ ਪਸੀਨੇ ਦੀ ਕਮਾਈ ਇੱਕ ਪਲ ’ਚ ਉੱਡ ਜਾਂਦੀ ਹੈ ਪੁਲਿਸ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਕਰਦੀ ਹੈ ਪਰ ਚੋਰੀ ਹੋਇਆ ਸਮਾਨ 15-20 ਫੀਸਦੀ ਹੀ ਮਿਲਦਾ ਹੈ ਐਨਸੀਆਰਬੀ ਦੀ ਇੱਕ ਰਿਪੋਰਟ ਅਨੁਸਾਰ ਹਰ ਸਾਲ ਚੋਰੀ ਦੀਆਂ ਘਟਨਾਵਾਂ ’ਚ ਭਾਰੀ ਵਾਧਾ ਹੋਇਆ ਹੈ

ਚੋਰਾਂ ਤੋਂ ਬਰਾਮਦ ਕੀਤੇ ਗਏ ਸਮਾਨ ’ਚ 229 ਫੀਸਦੀ ਦਾ ਵਾਧਾ ਹੋਇਆ ਹੈ ਚੋਰੀ ਤੋਂ ਇਲਾਵਾ ਠੱਗੀ, ਡਕੈਤੀ, ਭ੍ਰਿਸ਼ਟਾਚਾਰ ਅਤੇ ਨਸ਼ਾ ਤਸਕਰੀ ਨਾਲ ਦੇਸ਼ ਦਾ ਕਿੰਨਾ ਨੁਕਸਾਨ ਹੋ ਰਿਹਾ ਹੈ, ਇਹ ਮੁੱਲਾਂਕਣ ਤੋਂ ਵੀ ਬਾਹਰ ਹੋ ਰਿਹਾ ਹੈ ਆਖਰ ਸਿੱਖਿਆ ਨੂੰ ਸੱਭਿਆਚਾਰਾਂ ਅਤੇ ਨੈਤਿਕਤਾ ਨਾਲ ਪੂਰਨ ਬਣਾਉਣਾ ਪਵੇਗਾ ਹੁਣ ਜਦੋਂਕਿ ਸਿੱਖਿਆ ਵਿਵਸਥਾ ਸਿਰਫ ਨੌਕਰੀ ਅਤੇ ਕਮਾਈ ਦਾ ਜ਼ਰੀਆ ਹੀ ਸਮਝਿਆ ਜਾ ਰਿਹਾ ਹੈ ਸ਼ਾਸਨ ਅਤੇ ਪ੍ਰਸ਼ਾਸਨ ’ਚ ਇਮਾਨਦਾਰ ਲੋਕਾਂ ਨੂੰ ਸਖ਼ਤ ਬਣਨਾ ਪਵੇਗਾ ਤਾਂਕਿ ਭ੍ਰਿਸ਼ਟਾਚਾਰ, ਬੇਈਮਾਨ, ਅਪਰਾਧੀ ਪ੍ਰਵਿਰਤੀ ਦੇ ਜਨਪ੍ਰਤੀਨਿਧੀਆਂ, ਭ੍ਰਿਸ਼ਟ ਅਧਿਕਾਰੀਆਂ, ਨਿਕੰਮੇ ਮੁਲਾਜ਼ਮਾਂ ਨੂੰ ਸ਼ਾਸਨ-ਪ੍ਰਸ਼ਾਸਨ ਤੋਂ ਬਾਹਰ ਕੀਤਾ ਜਾ ਸਕੇ ਵਰਤਮਾਨ ਪੀੜ੍ਹੀ ਅਤੇ ਸ਼ਾਸਨ-ਪ੍ਰਸ਼ਾਸਨ ’ਤੇ ਇਹ ਵੀ ਜ਼ਿੰਮੇਵਾਰੀ ਹੈ ਕਿ ਉਹ ਅਗਲੀਆਂ ਪੀੜ੍ਹੀਆਂ ਨੂੰ ਖੁਸ਼ਹਾਲ ਭਾਰਤ ਦੇ ਨਾਲ-ਨਾਲ ਇਮਾਨਦਾਰ ਭਾਰਤ ਸੌਂਪਣ ਦਾ ਯਤਨ ਕਰੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.