ਭਾਰਤ ਕੋਰੋਨਾ ਪੀੜਤਾਂ ਦੀ ਗਿਣਤੀ ਤੇ ਮੌਤਾਂ ਦੇ ਔਸਤ ਮਾਮਲਿਆਂ ‘ਚ ਹੇਠਲੇ ਪੱਧਰ ‘ਤੇ
ਨਵੀਂ ਦਿੱਲੀ। ਵਿਸ਼ਵ ਮਹਾਂਮਾਰੀ ਕੋਵਿਡ-19 ਤੋਂ ਪ੍ਰਭਾਵਿਤ ਵਿਸ਼ਵ ਦੇ ਦੇਸ਼ਾਂ ‘ਚ ਕੋਰੋਨਾ ਵਾਇਰਸ ਤੋਂ ਅਮਰੀਕਾ ਤੋਂ ਬਾਅਦ ਭਾਰਤ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਹੈ ਪਰ ਰਾਹਤ ਦੀ ਗੱਲ ਹੈ ਕਿ ਇਹ ਰੋਜ਼ਾਨਾ ਦਸ ਲੱਖ ਦੀ ਆਬਾਦੀ ‘ਤੇ ਕੋਰੋਨਾ ਦੀ ਲਪੇਟ ‘ਚ ਆਉਣ ਤੇ ਇਸ ਨਾਲ ਜਾਨ ਗਵਾਉਣ ਵਾਲਿਆਂ ਦੇ ਔਸਤ ਮਾਮਲਿਆਂ ‘ਚ ਮੁੱਖ ਦੇਸ਼ਾਂ ਤੋਂ ਕਾਫ਼ੀ ਪਿੱਛੇ ਹੈ।
ਕੇਂਦਰੀ ਪਰਿਵਾਰ ਤੇ ਸਿਹਤ ਮੰਤਰਾਲੇ ਅਨੁਸਾਰ ਇਸ ‘ਤੇ ਜਾਰੀ ਅੰਕੜਿਆਂ ਅਨੁਸਾਰ ਰੋਜ਼ਾਨਾ ਦਸ ਲੱਖ ਦੀ ਆਬਾਦੀ ‘ਤੇ ਕੋਰੋਨਾ ਦੀ ਲਪੇਟ ‘ਚ ਆਉਣ ਵਾਲਿਆਂ ਦੀ ਔਸਤ ਗਿਣਤੀ 4794 ਹੈ ਤੇ ਮ੍ਰਿਤਕਾਂ ਦੀ 138 ਹੈ। ਕੋਰੋਨਾ ਨਾਲ ਪ੍ਰਤੀ ਦਸ ਲੱਖ ਦੀ ਜਨਸੰਖਿਆ ‘ਤੇ ਸਭ ਤੋਂ ਵਧ ਪ੍ਰਭਾਵਿਤ ਬ੍ਰਾਜੀਲ ‘ਚ 23911 ਦਾ ਔਸਤ ਹੈ ਤੇ ਇੱਥੇ ਇੰਨੀ ਆਬਾਦੀ ‘ਤੇ ਵਾਇਰਸ ਤੋਂ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ 706 ਹੈ। ਜ਼ਿਕਰਯੋਗ ਹੈ ਕਿ ਬ੍ਰਾਜੀਲ ਵਿਸ਼ਵ ‘ਚ ਇਸ ਮਹਾਂਮਾਰੀ ਨਾਲ ਤੀਜਾ ਸਭ ਤੋਂ ਵੱਧ ਪ੍ਰਭਾਵਿਤ ਹੈ। ਭਾਰਤ ‘ਚ ਇਹ ਗਿਣਤੀ ਤਰਤੀਬਵਾਰ 5199 ਤੇ 79 ਹੈ। ਅਮਰੀਕਾ ‘ਚ ਰੋਜ਼ਾਨਾ ਦਸ ਲੱਖ ‘ਤੇ ਕੋਰੋਨਾ ਪੀੜਤਾਂ ਦੀ ਔਸਤ 23072 ਤੇ ਮ੍ਰਿਤਕਾਂ ਦੀ ਗਿਣਤੀ 642 ਹੈ। ਦੱਖਣੀ ਅਫਰੀਕਾ ‘ਚ ਇਹ ਅੰਕੜਾ 11675 ਤੇ 631 ਤੇ ਫਰਾਂਸ ‘ਚ 10838 ਤੇ 498 ਹੈ। ਰੂਸ ‘ਚ ਤਰਤੀਬਵਾਰ 8992 ਤੇ 300 ਹੈ ਜਦੋਂਕਿ ਬ੍ਰਿਟੇਨ ‘ਚ 8893 ਤੇ 156 ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.