ਗ਼ਲਤ ਸਲਾਹ ਦਾ ਪ੍ਰਭਾਵ

Children Education

ਗ਼ਲਤ ਸਲਾਹ ਦਾ ਪ੍ਰਭਾਵ

ਸਾਡੇ ਜੀਵਨ ‘ਚ ਰੋਜ਼ਾਨਾ ਦੇ ਕੰਮਾਂ ਤੋਂ ਲੈ ਕੇ ਮਹੱਤਵਪੂਰਨ ਘਟਨਾਵਾਂ ਤੱਕ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਲਾਹ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਉਸ ਵੇਲੇ ਸਾਡੀ ਸੰਗਤ ‘ਤੇ ਨਿਰਭਰ ਕਰਦਾ ਹੈ ਕਿ ਸਾਨੂੰ ਕਿੰਨੀ ਸਹੀ ਸਲਾਹ ਮਿਲ ਰਹੀ ਹੈ ਕਿਸੇ ਦੀ ਇੱਕ ਗਲਤ ਸਲਾਹ ਸਾਡਾ ਜੀਵਨ ਬਰਬਾਦ ਕਰ ਸਕਦੀ ਹੈ ਸਾਨੂੰ ਜੀਵਨ ਭਰ ਪਛਤਾਉਣਾ ਪੈ ਸਕਦਾ ਹੈ ਸ਼ਾਸਤਰਾਂ ਨੇ ਸਮਝਾਇਆ ਹੈ ਕਿ ਸਾਨੂੰ ਗਿਆਨਵਾਨ, ਧਰਮ ਨੂੰ ਜਾਣਨ ਵਾਲੇ ਅਤੇ ਸਾਡੇ ਹਿਤੈਸ਼ੀ ਤੋਂ ਹੀ ਸਾਨੂੰ ਸਲਾਹ ਲੈਣੀ ਚਾਹੀਦੀ ਹੈ ਗਲਤ ਆਦਮੀ ਤੋਂ ਲਈ ਗਈ ਸਲਾਹ ਸਾਨੂੰ ਪਤਨ ਦੇ ਰਾਹ ‘ਤੇ ਲਿਜਾ ਸਕਦੀ ਹੈ ਰਮਾਇਣ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਜਦ ਦਸ਼ਰਥ ਨੇ ਸ੍ਰੀਰਾਮ ਨੂੰ ਯੁਵਰਾਜ ਐਲਾਨਿਆ ਅਤੇ ਰਾਜ ਤਿਲਕ ਦੀ ਤਿਆਰੀ ਦਾ ਹੁਕਮ ਦਿੱਤਾ ਤਾਂ ਸਭ ਤੋਂ ਜ਼ਿਆਦਾ ਖੁਸ਼ ਕੈਕਈ ਸੀ

ਕੈਕਈ ਦਸ਼ਰਥ ਦੀ ਸਭ ਤੋਂ ਛੋਟੀ ਰਾਣੀ ਅਤੇ ਰਾਜ ਕੁਮਾਰ ਭਰਤ ਦੀ ਮਾਂ ਸੀ ਉਹ ਰਾਮ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਰਾਮ ਵੀ ਉਸ ਨਾਲ ਆਪਣੀ ਸਕੀ ਮਾਂ ਬਰਾਬਰ ਸਨੇਹ ਰੱਖਦਾ ਸੀ ਜਦ ਕੈਕਈ ਨੇ ਆਪਣੀ ਦਾਸੀ ਮੰਥਰਾ ਨਾਲ ਇਸ ਬਾਰੇ ਗੱਲ ਕੀਤੀ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਰਾਮ ਰਾਜਾ ਬਣਨ ਵਾਲੇ ਹਨ ਤਾਂ ਮੰਥਰਾ ਨੇ ਉਸ ਨੂੰ ਪੁੱਠੀ ਸਲਾਹ ਦੇ ਦਿੱਤੀ

ਉਸਨੇ ਕੈਕਈ ਨੂੰ ਕਈ ਤਰ੍ਹਾਂ ਨਾਲ ਭੜਕਾਇਆ ਅਤੇ ਰਾਮ ਲਈ ਬਨਵਾਸ, ਭਰਤ ਲਈ ਰਾਜ ਮੰਗਣ ਲਈ ਤਿਆਰ ਕਰ ਲਿਆ ਕੈਕਈ ਨੇ ਅਜਿਹਾ ਹੀ ਕੀਤਾ ਉਸਨੇ ਰਾਜ ਤਿਲਕ ਤੋਂ ਪਹਿਲਾਂ ਹੀ ਰਾਜਾ ਦਸ਼ਰਥ ਤੋਂ ਰਾਮ ਲਈ 14 ਸਾਲ ਦਾ ਬਨਵਾਸ ਅਤੇ ਭਰਤ ਲਈ ਰਾਜਾ ਬਣਨ ਦਾ ਵਰਦਾਨ ਮੰਗ ਲਿਆ ਰਾਮ ਜੰਗਲ ‘ਚ ਚਲੇ ਗਏ, ਰਾਜੇ ਦਸ਼ਰਥ ਨੇ ਵੀ ਦੇਹ ਤਿਆਗ ਦਿੱਤੀ, ਭਰਤ ਨੇ ਰਾਜਾ ਬਣਨ ਤੋਂ ਇਨਕਾਰ ਕਰ ਦਿੱਤਾ, ਪੂਰੀ ਪਰਜਾ ਨੇ ਕੈਕਈ ਦੇ ਵਿਵਹਾਰ ਦਾ ਦੁੱਖ ਮਨਾਇਆ ਕੈਕਈ ਦਾ ਸਾਰਾ ਜੀਵਨ ਦੁੱਖਾਂ ਨਾਲ ਭਰ ਗਿਆ ਉਸਨੇ ਸਿਰਫ਼ ਇੱਕ ਗਲਤ ਸਲਾਹ ਮੰਨ ਕੇ ਇਹ ਕੰਮ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.