ਨੈੱਟ ਰਨ ਰੇਟ ਦੇ ਅਧਾਰ ‘ਤੇ ਮੁੰਬਈ ਪਹਿਲੇ ਤੇ ਬੈਂਗਲੁਰੂ ਤੀਜੇ ਸਥਾਨ ‘ਤੇ ਹੈ
ਆਬੂਧਾਬੀ। ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੇਂਜਰਜ ਬੈਂਗਲੁਰੂ ਦੀ ਅੱਜ ਹੋਣ ਵਾਲੀ ਟੱਕਰ ਨਾਲ ਆਈਪੀਐੱਲ ਦਾ ਇੱਕ ਪਲੇਆਫ ਤੈਅ ਹੋ ਜਾਵੇਗਾ ਮੁੰਬਈ ਇਸ ਸਮੇਂ ਆਈਪੀਐੱਲ ਸੂਚੀ ‘ਚ 11 ਮੈਚਾਂ ‘ਚ ਸੱਤ ਜਿੱਤ, ਚਾਰ ਹਾਰ ਤੇ 14 ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ ਜਦੋਂ ਕਿ ਬੈਂਗਲੁਰੂ ਦੀ ਵੀ ਇਹੀ ਸਥਿਤੀ ਹੈ।
ਪਰ ਨੈੱਟ ਰਨ ਰੇਟ ਦੇ ਅਧਾਰ ‘ਤੇ ਮੁੰਬਈ ਪਹਿਲੇ ਤੇ ਬੈਂਗਲੁਰੂ ਤੀਜੇ ਸਥਾਨ ‘ਤੇ ਹੈ ਮੁੰਬਈ ਤੇ ਬੈਂਗਲੁਰੂ ਦਰਮਿਆਨ ਹੋਣ ਵਾਲੇ ਮੁਕਾਬਲੇ ‘ਚ ਜੋ ਵੀ ਟੀਮ ਜਿੱਤ ਕੇ 16 ਅੰਕਾਂ ‘ਤੇ ਪਹੁੰਚੇਗੀ ਉਸਦਾ ਪਲੇਆਫ ਨਿਸ਼ਚਿਤ ਹੋ ਜਾਵੇਗਾ ਮੁੰਬਈ ਤੇ ਬੇਂਗਲੁਰੂ ਆਪਣੇ-ਆਪਣੇ ਪਿਛਲੇ ਮੁਕਾਬਲੇ ‘ਚ ਹਾਰ ਕੇ ਇਸ ਮੈਚ ‘ਚ ਉੱਤਰ ਰਹੇ ਹਨ। ਮੁੰਬਈ ਨੂੰ ਐਤਵਾਰ ਨੂੰ ਆਬੂਧਾਬੀ ‘ਚ ਰਾਜਸਥਾਨ ਰਾਇਲਜ ਨੇ 8 ਵਿਕਟਾਂ ਨਾਲ ਤੇ ਬੈਂਗਲੁਰੂ ਨੂੰ ਚੇਨੱਈ ਸੁਪਰਕਿੰਗਜ ਨੇ ਦੁਬਈ ‘ਚ 8 ਵਿਕਟਾਂ ਨਾਲ ਹਰਾਇਆ ਸੀ। ਦੋਵਾਂ ਟੀਮਾਂ ਲਈ ਇਹ ਮੁਕਾਬਲਾ ਮਹੱਤਵਪੂਰਨ ਹੈ ਕਿਉਂਕਿ ਹਾਰਨ ਵਾਲੀ ਟੀਮ ਨੂੰ ਆਪਣੇ ਰਹਿੰਦੇ ਦੋ ਮੈਚਾਂ ‘ਚ ਇੱਕ ਜਿੱਤ ਹਾਸਲ ਕਰਨ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.