ਬਿਹਾਰ ਚੋਣਾਂ : ਰੁਝਾਨਾਂ ‘ਚ ਐਨਡੀਏ ਨੂੰ ਬਹੁਮਤ
ਬਿਹਾਰ। ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ‘ਤੇ ਹੋਈਆਂ ਚੋਣਾਂ ਲਈ ਗਿਣਤੀ ਜਾਰੀ ਹੈ। ਚੋਣ ਕਮਿਸ਼ਨਰ ਅਨੁਸਾਰ ਸੂਬੇ ‘ਚ ਇੱਕ ਵਾਰ ਫਿਰ ਸੂਬੇ ‘ਚ ਨਿਤਿਸ਼ ਕੁਮਾਰ ਦੀ ਅਗਵਾਈ ‘ਚ ਐਨਡੀਏ ਗਠਜੋਡ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਕਮਿਸ਼ਨ ਦੀ ਵੈੱਬਸਾਈਟ ਅਨੁਸਾਰ ਐਨਡੀਏ ਗੱਠਜੋੜ 127 ਤੇ ਮਹਾਂਗੱਠਜੋੜ 98 ਸੀਟਾਂ ‘ਤੇ ਵਾਧਾ ਬਣਾਏ ਹੋਏ ਹਨ। 70 ਸੀਟਾਂ ਅਜਿਹੀਆਂ ਹਨ ਜਿੱਥੇ ਉਮੀਦਵਾਰਾਂ ਦਰਮਿਆਨ ਸਿਰਫ਼ ਇੱਕ ਹਜ਼ਾਰ ਵੋਟਾਂ ਦਾ ਅੰਤਰ ਹੈ।
ਓਧਰ ਕਾਂਗਰਸ ਆਗੂ ਡਾ. ਉਦੀਤ ਰਾਜ ਨੇ ਈਵੀਐਮ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਟਵੀਟ ਕਰਕੇ ਕਿਹਾ, ‘ਜਦੋਂ ਮੰਗਲ ਗ੍ਰਹਿ ‘ਤੇ ਚੰਨ ਵੱਲ ਜਾਂਦੇ ਉਪਕ੍ਰਮ ਦੀ ਦਿਸ਼ਾ ਨੂੰ ਧਰਤੀ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਈਵੀਐਮ ਹੈਕ ਕਿਉਂ ਨਹੀਂ ਕੀਤੀ ਜਾ ਸਕਦੀ। ਅਮਰੀਕਾ ‘ਚ ਜੇਕਰ ਈਵੀਐਮ ਨਾਲ ਚੋਣਾਂ ਹੁੰਦੀਆਂ ਤਾਂ ਕੀ ਟਰੰਪ ਹਾਰ ਸਕਦੇ ਸਨ?
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.