ਬਣਾਓ ਤੇ ਖਾਓ | ਚਿੱਲੀ ਪਨੀਰ
ਸਮੱਗਰੀ:
ਪਨੀਰ: 300 ਗ੍ਰਾਮ
ਹਰੀ ਸ਼ਿਮਲਾ ਮਿਰਚ: 1 (ਮੀਡੀਅਮ ਸਾਈਜ਼ ਵਿਚ ਕੱਟੀ ਹੋਈ)
ਲਾਲ ਸ਼ਿਮਲਾ ਮਿਰਚ: 1 (ਮੀਡੀਅਮ ਸਾਈਜ਼ ਵਿਚ ਕੱਟੀ ਹੋਈ)
ਕਾਰਨ ਫਲੋਰ: 3-4 ਵੱਡੇ ਚਮਚ
ਟਮਾਟੋ ਸੌਸ: 1/4 ਕੱਪ
ਓਲਿਵ ਆਇਲ: 1/4 ਕੱਪ
ਸਿਰਕਾ: 1-2 ਛੋਟੇ ਚਮਚ
ਸੋਇਆ ਸੌਸ: 1-2 ਛੋਟੇ ਚਮਚ
ਚਿੱਲੀ ਸੌਸ: 1-2 ਛੋਟੇ ਚਮਚ
ਹਰੀ ਮਿਰਚ: 2-3 (ਛੋਟੀਆਂ-ਛੋਟੀਆਂ ਕੱਟ ਲਓ)
ਅਦਰਕ: 1 ਇੰਚ ਟੁਕੜਾ (ਕੱਦੂਕਸ਼ ਕੀਤਾ ਹੋਇਆ)
ਨਮਕ: ਸਵਾਦ ਅਨੁਸਾਰ
ਕਾਲੀ ਮਿਰਚ ਪਾਊਡਰ: 1/4 ਛੋਟਾ ਚਮਚ
ਚਿੱਲੀ ਫਲੈਕਸ: 1/4 ਛੋਟਾ ਚਮਚ
ਅਜੀਨੋ ਮੋਟੋ: 1-2 ਪਿੰਚ
ਪੁਦੀਨੇ ਦੇ ਪੱਤੇ: 10-12
ਤਰੀਕਾ:
ਪਨੀਰ ਨੂੰ ਚੌਰਸ ਟੁਕੜਿਆਂ ਵਿਚ ਕੱਟ ਲਓ ਹੁਣ ਇੱਕ ਪਲੇਟ ਵਿਚ ਕਾਰਨ ਫਲੋਰ ਲੈ ਕੇ ਪਨੀਰ ਦੇ ਟੁਕੜਿਆਂ ਨੂੰ ਉਸ ਵਿਚ ਚੰਗੀ ਤਰ੍ਹਾਂ ਲਪੇਟ ਲਓ ਨਾਨ-ਸਟਿੱਕ ਕੜਾਹੀ ਵਿਚ 2 ਚਮਚ ਤੇਲ ਫੈਲਾ ਕੇ ਗਰਮ ਕਰੋ ਅਤੇ ਉਸ ਵਿਚ ਪਨੀਰ ਦੇ ਟੁਕੜੇ ਪਾ ਕੇ ਪਲਟ-ਪਲਟ ਕੇ ਹਲਕੇ ਬ੍ਰਾਊਨ ਹੋਣ ਤੱਕ ਸੇਕ ਲਓ ਅਤੇ ਫਿਰ ਕਿਸੇ ਭਾਂਡੇ ਵਿਚ ਕੱਢ ਲਓ।
ਹੁਣ ਬਾਕੀ ਬਚਿਆ ਤੇਲ ਕੜ੍ਹਾਈ ਵਿਚ ਪਾ ਕੇ ਗਰਮ ਕਰੋ ਅਤੇ ਇਸ ਵਿਚ ਅਦਰਕ ਅਤੇ ਹਰੀ ਮਿਰਚ ਪਾ ਕੇ ਥੋੜ੍ਹਾ ਭੁੰਨ੍ਹ ਲਓ ਹਰੀ ਸ਼ਿਮਲਾ ਮਿਰਚ ਪਾ ਕੇ ਇੱਕ ਮਿੰਟ ਭੁੰਨ੍ਹਣ ਤੋਂ ਬਾਅਦ ਲਾਲ ਸ਼ਿਮਲਾ ਮਿਰਚ ਪਾ ਕੇ ਇੱਕ ਮਿੰਟ ਤੱਕ ਭੁੰਨ੍ਹ ਲਓ ਹੁਣ ਇਸ ਵਿਚ ਪਨੀਰ ਦੇ ਟੁਕੜੇ, ਸੋਇਆ ਸੌਸ, ਟਮਾਟੋ ਸੌਸ, ਚਿੱਲੀ ਸੌਸ, ਸਿਰਕਾ, ਅਜੀਨੋਮੋਟੋ, ਨਮਕ, ਚਿੱਲੀ ਫਲੈਕਸ ਅਤੇ ਕਾਲੀ ਮਿਰਚ ਪਾ ਕੇ, ਹਲਕੀ ਅੱਗ ‘ਤੇ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਮਿਲਾਓ।
ਬਚੇ ਕਾਰਨ ਫਲੋਰ ਨੂੰ 1/4 ਕੱਪ ਪਾਣੀ ਵਿਚ ਚੰਗੀ ਤਰ੍ਹਾਂ ਘੋਲੋ ਤਾਂ ਕਿ ਗੰਢਾਂ ਖ਼ਤਮ ਹੋ ਜਾਣ ਅਤੇ ਫਿਰ ਇਸਨੂੰ ਚਿੱਲੀ ਪਨੀਰ ਵਿਚ ਮਿਲਾ ਦਿਓ ਹੁਣ ਇਸਨੂੰ 1-2 ਮਿੰਟ ਲਈ ਚਮਚ ਨਾਲ ਹਿਲਾਉਂਦੇ ਹੋਏ ਪਕਾਓ ਤੁਹਾਡਾ ਚਿੱਲੀ ਪਨੀਰ ਤਿਆਰ ਹੈ ਪੁਦੀਨੇ ਦੇ ਮੋਟੇ-ਮੋਟੇ ਪੱਕੇ ਤੋੜ ਕੇ ਪਾਓ ਅਤੇ ਆਪਣੀ ਮਨਚਾਹੀ ਡਿਸ਼ ਦੇ ਨਾਲ ਪਰੋਸੋ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.