ਮੈਨੂੰ ਕੋਈ ਸ਼ਿਕਾਇਤ ਨਹੀਂ
ਸੇਖ਼ ਸਾਅਦੀ ਨੂੰ ਬਾਦਸ਼ਾਹ ਵੱਲੋਂ ਕਵਿਤਾ ਸੁਣਾਉਣ ਲਈ ਸ਼ਾਹੀ-ਸੱਦਾ ਮਿਲਿਆ ਉਹ ਇੱਕ ਮਹਾਨ ਚਿੰਤਕ ਤੇ ਕਵੀ ਸਨ, ਇਸ ਲਈ ਦੂਰ-ਦੂਰ ਤੱਕ ਉਸ ਨੂੰ ਸਨਮਾਨ ਮਿਲਦਾ ਸੀ ਜਦੋਂ ਤਿਆਰ ਹੋਣ ਲੱਗਿਆ ਤਾਂ ਉਸ ਦੀ ਨਜ਼ਰ ਆਪਣੇ ਕੱਪੜਿਆਂ ‘ਤੇ ਗਈ ਕੋਈ ਵੀ ਚੰਗਾ ਕੱਪੜਾ ਨਹੀਂ ਸੀ, ਜਿਸ ਨੂੰ ਪਹਿਨ ਕੇ ਉਹ ਦਰਬਾਰ ਪਹੁੰਚਦੇ ਉਨ੍ਹਾਂ ਅਰਦਾਸ ਕੀਤੀ, ”ਯਾ ਖੁਦਾ! ਤੂੰ ਮਹਾਨ ਹੈਂ… ਪਰ ਤੇਰੇ ਕੰਮ ਮੇਰੀ ਸਮਝ ਤੋਂ ਪਰ੍ਹੇ ਹਨ ਇੱਕ ਪਾਸੇ ਤਾਂ ਤੂੰ ਇੰਨੀ ਇੱਜਤ ਬਖ਼ਸ਼ੀ ਕਿ ਮੈਨੂੰ ਸ਼ਾਹੀ ਸੱਦੇ ਆਉਣ ਲੱਗੇ, ਨਾਲ ਹੀ ਮੇਰੇ ਕੋਲ ਪਹਿਨਣ ਲਈ ਕੋਈ ਢੰਗ ਦਾ ਕੱਪੜਾ ਵੀ ਨਹੀਂ ਹੈ” ਇਹ ਕਹਿੰਦਿਆਂ ਉਨ੍ਹਾਂ ਦੀ ਨਜ਼ਰ ਇੱਕ ਖਿਡੌਣੇ ਵੇਚਣ ਵਾਲੇ ‘ਤੇ ਪਈ ਉਸ ਦੀ ਇੱਕ ਹੀ ਲੱਤ ਸੀ ਹੱਥ ਵੀ ਇੱਕ ਸੀ ਉਸ ਨੇ ਖਿਡੌਣਿਆਂ ਦੀ ਪਟਾਰੀ ਆਪਣੇ ਗਲ਼ ‘ਚ ਲਟਕਾ ਰੱਖੀ ਸੀ ਉਸ ‘ਚ ਸਸਤੇ ਖਿਡੌਣੇ ਭਰੇ ਸਨ ਸ਼ੇਖ ਸਾਅਦੀ ਨੇ ਉਸ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕੁਝ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ”ਨਹੀਂ!
ਜ਼ਰੂਰਤ ਨਹੀਂ ਮੈਂ ਸਿਰਫ਼ ਮਿਹਨਤ ਦੀ ਕਮਾਈ ਖਾਂਦਾ ਹਾਂ ਮੇਰੇ ਰੱਬ ਦੀ ਮੇਰੇ ‘ਤੇ ਬੜੀ ਕਿਰਪਾ ਹੈ ਵੇਖੋ ਨਾ! ਮੇਰਾ ਖੱਬਾ ਹੱਥ ਸੁਰੱਖਿਅਤ ਹੈ ਇੱਕ ਲੱਤ ਵੀ ਠੀਕ-ਠਾਕ ਹੈ ਮੇਰੇ ਰੱਬ ਨੇ ਮੈਨੂੰ ਖਿਡੌਣੇ ਵੇਚਣਯੋਗ ਤਾਂ ਬਣਾ ਹੀ ਦਿੱਤਾ ਹੈ ਇਨ੍ਹਾਂ ਨੰਨ੍ਹੇ ਬੱਚਿਆਂ ‘ਚ ਮਸਤ ਰਹਿੰਦਾ ਹਾਂ, ਰੋਟੀ ਤਾਂ ਕਮਾ ਹੀ ਲੈਂਦਾ ਹਾਂ ਕੁਝ ਦਾਨ ਪੁੰਨ ਲਈ ਵੀ ਬਚ ਜਾਂਦਾ ਹੈ …ਹਾਂ, ਸਾਹਿਬ ਜੇਕਰ ਤੁਹਾਨੂੰ ਕੁਝ ਚਾਹੀਦਾ ਹੈ ਤਾਂ ਦੱਸੋ ਖਾਂ?” ਸ਼ੇਖ ਦੇ ਦੋਵੇਂ ਹੱਥ ਆਪਣੇ-ਆਪ ਉੱਪਰ ਵੱਲ ਉੱਠ ਗਏ ਬੋਲਿਆ, ”ਹੇ ਖੁਦਾ! ਤੇਰਾ ਬਹੁਤ-ਬਹੁਤ ਧੰਨਵਾਦ
ਇਹ ਅਪੰਗ ਖੁਸ਼ ਹੈ, ਜਦੋਂਕਿ ਮੈਂ ਸ਼ਿਕਾਇਤ ਕਰਨ ਦੀ ਭੁੱਲ ਕਰ ਰਿਹਾ ਹਾਂ ਚੰਗੇ ਕੱਪੜੇ ਨਾ ਹੋਣ ਕਾਰਨ ਬੇਚੈਨ ਹਾਂ ਇਹ ਵਿਚਾਰਾ ਵੱਢੇ ਅੰਗਾਂ ਦੀ ਵੀ ਸ਼ਿਕਾਇਤ ਨਹੀਂ ਕਰਦਾ ਇੰਨੇ ‘ਚ ਹੀ ਸੰਤੁਸ਼ਟ ਹੈ ਇਸ ਅਪੰਗ ਨੇ ਤਾਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਮੇਰੇ ਅੱਲ੍ਹਾ! ਮੈਨੂੰ ਮੁਆਫ਼ ਕਰੀਂ, ਮੈਂ ਆਪਣੀ ਸ਼ਿਕਾਇਤ ਵਾਪਸ ਲੈਂਦਾ ਹਾਂ” ਤੇ ਸ਼ੇਖ ਸਾਅਦੀ ਉਨ੍ਹਾਂ ਕੱਪੜਿਆਂ ਨਾਲ ਹੀ ਰਾਜ-ਦਰਬਾਰ ਵੱਲ ਚੱਲ ਪਿਆ, ਜੋ ਉਸ ਦੇ ਤਨ ‘ਤੇ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.