ਕੀ ਦੱਖਣ ‘ਚ ‘ਮੋਦੀ ਮੈਜਿਕ’ ਦੀ ਰਫ਼ਤਾਰ ਵਧੇਗੀ?
ਦੱਖਣੀ ਖਿੱਤਾ ਭਾਜਪਾ ਦੀ ਸਭ ਤੋਂ ਕਮਜ਼ੋਰ ਕੜੀ ਰਹੀ ਹੈ ਇਸ ਲਈ ਭਾਜਪਾ ਦੀ ਹੁਣ ਦੱਖਣ ‘ਤੇ ਨਜ਼ਰ ਟਿਕੀ ਹੋਈ ਹੈ ਦੱਖਣ ‘ਚ ਭਾਜਪਾ ਲਈ ਸੰਭਾਵਨਾਵਾਂ ਵੀ ਘੱਟ ਨਹੀਂ ਹਨ ਨਵੇਂ ਜੋਸ਼ ਨਾਲ ਭਾਜਪਾ ਹੁਣ ਦੱਖਣ ‘ਚ ਸਰਗਰਮ ਹੀ ਨਹੀਂ ਹੋ ਰਹੀ ਹੈ ਸਗੋਂ ਮੁਹਿੰਮ ‘ਤੇ ਵੀ ਹੈ ਹੁਣ ਭਾਜਪਾ ਕੋਲ ਦੋ-ਦੋ ਸਿਆਸੀ ਬ੍ਰਹਮਅਸਤਰ ਹਨ ਜਿਨ੍ਹਾਂ ਦੇ ਸਹਾਰੇ ਉਹ ਦੱਖਣ ‘ਚ ਆਪਣੇ ਵਿਰੋਧੀਆਂ ਨੂੰ ਚਿੱਤ ਕਰੇਗੀ, ਵੋਟਰਾਂ ਨੂੰ ਆਕਰਸ਼ਿਤ ਕਰਕੇ ਆਪਣਾ ਵਿਸਥਾਰ ਕਰੇਗੀ ਇਹ ਦੋ ਬ੍ਰਹਮਅਸਤਰ, ਇੱਕ ਹਿੰਦੂਤਵ ਅਤੇ ਦੂਜਾ ਮੋਦੀ ਮੈਜਿਕ ਹੈ ਕਾਫੀ ਸਮਾਂ ਪਹਿਲਾਂ ਤੋਂ ਦੱਖਣ ‘ਚ ਭਾਜਪਾ ਆਪਣੇ ਆਧਾਰ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਆਪਣੀਆਂ ਸੰਭਾਵਨਾਵਾਂ ਤਲਾਸ਼ ਰਹੀ ਸੀ ਅਤੇ ਇਸ ‘ਚ ਨਾਕਾਮੀਆਂ ਹੀ ਹੱਥ ਲੱਗ ਰਹੀਆਂ ਸਨ
ਦੱਖਣ ‘ਚ ਭਾਸ਼ਾ ਦੀ ਸਮੱਸਿਆ ਅਤੇ ਅਸਮਿਤਾ ਵੀ ਜੱਗ-ਜਾਹਿਰ ਹੈ ਪੂਰੀ ਸਿਆਸਤ ਭਾਸ਼ਾ ਦੇ ਸਵਾਲ ‘ਤੇ ਮਜ਼ਬੂਤੀ ਨਾਲ ਖੜ੍ਹੀ ਰਹਿੰਦੀ ਹੈ ਕਦੇ ਭਾਜਪਾ ਦਾ ਹਿੰਦੀ-ਪ੍ਰੇਮ ਦੱਖਣ ‘ਚ ਸਮੱਸਿਆ ਖੜ੍ਹੀ ਕਰਦਾ ਸੀ ਅਤੇ ਸੰਦੇਸ਼ ਇਹ ਜਾਂਦਾ ਸੀ ਕਿ ਭਾਜਪਾ ਦੱਖਣੀ ਖਿੱਤੇ ਦੀ ਭਾਸ਼ਾ ਦਾ ਅੰਤ ਚਾਹੁੰਦੀ ਹੈ, ਦੱਖਣੀ ਖਿੱਤੇ ਦੀ ਭਾਸ਼ਾ ਦੀ ਕਬਰ ‘ਤੇ ਆਪਣਾ ਵਿਸਥਾਰ ਕਰਨਾ ਚਾਹੁੰਦੀ ਸੀ ਅਜ਼ਾਦੀ ਤੋਂ ਬਾਅਦ ਦੱਖਣੀ ਖਿੱਤੇ ‘ਚ ਭਾਸ਼ਾ ਦੀ ਲੜਾਈ ਅਤੇ ਹਿੰਦੀ ਨੂੰ ਥੋਪਣ ਦੀ ਕਥਿਤ ਕੋਸ਼ਿਸ਼ ਪ੍ਰਤੀ ਲੋਕ-ਰੋਹ ਪੈਦਾ ਹੋਇਆ ਅਤੇ ਇਸ ਲੋਕ-ਰੋਹ ਨੇ ਸਿਆਸਤ ਨੂੰ ਆਪਣੇ ਸ਼ਿਕੰਜੇ ‘ਚ ਕੱਸਣ ਦਾ ਕੰਮ ਕੀਤਾ
ਜਦੋਂਕਿ ਦੇਸ਼ ਦੀ ਰਾਸ਼ਟਰਭਾਸ਼ਾ ਹਿੰਦੀ ਮੰਨੀ ਗਈ ਸੀ ਪਰ ਹਿੰਦੀ ਨੂੰ ਪੂਰੇ ਦੇਸ਼ ਦੀ ਭਾਸ਼ਾ ਬਣਾਉਣ ਦੀ ਗੇੜ-ਬੱਧ ਯੋਜਨਾ ਸੀ ਹੁਣ ਭਾਜਪਾ ਲਈ ਹਿੰਦੀ-ਪ੍ਰੇਮ ਵੀ ਕੋਈ ਬੇੜੀ ਨਹੀਂ ਹੈ ਹੁਣ ਭਾਜਪਾ ਦੇਸ਼ ਦੀ ਭਾਸ਼ਾ ਦੇ ਵਿਕਾਸ ਅਤੇ ਤਰੱਕੀ ਦੀ ਗੱਲ ਕਰਦੀ ਹੈ ਇਸ ਲਈ ਦੱਖਣੀ ਖਿੱਤੇ ਦੀਆਂ ਭਾਸ਼ਾਵਾਂ ਦੀ ਅਸਮਿਤਾ ਨੂੰ ਲਾਂਭੇ ਰੱਖ ਕੇ ਭਾਜਪਾ ਆਪਣਾ ਵਿਸਥਾਰ ਕਰ ਸਕਦੀ ਹੈ ਦੱਖਣੀ ਖਿੱਤੇ ਦੀ ਸ਼ੁਰੂਆਤ ਚੇਨੱਈ ਤੋਂ ਕਰਨ ਦਾ ਉਦੇਸ਼ ਕੀ ਹੈ? ਦੱਖਣੀ ਖਿੱਤੇ ਦੀ ਸਿਆਸਤ ‘ਚ ਤਾਮਿਲਨਾਡੂ ਅਤੇ ਚੇਨੱਈ ਦਾ ਮਹੱਤਵ ਵੀ ਜੱਗ-ਜਾਹਿਰ ਹੈ ਜਿਸ ਤਰ੍ਹਾਂ ਉੱਤਰ ਦੀ ਸਿਆਸਤ ਦਿੱਲੀ, ਪੱਛਮ ਦੀ ਸਿਆਸਤ ਮੁੰਬਈ ਅਤੇ ਪੂਰਬ ਦੀ ਸਿਆਸਤ ਅਸਾਮ ਤੋਂ ਗਤੀਸ਼ੀਲ ਹੁੰਦੀ ਹੈ,
ਸਰਗਰਮ ਹੁੰਦੀ ਹੈ ਅਤੇ ਪ੍ਰਭਾਵਿਤ ਹੁੰਦੀ ਹੈ ਉਸੇ ਤਰ੍ਹਾਂ ਦੱਖਣ ਦੀ ਸਿਆਸਤ ਦਾ ਸੰਦੇਸ਼ ਅਤੇ ਪ੍ਰਭਾਵ ਚੇਨੱਈ ਤੋਂ ਹੀ ਪ੍ਰਸਾਰਿਤ ਹੁੰਦਾ ਹੈ ਇਹ ਧਾਰਨਾ ਬਣੀ ਹੋਈ ਹੈ ਕਿ ਜਿਸ ਪਾਰਟੀ ਦੀ ਤਾਮਿਲਨਾਡੂ ‘ਚ ਪਕੜ ਹੋਵੇਗੀ ਉਸ ਪਾਰਟੀ ਦੀ ਦੱਖਣੀ ਖਿੱਤੇ ‘ਤੇ ਵੀ ਪਕੜ ਮਜ਼ਬੂਤ ਹੋਵੇਗੀ ਹੁਣ ਤੱਕ ਤਾਮਿਲਨਾਡੂ ‘ਤੇ ਕਿਸੇ ਕੌਮੀ ਸਿਆਸੀ ਪਾਰਟੀ ਦੀ ਨਹੀਂ ਸਗੋਂ ਖੇਤਰੀ ਸਿਆਸੀ ਪਾਰਟੀ ਦੀ ਪਕੜ ਰਹੀ ਹੈ ਬਦਲ-ਬਦਲ ਕੇ ਖੇਤਰੀ ਸਿਆਸਤ ਹੀ ਤਾਮਿਲਨਾਡੂ ‘ਤੇ ਰਾਜ ਕਰਦੀ ਹੈ ਕਦੇ ਡੀਐਮਕੇ ਅਤੇ ਕਦੇ ਏਡੀਐਮਕੇ ‘ਚ ਸੱਤਾ ਦੀ ਅਦਲਾ-ਬਦਲੀ ਹੁੰਦੀ ਰਹੀ ਹੈ ਕਾਂਗਰਸ ਪਾਰਟੀ ਇਨ੍ਹਾਂ ਦੋਵਾਂ ਪਾਰਟੀਆਂ ਦਰਮਿਆਨ ਝੁਲਦੀ ਰਹੀ ਹੈ ਕਮਿਊਨਿਸਟ ਪਾਰਟੀਆਂ ਵੀ ਇਨ੍ਹਾਂ ਦੋਵਾਂ ਖੇਤਰੀ ਪਾਰਟੀਆਂ ਦੇ ਆਸਰੇ ਖੜ੍ਹੀਆਂ ਰਹਿੰਦੀਆਂ ਹਨ
ਤਾਮਿਲਨਾਡੂ ‘ਚ ਐਮਜੀ ਰਾਮਚੰਦਰਨ ਅਦਾਕਾਰ ਸਨ, ਕਰੁਣਾਨਿਧੀ ਵੀ ਅਦਾਕਾਰ ਸਨ, ਆਂਧਰਾ ਪ੍ਰਦੇਸ਼ ‘ਚ ਕਦੇ ਐਨਟੀ ਰਾਮਾਰਾਓ ਅਦਾਕਾਰ ਸਨ, ਐਨਟੀ ਰਾਮਾਰਾਓ ਨੇ ਅਚਾਨਕ ਤੇਲਗੂ ਦੇਸ਼ਮ ਪਾਰਟੀ ਬਣਾਈ ਅਤੇ ਇੰਦਰਾ ਗਾਂਧੀ ਦੇ ਹੋਸ਼ ਉਡਾਉਂਦਿਆਂ ਆਂਧਰਾ ਪ੍ਰਦੇਸ਼ ਦੀ ਸਰਕਾਰ ‘ਤੇ ਕਬਜ਼ਾ ਕਰ ਲਿਆ ਸੀ ਹੁਣ ਆਂਧਰਾ ਪ੍ਰਦੇਸ਼ ਦੀ ਸਿਆਸਤ ‘ਚ ਅਦਾਕਾਰ-ਪ੍ਰੇਮ ਕੁਝ ਘੱਟ ਹੋਇਆ ਹੈ ਤਾਮਿਲਨਾਡੂ ‘ਚ ਕਰੁਣਾਨਿਧੀ ਦੀ ਅਸਮਿਤਾ ਦੀ ਚਮਕ ਫਿੱਕੀ ਪਈ ਹੈ, ਉਨ੍ਹਾਂ ਦੀ ਵਿਰਾਸਤ ਦੇ ਕਈ ਸੌਦਾਗਰ ਹਨ, ਐਮਜੀ ਰਾਮਚੰਦਰਨ ਦੀ ਵਿਰਾਸਤ ਬਣੀ ਜੈਲਲਿਤਾ ਦਾ ਦੇਹਾਂਤ ਹੋ ਚੁੱਕਾ ਹੈ
ਇਸ ਲਈ ਹੁਣ ਤਾਮਿਲਨਾਡੂ ਦੀ ਸਿਆਸਤ ‘ਚ ਅਭਿਨੇਤਾ-ਪ੍ਰੇਮ ਜਾਂ ਫਿਰ ਵਿਅਕਤੀ ਅਧਾਰਿਤ ਸਿਆਸਤ ਦੀ ਬਹੁਤ ਜ਼ਿਆਦਾ ਉਮੀਦ ਨਹੀਂ ਹੈ ਓਦਾਂ ਰਜਨੀਕਾਂਤ ਕਦੇ-ਕਦਾਈਂ ਸਿਆਸਤ ‘ਚ ਆਉਣ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ ਪਰ ਹੁਣ ਤੱਕ ਰਜਨੀਕਾਂਤ ਦੀ ਸਪੱਸ਼ਟ ਸਰਗਰਮੀ ਸਾਹਮਣੇ ਨਹੀਂ ਆਈ ਹੈ ਰਜਨੀਕਾਂਤ ਦੀ ਅੰਦਰਖਾਤੇ ਭਾਜਪਾ ਨਾਲ ਜ਼ਿਆਦਾ ਬਣਦੀ ਹੈ ਉੱਧਰ ਇੱਕ ਦੂਜੇ ਅਦਾਕਾਰ ਕਮਲ ਹਾਸਨ ਕੋਈ ਖਾਸ ਸਰਗਰਮੀ ਯਕੀਨੀ ਨਹੀਂ ਕਰ ਸਕੇ
ਦੱਖਣੀ ਖਿੱਤੇ ‘ਚ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਅਤੇ ਕੇਰਲ ਮੁੱਖ ਸੂਬੇ ਹਨ ਇਹ ਵੀ ਜ਼ਿਕਰਯੋਗ ਹੈ ਕਿ ਵਰਤਮਾਨ ‘ਚ ਤਾਮਿਲਨਾਡੂ ਨੂੰ ਛੱਡ ਕੇ ਹੋਰ ਸੂਬਿਆਂ ‘ਚ ਭਾਜਪਾ ਦੀ ਮੌਜ਼ੂਦਗੀ ਬਹੁਤ ਜ਼ਿਆਦਾ ਕਮਜ਼ੋਰ ਨਹੀਂ ਹੈ ਕਰਨਾਟਕ ‘ਚ ਭਾਜਪਾ ਦੀ ਸਰਕਾਰ ਹੈ ਤ੍ਰਿਪੁਰਾ ‘ਚ ਵੀ ਭਾਜਪਾ ਦੀ ਸਰਕਾਰ ਹੈ ਤ੍ਰਿਪੁਰਾ ‘ਚ ਭਾਜਪਾ ਨੇ 30 ਸਾਲਾਂ ਤੋਂ ਜੰਮੀ ਕਮਿਊਨਿਸਟਾਂ ਦੀ ਸਰਕਾਰ ਨੂੰ ਹਵਾ-ਹਵਾਈ ਕੀਤਾ ਹੈ ਅਤੇ ਆਪਣੀ ਸਰਕਾਰ ਬਣਾਈ ਹੈ
ਤ੍ਰਿਪੁਰਾ ‘ਚ ਆਪਣੀ ਪ੍ਰਾਪਤੀ ਨੂੰ ਭਾਜਪਾ ਖਾਸ ਮੰਨ ਕੇ ਚੱਲ ਰਹੀ ਹੈ ਕਰਨਾਟਕ ‘ਚ ਭਾਜਪਾ ਦੀ ਸਰਕਾਰ ਦੀ ਸ਼ਕਤੀ ਤਾਮਿਲਨਾਡੂ ਹੀ ਨਹੀਂ ਸਗੋਂ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੱਕ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੀ ਹੈ ਆਂਧਰਾ ਪ੍ਰਦੇਸ਼ ‘ਚ ਵਾਈਐਸ ਚੰਦਰਸ਼ੇਖਰ ਦੀ ਵਿਰਾਸਤ ਦੀ ਸਰਕਾਰ ਹੈ ਜਦੋਂਕਿ ਤੇਲੰਗਾਨਾ ‘ਚ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਸਰਕਾਰ ਹੈ ਆਂਧਰਾ ਪ੍ਰਦੇਸ਼ ‘ਚ ਭਾਜਪਾ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹੈ
ਜਦੋਂਕਿ ਤੇਲੰਗਾਨਾ ‘ਚ ਭਾਜਪਾ ਦੀ ਉਮੀਦ ਕੁਝ ਜ਼ਿਆਦਾ ਹੀ ਹੈ ਕੇ. ਚੰਦਰਸ਼ੇਖਰ ਰਾਓ ਲੰਮੇ ਸਮੇਂ ਤੋਂ ਮੁੱਖ ਮੰਤਰੀ ਜ਼ਰੂਰ ਹਨ ਅਤੇ ਉਨ੍ਹਾਂ ਦੀ ਆਪਣੇ ਸੂਬੇ ‘ਤੇ ਪਕੜ ਵੀ ਮਜ਼ਬੂਤ ਹੈ ਪਰ ਹੁਣ ਲੋਕਾਂ ‘ਚ ਨਰਾਜ਼ਗੀ ਵੀ ਵਧ ਰਹੀ ਹੈ ਪਿਛਲੀਆਂ ਲੋਕ ਸਭਾ ਚੋਣਾਂ ‘ਚ ਇਸ ਦਾ ਸੰਕੇਤ ਮਿਲਿਆ ਸੀ ਕੇ. ਚੰਦਰਸ਼ੇਖਰ ਰਾਓ ਦੀ ਧੀ ਖੁਦ ਲੋਕ ਸਭਾ ਚੋਣਾਂ ਹਾਰ ਗਈ ਸੀ ਭਾਜਪਾ ਵੀ ਇੱਥੇ ਲੋਕ ਸਭਾ ਦੀਆਂ ਚਾਰ ਸੀਟਾਂ ਜਿੱਤਣ ‘ਚ ਸਫਲ ਹੋਈ ਸੀ ਲਗਭਗ 20 ਫੀਸਦੀ ਵੋਟਾਂ ਹਾਸਲ ਕਰਨ ‘ਚ ਸਫਲ ਹੋਈ ਸੀ
ਦੱਖਣ ‘ਚ ਭਾਜਪਾ ਦੀ ਸਭ ਤੋਂ ਕਮਜ਼ੋਰ ਕੜੀ ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਵਾਮੀ ਅਤੇ ਉਨ੍ਹਾਂ ਦੀ ਸਰਕਾਰ ਹੈ ਏਡੀਐਮਕੇ ਦੀ ਸ਼ਕਤੀ ਵੀ ਦੋ ਹਿੱਸਿਆਂ ‘ਚ ਵੰਡੀ ਗਈ ਹੈ ਪਿਛਲੀਆਂ ਲੋਕ ਸਭਾ ਚੋਣਾਂ ‘ਚ ਪਲਾਨੀਸਵਾਮੀ ਦਾ ਜਾਦੂ ਨਹੀਂ ਚੱਲ ਸਕਿਆ ਸੀ ਪਲਾਨੀਸਵਾਮੀ ਨਾਕਾਮ ਸਾਬਤ ਹੋਏ ਸਨ ਡੀਐਮਕੇ ਨੇ ਪਲਾਨੀਸਵਾਮੀ ਨੂੰ ਪਟਖਨੀ ਦੇ ਦਿੱਤੀ ਸੀ ਜਿੱਥੋਂ ਤੱਕ ਪਲਾਨੀਸਵਾਮੀ ਦੀ ਸਰਕਾਰ ਦੀ ਗੱਲ ਹੈ ਤਾਂ ਫਿਰ ਰੋਹ ਵੀ ਘੱਟ ਨਹੀਂ ਹੈ ਪਲਾਨੀਸਵਾਮੀ ਉਸ ਤਰ੍ਹਾਂ ਦੀ ਸਿਆਸੀ ਹੈਸੀਅਤ ਅਤੇ ਖਾਸੀਅਤ ਨਹੀਂ ਰੱਖਦੇ ਜਿਸ ਤਰ੍ਹਾਂ ਦੀ ਹੈਸੀਅਤ ਅਤੇ ਖਾਸੀਅਤ ਜੈਲਲਿਤਾ ਕੋਲ ਸੀ
ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਦੀ ਕੋਸ਼ਿਸ਼ ਪਲਾਨੀਸਵਾਮੀ ਸਰਕਾਰ ਨੂੰ ਮੱਦਦ ਕਰਨ ਦੀ ਹੈ, ਇਸ ਲਈ ਕੇਂਦਰ ਦੀਆਂ ਯੋਜਨਾਵਾਂ ਵੀ ਤੇਜ਼ੀ ਨਾਲ ਤਾਮਿਲਨਾਡੂ ‘ਚ ਚੱਲ ਰਹੀਆਂ ਹਨ ਜੇਕਰ ਪਲਾਨੀਸਵਾਮੀ ਆਪਣਾ ਜਾਦੂ ਚਲਾਉਣ ‘ਚ ਸਫਲ ਹੋਏ ਤਾਂ ਫਿਰ 2024 ‘ਚ ਨਰਿੰਦਰ ਮੋਦੀ ਲਈ ਵਰਦਾਨ ਵੀ ਸਾਬਤ ਹੋ ਸਕਦੇ ਹਨ ਹੁਣ ਤੱਕ ਦੇ ਸੰਕੇਤਾਂ ਅਨੁਸਾਰ ਤਾਮਿਲਨਾਡੂ ‘ਚ ਭਾਜਪਾ ਅਤੇ ਏਡੀਐਮਕੇ ਮਿਲ ਕੇ ਹੀ ਚੋਣਾਂ ਲੜਨਗੇ ਭਾਜਪਾ ਦੀ ਇਹ ਕੋਸ਼ਿਸ਼ ਹੈ ਕਿ ਜੇਕਰ 2024 ਦੀਆਂ ਲੋਕ ਸਭਾ ਚੋਣਾਂ ‘ਚ ਉੱਤਰੀ, ਪੱਛਮੀ, ਪੂਰਬੀ ਖਿੱਤੇ ‘ਚ ਨੁਕਸਾਨ ਹੋਇਆ ਤਾਂ ਉਸ ਦੀ ਭਰਪਾਈ ਦੱਖਣੀ ਖਿੱਤੇ ਤੋਂ ਕੀਤੀ ਜਾ ਸਕੇ ਦੱਖਣੀ ਖਿੱਤੇ ‘ਚ ਤਾਮਿਲਨਾਡੂ ਹੀ ਭਾਜਪਾ ਦੇ ਵਿਸਥਾਰ ਅਤੇ ਸੰਭਾਵਨਾਵਾਂ ਦੇ ਕੇਂਦਰ ‘ਚ ਹੈ ਜੇਕਰ ਦੱਖਣ ‘ਚ ਹਿੰਦੂਤਵ ਅਤੇ ਮੋਦੀ ਦਾ ਮੈਜਿਕ ਚੱਲਿਆ ਤਾਂ ਫਿਰ 2024 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਅਤੇ ਮੋਦੀ ਆਪਣੀ ਜਿੱਤ ਦੀ ਹੈਟ੍ਰਿਕ ਲਾ ਸਕਦੇ ਹਨ
ਵਿਸ਼ਣੂ ਗੁਪਤ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.