ਜਾਰਜੀਆ ‘ਚ ਵੋਟਾਂ ਦੀ ਗਿਣਤੀ ਰੋਕਣ ਲਈ ਅਦਾਲਤ ਪਹੁੰਚੇ ਟਰੰਪ
ਵਾਸ਼ਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਜੀਆ ‘ਚ ਵੋਟਾਂ ਦੀ ਗਿਣਤੀ ਰੋਕਣ ਲਈ ਅਦਾਲਤ ਪਹੁੰਚ ਗਏ ਹਨ। ਐਸੋਸੀਏਟੇਡ ਪ੍ਰੈਸ ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਿਸ਼ੀਗਨ ਤੇ ਪੈਂਸੀਲਵੇਨੀਆ ‘ਚ ਬੈਲੇਟ ਪੱਤਰਾਂ ਦੀ ਗਿਣਤੀ ਰੁਕਵਾਉਣ ਲਈ ਅਦਾਲਤ ‘ਚ ਅਪੀਲ ਕੀਤੀ ਸੀ। ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਿਗਰਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਚੋਣਾਂ ‘ਚ ਦਾਖਲ ਹੋਣ ਤੋਂ ਵਾਂਝਾ ਕੀਤਾ ਗਿਆ। ਓਧਰ ਫਾਸਕ ਨਿਊਸ਼ ਅਨੁਸਾਰ ਡੈਮੋਕ੍ਰੇਟਿਕ ਉਮੀਦਵਾਰ ਇਸ ਸਮੇਂ ਅੱਗੇ ਚੱਲ ਰਹੇ ਹਨ। ਉਨ੍ਹਾਂ ਰਾਸ਼ਟਰਪਤੀ ਅਹੁਦੇ ਲਈ ਤੈਅ 270 ਇਲੈਕਟ੍ਰੋਲਨ ਵੋਟਾਂ ‘ਚੋਂ 264 ਵੋਟਾਂ ਹਾਸਲ ਕਰ ਲਈਆਂ ਹਨ ਜਦੋਂਕਿ ਮੌਜ਼ੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 214 ਵੋਟਾਂ ਮਿਲੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.