ਪੋਲੇ-ਪੋਲੇ ਗੱਦਿਆਂ ਤੇ ਚਿੱਟੀਆਂ ਚਾਂਦਰਾਂ ’ਤੇ ਕਾਂਗਰਸੀਆਂ ਕਿਸਾਨਾਂ ਦੇ ਹੱਕ ’ਚ ਕੀਤੀ ‘ਭੁੱਖ ਹੜਤਾਲ’

ਕਾਂਗਰਸੀ ਭੁੱਖ ਹੜਤਾਲ ਦੌਰਾਨ ਮਹਿਜ ਬੁੱਤਾ ਸਾਰਦੇ ਹੀ ਨਜ਼ਰ ਆਏ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਦਿੱਲੀ ਵਿੱਚ ਹੱਡ ਚੀਰਵੀਂ ਠੰਢ ਕਾਰਨ 30 ਤੋਂ ਜ਼ਿਆਦਾ ਅੰਦੋਲਨਕਾਰੀ ਕਿਸਾਨ ਫੌਤ ਹੋ üੱਕੇ ਹਨ ਅਤੇ ਲੱਖਾਂ ਕਿਸਾਨ ਠੰਢੀਆਂ ਸੜਕਾਂ ’ਤੇ ਟਰਾਲੀਆਂ ਦੀਆਂ ਛੱਤਾਂ ਹੇਠਾਂ ਦਿਨ ਲੰਘਾ ਰਹੇ ਹਨ ਦੂਜੇ ਪਾਸੇ ਸੱਤਾਧਾਰੀ ਬੇਸ਼ੱਕ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਪਰ ਉਨ੍ਹਾਂ ਦੀ ਪ੍ਰਦਰਸ਼ਨ ਦੌਰਾਨ ਵੀ ‘ਟੌਹਰ ਨਵਾਬੀ’ ਦਿਸ ਰਹੀ þ ਸੰਗਰੂਰ ਦੀ ਅਨਾਜ ਮੰਡੀ ਵਿੱਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਵਿੱਚ ਕਾਂਗਰਸੀਆਂ ਨੇ ਕਿਸਾਨਾਂ ਤੇ ਆੜ੍ਹਤੀਆਂ ਦੇ ਹੱਕ ਵਿੱਚ ਭੁੱਖ ਹੜਤਾਲ ਕੀਤੀ ਕਾਂਗਰਸੀਆਂ ਨੇ ਆਪਣੇ ਪ੍ਰਦਰਸ਼ਨ ਲਈ ਜਗ੍ਹਾ ਅਜਿਹੀ üਣੀ ਜਿੱਥੇ ਚੜ੍ਹਦੀ ਧੁੱਪ ਸਿੱਧੀ ਪੈ ਰਹੀ ਸੀ ਇਸ ਤੋਂ ਇਲਾਵਾ ਹੇਠਾਂ ਸਭ ਤੋਂ ਪਹਿਲਾਂ ਹਰਾ ਮੈਟ ਵਿਛਾਇਆ ਗਿਆ, ਇਸ ਤੋਂ ਉੱਪਰ ਪੋਲੇ ਗੱਦੇ ਅਤੇ ਗੱਦਿਆਂ ਉਪਰੋਂ ਚਿੱਟੀਆਂ ਚਾਦਰਾਂ ਤਾਂ ਜੋ ਪ੍ਰਦਰਸ਼ਨਕਾਰੀਆਂ ਨੂੰ ਕਿਧਰੇ ਠੰਢ ਦਾ ਅਹਿਸਾਸ ਨਾ ਹੋ ਜਾਵੇ

ਇਸ ਪ੍ਰਦਰਸ਼ਨ ਵਿੱਚ ਭਾਵੇਂ ਸੰਗਰੂਰ ਦੇ ਆੜ੍ਹਤੀਆਂ ਨੂੰ ਵੀ ਬੁਲਾਇਆ ਗਿਆ ਸੀ ਪਰ ਕਾਂਗਰਸ ਪਾਰਟੀ ਨਾਲ ਸਬੰਧਿਤ ਹੀ ਆੜ੍ਹਤੀਆਂ ਵੱਲੋਂ ਇਸ ਪ੍ਰਦਰਸ਼ਨ ਵਿੱਚ ਹਾਜ਼ਰੀ ਭਰੀ ਗਈ, ਦੂਜੀਆਂ ਪਾਰਟੀਆਂ ਦੇ ਆੜ੍ਹਤੀਆਂ ਵੱਲੋਂ ਇਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਨਹੀਂ ਕੀਤੀ ਗਈ ਕਈ ਆੜ੍ਹਤੀਏ ਸਾਹਮਣੇ ਹੀ ਕੁਰਸੀਆਂ ਡਾਹੀ ਬੈਠੇ ਰਹੇ ਪਰ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਨਹੀਂ ਹੋਏ, ਜਦੋਂ ਉਨ੍ਹਾਂ ਨੂੰ ਪੱੁÎਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਨਹੀਂ ਹਾਂ, ਸਾਨੂੰ ਵੀ ਦੁੱਖ þ ਕਿ ਸਾਡਾ ਕਿਸਾਨ ਭਰਾ ਦਿੱਲੀ ਵਿਖੇ ਕੜਕਦੀ ਠੰਢ ਵਿੱਚ ਪੋਹ ਦੀਆਂ ਰਾਤਾਂ ਕਿਵੇਂ ਲੰਘਾ ਰਿਹਾ þ, ਇਸ ਦਾ ਅਹਿਸਾਸ ਉਨ੍ਹਾਂ ਦੇ ਨਾਲ ਇੱਕ ਦਿਨ ਬਿਤਾ ਕੇ ਹੀ ਪਤਾ ਲੱਗੇਗਾ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਬੇਮਾਅਨੇ ਹਨ

ਇਸ ਪ੍ਰਦਰਸ਼ਨ ਵਿੱਚ ਸੌ ਤੋਂ ਜ਼ਿਆਦਾ ਕਾਂਗਰਸੀਆਂ ਦੀ ਇਕੱਤਰਤਾ ਹੋਈ ਜਿਸ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਿਤ ਕੁਝ ਵਪਾਰੀ ਆਗੂ ਮੌਜ਼ੂਦ ਰਹੇ ਇਸ ਤੋਂ ਇਲਾਵਾ ਵੱਡੀ ਗਿਣਤੀ ਉਹਨਾਂ ਕਾਂਗਰਸੀਆਂ ਦੀ ਰਹੀ ਜਿਹੜੇ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਟਿਕਟ ਹਾਸਲ ਕਰਨਾ ਚਾਹੁੰਦੇ ਹਨ ਕਾਂਗਰਸੀਆਂ ਦਾ ਇਹ ਪ੍ਰਦਰਸ਼ਨ ਭਾਵੇਂ 3 ਵਜੇ ਤੱਕ ਸੀ ਪਰ ਕੈਬਨਿਟ ਮੰਤਰੀ ਦੇ ਮੀਡੀਆ ਨਾਲ ਮੁਖ਼ਾਤਿਬ ਹੋਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਕਾਂਗਰਸੀਆਂ ਨੇ ਉੱਥੋਂ ਚਾਲੇ ਪਾਉਣੇ ਆਰੰਭ ਕਰ ਦਿੱਤੇ ਜਿਹੜੇ ਕਾਂਗਰਸੀ ਦਰੀਆ ’ਤੇ ਬੈਠੇ ਸਨ ਉਹ ਵੀ ਆਪੋ ਆਪਣੇ ਗਰੁੱਪਾਂ ਵਿੱਚ ਗੋਲ ਚੱਕਰ ਬਣਾ ਕੇ ਮੌਜ਼ੂਦਾ ਰਾਜਨੀਤੀ ਬਾਰੇ ਗੱਪਾਂ ਮਾਰਦੇ ਸੁਣੇ ਗਏ

ਕਿਸਾਨ ਭਰਾਵਾਂ ਦਾ ਡਟ ਕੇ ਸਾਥ ਦੇ ਰਹੇ ਹਾਂ : ਵਿਜੈਇੰਦਰ ਸਿੰਗਲਾ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇੱਕ ਰੋਜਾ ਭੁੱਖ ਹੜਤਾਲ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਕਿਸਾਨਾਂ ਦੁਆਰਾ ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਹੁਣ ਸੱਚੀ ਲੋਕ ਲਹਿਰ ਬਣ ਗਿਆ þ ਅਤੇ ਹਰ ਪੰਜਾਬੀ ਹੁਣ ਜਾਤ ਧਰਮ ਅਤੇ ਕਿੱਤੇ ਨੂੰ ਪਿੱਛੇ ਛੱਡ ਕੇ ਇਸ ਮੁਹਿੰਮ ਵਿੱਚ ਆਪਣਾ ਹਿੱਸਾ ਪਾ ਰਿਹਾ ਹੈ ਸਿੱਖਿਆ ਮੰਤਰੀ ਨੇ ਆਮਦਨ ਕਰ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਆੜ੍ਹਤੀਆਂ ’ਤੇ ਕੀਤੇ ਜਾ ਰਹੇ ਛਾਪਿਆਂ ਦੀ ਵੀ ਪੁਰਜ਼ੋਰ ਨਿੰਦਾ ਕੀਤੀ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰ¾ਸਟ ਨਰੇਸ਼ ਗਾਬਾ, ਪੰਜਾਬ ਸਮਾਲ ਇੰਡੀਸ਼ਟਰੀਜ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਹੇਸ਼ ਕੁਮਾਰ ਮੇਸੀ, ਡਾਇਰੈਕਟਰ ਇੰਨਫੋਟੈਕ ਪੰਜਾਬ ਸਤੀਸ਼ ਕਾਂਸਲ, ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਟੀਟੂ, ਜਸਪਾਲ ਸ਼ਰਮਾ ਪਾਲੀ, ਬਲਬੀਰ ਕੌਰ ਸੈਣੀ, ਵਿਜੈ ਗੁਪਤਾ, ਸੋਮਨਾਥ ਬਾਂਸਲ ਮੰਡੀ ਪ੍ਰਧਾਨ ਸੰਗਰੂਰ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।

ਵਿਜੈਇੰਦਰ ਸਿੰਗਲਾ ਦਾ ਕਿਸਾਨਾਂ ’ਚ ਪ੍ਰਦਰਸ਼ਨ ਮਹਿਜ ਡਰਾਮਾ : ਭਗਵੰਤ ਮਾਨ

ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਅੱਜ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਗਿਆ þ, ਉਹ ਮਹਿਜ ਇੱਕ ਡਰਾਮਾ þ ਉਨ੍ਹਾਂ ਕਿਹਾ ਕਿ ਵਿਜੈਇੰਦਰ ਸਿੰਗਲਾ ਨੇ ਇੱਕ ਦਿਨ ਵੀ ਦਿੱਲੀ ਵਿਖੇ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੀ ਸਾਰ ਤੱਕ ਨਹੀਂ ਲਈ ਉਨ੍ਹਾਂ ਕਿਹਾ ਕਿ ਵਿਜੈਇੰਦਰ ਸਿੰਗਲਾ ਨੇ ਈਟੀਟੀ ਅਧਿਆਪਕਾਂ ਨੂੰ ਪ੍ਰਦਰਸ਼ਨ ਦੌਰਾਨ ਸ਼ਰੇਆਮ ਗਾਲਾਂ ਕੱਢੀਆਂ ਸਨ ਉਹ ਵੀ ਕਿਸਾਨਾਂ ਦੇ ਪੁੱਤ ਸਨ, ਹੁਣ ਉਨ੍ਹਾਂ ਨੂੰ ਕਿਸਾਨਾਂ ਦਾ ਹੇਜ਼ ਕਿਉਂ ਆਉਣ ਲੱਗਿਆ

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੰਗਲਾ ਦੀ ਭੁੱਖ-ਹੜਤਾਲ ਡਰਾਮੇਬਾਜ਼ੀ ਕਰਾਰ

ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਕਿਸਾਨ-ਦਿਵਸ ਮੌਕੇ ਕੀਤੀ ਭੁੱਖ-ਹੜਤਾਲ ਨੂੰ ਸਿਆਸੀ-ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਬੇਰੁਜ਼ਗਾਰ ਅਧਿਆਪਕ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਇਹ ਉਹੀ ਸਿੱਖਿਆ ਮੰਤਰੀ ਸਿੰਗਲਾ ਹਨ, ਜਿਹਨਾਂ ਦੀ ਕੋਠੀ ਸਾਹਮਣੇ ਦਰਜਨਾਂ ਵਾਰ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ’ਤੇ ਡਾਂਗਾਂ ਵਰ੍ਹਾਈਆਂ ਗਈਆਂ ਹਨ। ਢਿੱਲਵਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਸੰਗਰੂਰ ਸ਼ਹਿਰ ’ਚ 6 ਮਹੀਨੇ ਪੱਕਾ-ਧਰਨਾ ਲਾ ਕੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਦੀ ਸਾਰ ਨਹੀਂ ਸੀ ਲਈ। ਢਿੱਲਵਾਂ ਨੇ ਕਿਹਾ ਕਿ ਸਿੰਗਲਾ ਜਿਹੜੇ ਕਿਸਾਨਾਂ-ਮਜ਼ਦੂਰਾਂ ਦੇ ਹਿੱਤਾਂ ਲਈ ਭੁੱਖ-ਹੜਤਾਲ ਦਾ ਡਰਾਮਾ ਕਰ ਰਹੇ ਹਨ, ਉਹਨਾਂ ਕਿਸਾਨਾਂ-ਮਜ਼ਦੂਰਾਂ ਦੇ ਬੱਚਿਆਂ ਦੇ ਰੁਜ਼ਗਾਰ ਦੀ ਫ਼ਿਕਰ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.