ਵਿਯਤਨਾਮ ‘ਚ ਹੜ੍ਹ ਕਾਰਨ ਪੰਜ ਲੋਕਾਂ ਦੀ ਮੌਤ, ਛੇ ਲਾਪਤਾ
ਹੰਨੋਈ। ਵਿਯਤਨਾਮ ਦੇ ਮੱਧ ਤੇ ਉੱਤਰੀ ਖੇਤਰ ‘ਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਦੀ ਚੇਪਟ ‘ਚ ਆਵੁਣ ਨਾਲ ਘੱਟ ਤੋਂ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਛੇ ਜਣੇ ਲਾਪਤਾ ਹੋ ਗਏ।
ਵੀਐਨਏ ਗੱਲਬਾਤ ਕਮੇਟੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਆਫ਼ਤ ਪ੍ਰਬੰਧਨ ਤੇ ਰੋਕਥਾਮ ਲਈ ਬਣਾਈ ਗਈ ਕੇਂਦਰੀ ਕਮੇਟੀ ਦੇ ਅਨੁਸਾਰ ਦੋ ਵਿਅਕਤੀਆਂ ਦੀ ਮੌਤ ਉੱਤਰੀ ਪ੍ਰਾਂਤ ਲਾਓ ਕੈ, ਦੋ ਦੀ ਕੇਂਦਰੀ ਜਿਲਾਈ ਪ੍ਰਾਂਤ ‘ਚ ਤੇ ਇੱਕ ਵਿਅਕਤੀ ਦੀ ਮੌਤ ਕੇਂਦਰੀ ਕਵਾਂਗ ਟਰਾਈ ਪ੍ਰਾਂਤ ‘ਚ ਹੋਈ ਹੈ। ਸਥਾਨਕ ਪ੍ਰਸ਼ਾਸਨ ਨੇ ਕਵਾਂਗ ਟਰਾਈ ਦੇ ਡਾਕਾੱਨਗ ਤੇ ਹੁਆਂਗ ਹੋਆ ਪਹਾੜੀ ਜ਼ਿਲ੍ਹੇ ਤੋਂ ਹੁਣ ਤੱਕ 1600 ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਹੈ। ਇਸ ਦੌਰਾਨ ਅਧਿਕਾਰੀਆਂ ਨੇ ਛੇ ਹੋਰ ਵਿਅਕਤੀਆਂ ਦੀ ਹੜ੍ਹ ਕਾਰਨ ਲਾਪਤਾ ਹੋਣ ਦੀ ਰਿਪੋਰਟ ਵੀ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਯਤਨਾਮ ਦੇ ਮੱਧ ਖੇਤਰਾਂ ‘ਚ ਆਏ ਹੜ੍ਹ ਨਾਲ ਕੁੱਲ 33 ਹਜ਼ਾਰ ਘਰ ਹੜ੍ਹ ‘ਚ ਡੁੱਬ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.