ਸਾਡੇ ਨਾਲ ਸ਼ਾਮਲ

Follow us

14.4 C
Chandigarh
Saturday, February 21, 2026
More
    Home ਸੂਬੇ ਪੰਜਾਬ ਬਲਾਕ ਲਹਿਰਾਗਾਗ...

    ਬਲਾਕ ਲਹਿਰਾਗਾਗਾ ਦੇ ਪਿੰਡ ਲਦਾਲ ਦੇ ਪਹਿਲੇ ਸਰੀਰ ਦਾਨੀ ਬਣੇ ਕਰਨੈਲ ਇੰਸਾਂ

    ਬਲਾਕ ਲਹਿਰਾਗਾਗਾ ਦੇ ਪਿੰਡ ਲਦਾਲ ਦੇ ਪਹਿਲੇ ਸਰੀਰ ਦਾਨੀ ਬਣੇ ਕਰਨੈਲ ਇੰਸਾਂ

    ਲਹਿਰਾਗਾਗਾ, (ਰਾਜ ਸਿੰਗਲਾ) ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚਲਦਿਆਂ ਬਲਾਕ ਲਹਿਰਾਗਾਗਾ ਦੇ ਪਿੰਡ ਲਦਾਲ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਦਿਆਂ ਮਾਨਵਤਾ ਭਲਾਈ ਕਾਰਜ ਕੀਤਾ ਹੈ ਜਾਣਕਾਰੀ ਅਨੁਸਾਰ ਬਲਾਕ ਲਹਿਰਾਗਾਗਾ ਦੇ ਪਿੰਡ ਲਦਾਲ ਦੇ ਡੇਰਾ ਸ਼ਰਧਾਲੂ ਕਰਨੈਲ ਇੰਸਾਂ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਕਹਿੰਦਿਆਂ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਇਸ ਮੌਕੇ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮਾਨਵਤਾ ਭਲਾਈ ਕਾਰਜਾਂ ਤਹਿਤ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਕਰਨੈਲ ਸਿੰਘ ਇੰਸਾਂ ਬਲਾਕ ਲਹਿਰਾਗਾਗਾ ਦੇ ਪਿੰਡ ਲਦਾਦ ਦੇ ਪਹਿਲੇ ਸਰੀਰਦਾਨੀ ਬਣ ਗਏ ਹਨ

    ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਜਿਉਂਦੇ ਜੀ ਗੁਰਦਾ ਦਾਨ, ਮਰਨ ਉਪਰੰਤ ਸਰੀਰ ਦਾਨ ਕਰਨਾ ਹੀ ਸਾਡੇ ਗੁਰੂ ਜੀ ਨੇ ਸਿਖਾਇਆ ਹੈ ਉਨ੍ਹਾਂ ਦੇ ਬਚਨਾਂ ‘ਤੇ ਅਮਲ ਕਰਦਿਆਂ ਅੱਜ ਅਸੀਂ ਆਪਣੇ ਪਿਤਾ ਕਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਕਾਲਜ ਆਗਰਾ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਹੈ ਇਸ ਮੌਕੇ ਮ੍ਰਿਤਕ ਦੇਹ ਨੂੰ ਪਵਿੱਤਰ ਨਾਅਰਾ ਲਗਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਐਂਬੂਲੈਂਸ ਰਾਹੀਂ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

    ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦਿਆਂ ਕਰਨੈਲ ਇੰਸਾਂ ਦੀਆਂ ਪੋਤੀਆਂ ਪੋਤਰੀਆਂ ਨੇ ਅਰਥੀ ਨੂੰ ਮੋਢਾ ਦਿੱਤਾ ਇਸ ਮੌਕੇ 25 ਮੈਂਬਰ ਓਮ ਪ੍ਰਕਾਸ਼ ਮੀਣਾ, ਗੁਲਜ਼ਾਰੀ ਲਾਲ ਕਾਕਾ, ਮਲਕੀਤ ਸਿੰਘ ਜੇਈ, ਅਮਰੀਕ ਸਿੰਘ , ਗੁਰਦੀਪ ਸਿੰਘ  (ਸਾਰੇ 15 ਮੈਂਬਰ ) ਬਲਵੰਤ ਸਿੰਘ ਬਲਾਕ ਭੰਗੀਦਾਸ, ਸੁਖਪਾਲ ਸਿੰਘ, ਜਿੰਮੀ ਇੰਸਾਂ,  ਸੋਹਨ ਲਾਲ ਕਾਕਾ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ ਸਾਧ ਸੰਗਤ ਵੀ ਹਾਜ਼ਰ ਸੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.