ਦੇਸ਼ ‘ਚ ਕੋਰੋਨਾ ਮਾਮਲੇ 90 ਲੱਖ ਤੋਂ ਪਾਰ

Corona India

ਕੋਰੋਨਾ ਦੇ 45,882 ਨਵੇਂ ਮਾਮਲੇ ਸਾਹਮਣੇ ਆਏ

ਰਿਕਵਰੀ ਦਰ ‘ਚ ਲਗਾਤਾਰ ਵਾਧਾ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਮਾਮਲੇ 90 ਲੱਖ ਤੋਂ ਪਾਰ ਹੋ ਗਏ ਹਨ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਬਿਮਾਰੀ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ‘ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਰਿਕਵਰੀ ਦਰ ਵਧ ਕੇ 93.60 ‘ਤੇ ਆ ਗਈ ਹੈ।

Corona India

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ‘ਚ 45,882 ਨਵੇਂ ਮਾਮਲੇ ਸਾਹਮਣੇ ਆਏ ਤੇ ਕੋਰੋਨਾ ਮਰੀਜ਼ਾਂ ਦਾ ਅੰਕੜਾ 90.04 ਲੱਖ ਹੋ ਗਿਆ ਹੈ। ਸਰਗਰਮ ਮਾਮਲਿਆਂ ‘ਚ 491 ਦੇ ਵਾਧੇ ਨਾਲ ਇਹ ਗਿਣਤੀ 4,43,794 ਹੋ ਗਈ ਹੈ। ਇਸ ਦੌਰਾਨ 44,807 ਮਰੀਜ਼ ਠੀਕ ਹੋਏ, ਜਿਨ੍ਹਾਂ ਨੂੰ ਮਿਲਾ ਕੇ ਕੋਰੋਨਾ ਨੂੰ ਹਰਾ ਦੇਣ ਵਾਲਿਆਂ ਦੀ ਗਿਣਤੀ ਹੁਣ 84.28 ਲੱਖ ਹੋ ਗਈ ਹੈ। ਇਸ ਦੌਰਾਨ 584 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,32,162 ਹੋ ਗਿਆ ਹੈ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਦਰ 4.93 ਫੀਸਦੀ ਤੇ ਮ੍ਰਿਤਕ ਦਰ 1.47 ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.