ਸਿਮਰਨ ਨਾਲ ਕਾਬੂ ‘ਚ ਆਉਂਦਾ ਹੈ ਮਨ : ਪੂਜਨੀਕ ਗੁਰੂ ਜੀ

Saint Dr MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਸਿਮਰਨ ਨਾਲ ਕਾਬੂ ‘ਚ ਆਉਂਦਾ ਹੈ ਮਨ : ਪੂਜਨੀਕ ਗੁਰੂ ਜੀ | Anmol Bachan

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅਜਿਹੀ ਕੋਈ ਜਗ੍ਹਾ ਨਹੀਂ, ਜਿੱਥੇ ਉਹ ਪਰਮ ਪਿਤਾ ਪਰਮਾਤਮਾ  ਨਾ ਹੋਵੇ ਉਹ ਕਣ-ਕਣ, ਜ਼ਰੇ-ਜ਼ਰੇ ‘ਚ ਮੌਜ਼ੂਦ ਹੈ, ਹਰ ਘਟ ‘ਚ ਰਹਿੰਦਾ ਹੈ ਕੋਈ ਅਜਿਹਾ ਸੈਕਿੰਡ ਨਹੀਂ ਹੁੰਦਾ, ਸੈਕਿੰਡ ਤਾਂ ਕੀ ਸੈਕਿੰਡ ਦਾ 100ਵਾਂ ਹਿੱਸਾ ਵੀ ਨਹੀਂ ਹੁੰਦਾ ਜਦੋਂ ਮਾਲਕ ਸਾਰੀਆਂ ਤ੍ਰਿਲੋਕੀਆਂ ‘ਚ ਨਾ ਹੋਵੇ ਹਰ ਸਮੇਂ, ਹਰ ਪਲ, ਹਰ ਜਗ੍ਹਾ ਉਹ ਮੌਜ਼ੂਦ ਰਹਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਇਨਸਾਨ ਜੇਕਰ ਆਤਮਿਕ ਆਵਾਜ਼ ਨੂੰ ਸੁਣਦਾ ਹੋਇਆ ਚੰਗੇ ਕਰਮ ਕਰਦਾ ਹੈ, ਤਾਂ ਮਾਲਕ ਉਸ ਦੇ ਹੋਰ ਨੇੜੇ ਹੁੰਦਾ ਜਾਂਦਾ ਹੈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਤੇ ਮਾਇਆ ਦੇ ਪਰਦੇ ਇੱਕ-ਇੱਕ ਕਰਕੇ ਡਿੱਗਦੇ ਜਾਂਦੇ ਹਨ, ਆਤਮਾ-ਪਰਮਾਤਮਾ ਦਾ ਮੇਲ ਹੋਣ ਲੱਗਦਾ ਹੈ ਤੇ ਜੇਕਰ ਇਨਸਾਨ ਮਨ  ਦੇ ਅਧੀਨ ਹੋ ਕੇ ਮਨਮਤੇ ਲੋਕਾਂ ਦੀ ਸੁਣਦਾ ਹੈ, (Anmol Bachan)

ਤਾਂ ਪਰਦੇ ਮਜ਼ਬੂਤ ਹੁੰਦੇ ਚਲੇ ਜਾਂਦੇ ਹਨ ਤੇ ਮਾਲਕ ਅੰਦਰ ਹੁੰਦੇ ਹੋਏ ਵੀ ਕਦੇ ਮਹਿਸੂਸ ਨਹੀਂ ਹੁੰਦਾ ਤਾਂ ਤੁਸੀਂ ਆਤਮਾ, ਪਰਮਾਤਮਾ ਦਰਮਿਆਨ ਜੋ ਪਰਦੇ ਹਨ, ਉਨ੍ਹਾਂ ਨੂੰ ਹਟਾਉਣ ਲਈ ਸੇਵਾ ਤੇ ਸਿਮਰਨ ਦਾ ਸਹਾਰਾ  ਲਓ ਇਹੀ ਅਜਿਹੀਆਂ ਤਾਕਤਾਂ ਹਨ, ਇਹੀ ਅਜਿਹੀਆਂ ਸ਼ਕਤੀਆਂ ਹਨ,ਜੋ ਤੁਹਾਡੇ ਹਿਰਦੇ ਨੂੰ ਸਾਫ਼ ਕਰ ਸਕਦੀਆਂ ਹਨ, ਤੁਹਾਡੇ ਮਨ ਨੂੰ ਤੁਹਾਡਾ ਗੁਲਾਮ ਬਣਾ ਸਕਦੀਆਂ ਹਨ ਤੇ ਮਨ ਦੀ ਗੁਲਾਮੀ ਤੋਂ ਤੁਹਾਨੂੰ ਅਜ਼ਾਦ ਕਰਵਾ ਸਕਦੀਆਂ ਹਨ ਇਸ ਲਈ ਤਨ-ਮਨ-ਧਨ ਨਾਲ ਸੇਵਾ ਕਰੋ, ਮਾਲਕ ਦੀ ਔਲਾਦ ਦਾ ਭਲਾ ਕਰੋ ਤੇ ਨਾਲ-ਨਾਲ ਸਿਮਰਨ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਸਿਮਰਨ ‘ਚ ਅਜਿਹੀ ਸ਼ਕਤੀ ਹੈ ਕਿ ਇਨਸਾਨ ਘੰਟਾ-ਘੰਟਾ ਸਵੇਰੇ-ਸ਼ਾਮ ਸਿਮਰਨ ਕਰੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸਣੀ ਸ਼ੁਰੂ ਹੋ ਜਾਵੇਗੀ ਬੇਸ਼ੱਕ ਕੁਝ ਦੇਰ ਲਈ ਤਾਂ ਅੜਚਣਾ ਆਉਂਦੀਆਂ ਹਨ, ਕਦੇ ਮਨ ਰੋਕਦਾ ਹੈ, ਕਦੇ ਮਨਮਤੇ ਲੋਕ ਟੋਕਦੇ ਹਨ, ਕਦੇ ਕੋਈ ਸਮੱਸਿਆ, ਪਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ, ਕਦੇ ਮਨ ਹਾਵੀ ਹੋ  ਜਾਂਦਾ ਹੈ

ਰੁਕਾਵਟਾਂ ਹੌਲੀ-ਹੌਲੀ ਹਟਦੀਆਂ ਜਾਣਗੀਆਂ | Anmol Bachan

ਕੁਝ ਦੇਰ ਤਾਂ ਇਹ ਜੱਦੋ-ਜਹਿਦ ਚਲੇਗੀ ਪਰ ਜੇਕਰ ਤੁਸੀਂ ਨਿਸ਼ਚਾ ਪੱਕਾ ਕਰ ਲਿਆ, ਦ੍ਰਿੜ ਨਿਸ਼ਚਾ ਕਰ ਲਿਆ ਕਿ ਸਿਮਰਨ ਕਰਨਾ ਹੀ ਕਰਨਾ ਹੈ, ਤਾਂ ਇਹ ਸਾਰੀਆਂ ਰੁਕਾਵਟਾਂ ਹੌਲੀ-ਹੌਲੀ ਹਟਦੀਆਂ ਜਾਣਗੀਆਂ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਮਨ ਮਾਲਕ ਵਾਲੇ ਪਾਸੇ ਲੱਗਣ ਨਹੀਂ ਦਿੰਦਾ ਮਨ ਚੀਜ਼ ਹੀ ਅਜਿਹੀ ਹੈ ਇਸ ਲਈ ਮਨ ਨਾਲ ਲੜਨਾ ਸਿੱਖੋ ਜਦੋਂ ਤੱਕ ਮਨ ਹਾਵੀ ਰਹੇਗਾ, ਇਨਸਾਨ ਦੁਖੀ ਰਹੇਗਾ ਤੇ ਮਨ ਨੂੰ ਕਾਬੂ ਕਰਨ ਦਾ ਸਿਮਰਨ ਤੋਂ ਇਲਾਵਾ ਹੋਰ ਕੋਈ ਢੰਗ ਨਹੀਂ ਹੈ ਭਗਤੀ, ਸਿਮਰਨ ਹੀ ਇੱਕੋ-ਇੱਕ ਤਰੀਕਾ ਹੈ ਜਿਸ ਨਾਲ ਮਨ ਕਾਬੂ ‘ਚ ਰਹਿ ਸਕਦਾ ਹੈ ਇਸ ਲਈ ਦੀਨਤਾ, ਨਿਮਰਤਾ ਧਾਰਨ ਕਰਦੇ ਹੋਏ ਸਿਮਰਨ ਦਾ ਪੱਲਾ ਕਦੇ ਨਾ ਛੱਡੋ ਆਪ ਜੀ ਫਰਮਾਉਂਦੇ ਹਨ ਕਿ ਇਨਸਾਨ ਨੂੰ ਜਦੋਂ ਸੱਟ ਲਗਦੀ ਹੈ,

ਤਾਂ ਪਰਮਾਤਮਾ ਬਹੁਤ ਯਾਦ ਆਉਂਦਾ ਹੈ ਪੇਪਰਾਂ ਦੇ ਸਮੇਂ ‘ਚ ਤੁਸੀਂ ਦੇਖੋ, ਮੰਦਰ, ਮਸਜਿਦ, ਗਿਰਜਾਘਰ, ਗੁਰਦੁਆਰੇ ‘ਚ ਬਹੁਤ ਬੱਚੇ ਜਾਂਦੇ ਹਨ, ਪਰ ਅੱਗੇ-ਪਿੱਛੇ ਮੇਲਾ, ਸਿਨੇਮਾ, ਮੁਜਰਾ, ਤਮਾਸ਼ਾ Àੁੱਥੇ ਉਨ੍ਹਾਂ ਦੀ ਗਿਣਤੀ ਤੁਸੀਂ ਦੇਖ ਸਕਦੇ ਹੋ ਜਦੋਂ ਕੋਈ ਮਸ਼ਕਲ ਪੈ ਜਾਵੇ, ਤਾਂ ਸਤਿਗੁਰੂ, ਮੌਲ਼ਾ, ਪਰਮਾਤਮਾ ਹੀ ਨਜ਼ਰ ਆਉਂਦਾ ਹੈ ਤੇ ਜਦੋਂ ਮੁਸ਼ਕਲ ਨਹੀਂ ਹੁੰਦੀ, ਤਾਂ ਮਾਲਕ ਦਾ ਨਾਮ ਲੈਣਾ ਇਨਸਾਨ ਫਜ਼ੂਲ ਸਮਝਦਾ ਹੈ ਇਸ ਲਈ ਲੈਣੇ ਦੇ ਦੇਣੇ ਪੈਂਦੇ ਹਨ ਜੇਕਰ ਇਨਸਾਨ ਲਗਾਤਾਰ ਸਿਮਰਨ ਕਰੇ, ਸਤਿਸੰਗ ‘ਚ ਆਵੇ, ਅਮਲ ਕਰਦਾ ਰਹੇ, ਤਾਂ ਉਸ ਦੇ ਪਾਪ-ਕਰਮ ਸਤਿਸੰਗ ‘ਚ ਆਉਣ ਨਾਲ ਕਟਦੇ ਚਲੇ ਜਾਂਦੇ ਹਨ ਤੇ ਉਸ ਨੂੰ ਅਜਿਹੀ ਕੋਈ ਵੱਡੀ ਮੁਸ਼ਕਿਲ ਆਉਂਦੀ ਹੀ ਨਹੀਂ ਜਿਸ ਲਈ ਉਸ ਨੂੰ ਦੁੱਖ ਉਠਾਉਣਾ ਪਵੇ, ਪਰੇਸ਼ਾਨ ਹੋਣਾ ਪਵੇ ਇਸ ਲਈ ਭਾਈ, ਸਤਿਸੰਗ ਸੁਣੋ, ਬਚਨ ਮੰਨੋ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ ਤੇ ਅੰਦਰੋਂ ਤੁਸੀਂ ਮਾਲਾਮਾਲ ਹੋ ਜਾਵੋਗੇ। (Anmol Bachan)

ਇਹ ਵੀ ਪੜ੍ਹੋ : ਸੰਤਾਂ ਦੇ ਬਚਨਾਂ ਨੂੰ ਸੁਣਨ ਵਾਲੇ ਜੀਵ ਬਹੁਤ ਭਾਗਸ਼ਾਲੀ ਹੁੰਦੇ ਹਨ : ਪੂਜਨੀਕ ਗੁਰੂ ਜੀ