ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣੇਗੀ ਭਾਰਤ ਮੂਲ ਦੀ ਕਮਲਾ ਹੈਰਿਸ
ਵਾਸ਼ਿੰਗਟਨ। ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਤੇ ਡੈਮੋਕ੍ਰੇਟਿਕ ਵੱਲੋਂ ਉਮੀਦਵਾਰ ਜੋ ਬਾਇਡੇਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਦੀ ਦੌੜ ‘ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ ਹਰਾ ਦਿੱਤਾ ਹੈ। ਅਮਰੀਕੀ ਮੀਡੀਆ ਸੰਸਥਾਨ ਸੀਐਨਐਨ, ਐਨਬੀਸੀ ਤੇ ਏਪੀ ਨਿਊਜ਼ ਏਜੰਸੀ ਅਨੁਸਾਰ ਪੇਨਸਲਵਿਨੀਆ ਵਰਗੇ ਮਹੱਤਵਪੂਰਨ ਸੂਬੇ ਜਿੱਤਦੇ ਹੀ ਸ੍ਰੀ ਬਾਇਡੇਨ ਨੇ 270 ਇਲੈਕਟੋਰਲ ਵੋਟਸ ਦੇ ਜਾਦੂਈ ਅੰਕੜਿਆਂ ਨੂੰ ਛੋਹ ਲਿਆ। ਮੀਡੀਆ ਹਾਊਸ ਵੱਲੋਂ ਆਪਣੀ ਜਿੱਤ ਦੇ ਦਾਅਵਿਆਂ ਦੇ ਜਨਤਕ ਹੁੰਦੇ ਹੀ ਸ੍ਰੀ ਬਾਇਡੇਨ ਨੇ ਇੱਕ ਟਵੀਟ ਕੀਤਾ। ਇਸ ‘ਚ ਉਨ੍ਹਾਂ ਨੇ ਲਿਖਿਆ, ‘ਅਮਰੀਕਾ ਤੁਸੀਂ ਮੈਨੂੰ ਇਸ ਮਹਾਨ ਦੇਸ਼ ਦੀ ਅਗਵਾਈ ਕਰਨ ਲਈ ਚੁਣਿਆ ਹੈ।
ਮੇਰੇ ਲਈ ਇਹ ਸਨਮਾਨ ਦੀ ਗੱਲ ਹੈ। ਅੱਗੇ ਦੇ ਰਸਤਾ ਚੁਣੌਤੀਪੂਰਨ ਹੈ ਪਰ ਤੁਹਾਨੂੰ ਸਭ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਸਾਰੇ ਅਮਰੀਕੀਆਂ ਦਾ ਰਾਸ਼ਟਰਪਤਰੀ ਰਹਾਂਗਾ। ਭਾਵੇਂ ਤੁਸੀਂ ਮੈਨੂੰ ਵੋਟ ਦਿੱਤੀ ਹੋਵੇ ਜਾਂ ਨਾ। ਤੁਸੀਂ ਮੇਰੇ ‘ਤੇ ਜੋ ਭਰੋਸਾ ਕੀਤਾ ਹੈ, ਮੈਂ ਉਸ ‘ਤੇ ਖਰਾ ਉਤਰਾਂਗਾ।’ ਮੀਡੀਆ ਹਾਊਸ ਵੱਲੋਂ ਸ੍ਰੀ ਬਾਇਡੇਨ ਦੇ ਰਾਸ਼ਟਰਪਤੀ ਅਹੁਦੇ ਲਈ ਚੁਣੇ ਜਾਣ ਦੇ ਐਲਾਨ ਹੁੰਦੇ ਹੀ ਉਨ੍ਹਾਂ ਦੀ ਚੋਣਾਵੀ ਅਭਿਆਨ ਟੀਮ ਨੇ ਵੀ ਬਿਆਨ ਜਾਰੀ ਕੀਤਾ।
ਬਿਆਨ ‘ਚ ਕਿਹਾ ਗਿਆ, ‘ਅਮਰੀਕੀ ਲੋਕਾਂ ਨੈ ਮੇਰੇ ‘ਤੇ ਅਤੇ ਉਪ ਰਾਸ਼ਟਰਪਤੀ ਬਣਨ ਜਾ ਰਹੀ ਹੈਰਿਸ ‘ਤੇ ਜੋ ਭਰੋਸਾ ਕੀਤਾ ਹੈ, ਉਸ ਤੋਂ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਅਮਰੀਕਾ ਦੇ ਲੋਕਾਂ ਨੇ ਕਈ ਤਰ੍ਹਾਂ ਦੇ ਔਖੇ ਹਾਲਾਤਾਂ ਦੇ ਬਾਵਜ਼ੂਦ ਰਿਕਾਰਡ ਗਿਣਤੀ ‘ਚ ਵੋਟਿੰਗ ਕੀਤੀ। ਇਯ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਲੋਕਤੰਤਰ ਅਮਰੀਕਾ ਦੇ ਦਿਲਾਂ ‘ਚ ਹੈ। ਜਦੋਂਕਿ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣਨ ਜਾ ਰਹੀ ਭਾਰਤ ਮੂਲ ਦੀ ਕਮਲਾ ਹੈਰਿਸ ਨੇ ਟਵਿਟ ‘ਤੇ ਲਿਖਿਆ, ‘ਮੇਰੇ ਤੇ ਜੋ ਬਾਇਡੇਨ ਲਈ ਇਹ ਚੋਣਾਂ ਬੇਹੱਦ ਖਾਸ ਸਨ। ਇਹ ਅਮਰੀਕਾ ਦੀ ਆਤਮਾ ਤੇ ਸਾਡੇ ਲੜਨ ਦੀ ਇੱਛਾ ਸ਼ਕਤੀ ਸਬੰਧੀ ‘ਚ ਸੀ। ਅਸੀਂ ਅੱਗੇ ਬਹੁਤ ਕੰਮ ਕਰਨ ਹੈ। ਚੱਲੋ ਸ਼ੁਰੂ ਕਰਦੇ ਹਾਂ।”
ਚੋਣਾਂ ਹਾਲੇ ਖਤਮ ਨਹੀਂ ਹੋਈਆਂ : ਟਰੰਪ
ਓਧਰ ਡੋਨਾਲਡ ਟਰੰਪ ਨੇ ਆਪਣੇ ਵਰਜੀਨੀਆ ਰਿਸੋਰਟ ‘ਚ ਗੋਲਫਿੰਗ ਕਰ ਰਹੇ ਸਨ। ਉਨ੍ਹਾਂ ਤੁਰੰਤ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਚੋਣਾਂ ਹਾਲੇ ਖਤਮ ਨਹੀਂ ਹੋਈਆਂ ਹਨ। ਟਰੰਨ ਨੇ ਕਿਹਾ ਕਿ ਅਸੀਂ ਸਭ ਜਾਣਦੇ ਹਾਂ ਕਿ ਬਾਇਡੇਨ ਖੁਦ ਨੂੰ ਜੇਤੂ ਵਜੋਂ ਪ੍ਰਾਜੈਕਟ ਕਰਨ ਲਈ ਕਿਉਂ ਇੰਨੇ ਉਤਸ਼ਾਹਿਤ ਹੋ ਰਹੇ ਹਨ ਤੇ ਉਨ੍ਹਾਂ ਦੇ ਮੀਡੀਆ ਸਹਿਯੋਗੀ ਉਨ੍ਹਾਂ ਦੀ ਮੱਦਦ ਕਰਨ ਦੀ ਇੰਨੀ ਕੋਸ਼ਿਸ਼ ਕਿਉਂ ਕਰ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਸੱਚਾਈ ਜਾਹਿਰ ਹੋਵੇ। ਉਨ੍ਹਾਂ ਕਿਹਾ, ਸਭ ਤੋਂ ਸੌਖੀ ਗੱਲ ਇਹ ਹੈ ਕਿ ਚੋਣਾਂ ਹਾਲੇ ਖਤਮ ਨਹੀਂ ਹੋਈਆਂ। ਜੋ ਬਾਇਡੇਨ ਨੂੰ ਕਿਸੇ ਵੀ ਸੂਬੇ ਦੇ ਜੇਤੂ ਵਜੋਂ ਪ੍ਰਮਾਣਿਤ ਨਹੀਂ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.