ਮਲੋਟ ਬੁੱਕ ਆਫ ਰਿਕਾਰਡਜ ਵਿੱਚ ਨਾਮ ਦਰਜ ਹੋਣ ‘ਤੇ ਕੀਤਾ ਸਨਮਾਨਿਤ
ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਅਤੇ ਮੇਹਰ ਨਾਲ ਹੀ ਸਭ ਕੁਝ ਸੰਭਵ ਹੋਇਆ: ਮਹਿਕ
ਮਲੋਟ, (ਮਨੋਜ)। ਮਲੋਟ ਸ਼ਹਿਰ ਦੀ ਧੀ ਮਹਿਕ ਇੰਸਾਂ ਨੇ ਈਕੋ ਫਰੈਂਡਲੀ ਗਣੇਸ਼ ਜੀ ਦੀ ਮੂਰਤੀ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ ਜਿਸ ਕਰਕੇ ਜਿੱਥੇ ਇੰਡੀਆ ਬੁੱਕ ਆਫ ਰਿਕਾਰਡਜ ਵੱਲੋਂ ਉਸਦੀ ਕਲਾ ਨੂੰ ਮਾਨਤਾ ਦੇਣ ਲਈ ਚੁਣ ਲਿਆ ਗਿਆ ਹੈ ਉਥੇ ਹੀ ਮਲੋਟ ਬੁੱਕ ਆਫ ਰਿਕਾਰਡਜ ਵੱਲੋਂ ਉਸਦਾ ਨਾਮ ਦਰਜ ਕਰਕੇ ਉਸਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਮਲੋਟ ਸ਼ਹਿਰ ਦੀ ਪਹਿਲੀ ਐਵਾਰਡ ਪ੍ਰਾਪਤ ਵੈਬਸਾਈਟ ਮਲੋਟ ਲਾਈਵ ਦੇ ਮੈਨੇਜਿੰਗ ਡਾਇਰੈਕਟਰ ਮਿਲਨ ਹੰਸ ਵੱਲੋਂ 1 ਸਤੰਬਰ 2020 ਨੂੰ ਇਸ ਬੁੱਕ ਦੀ ਸ਼ੁਰੂਆਤ ਕੀਤੀ ਗਈ ਅਤੇ ਮਹਿਕ ਇੰਸਾਂ ਤੀਜੀ ਖੁਸ਼ਨਸੀਬ ਹੈ ਜਿਸਦਾ ਨਾਮ ਇਸ ਕਿਤਾਬ ਵਿੱਚ ਦਰਜ ਹੋਇਆ ਹੈ।
ਮਲੋਟ ਲਾਈਵ ਦੇ ਦਫਤਰ ਵਿਖੇ ਮਹਿਕ ਨੂੰ ਅੱਜ ਇਹ ਸਨਮਾਨ ਦੇਣ ਲਈ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ ਜਦਕਿ ਉਹਨਾਂ ਨਾਲ ਮਲੋਟ ਲਾਈਵ ਦੇ ਡਾਇਰਕੈਟਰ ਗੁਰਵਿੰਦਰ ਸਿੰਘ ਤੇ ਹਰਮਨਜੋਤ ਸਿੰਘ ਸਿੱਧੂ ਵੀ ਹਾਜਰ ਸਨ। ਇਸ ਮੌਕੇ ਮਹਿਕ ਨੇ ਮਲੋਟ ਲਾਈਵ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ੍ਰੀ ਗਨੇਸ਼ ਚਤੁਰਥੀ ਮੌਕੇ ਕੀਤੇ ਜਾਣ ਵਾਲੇ ਵਿਸਰਜਨ ਦੌਰਾਨ ਜਦ ਗਨੇਸ਼ ਜੀ ਦੀਆਂ ਮੂਰਤੀਆਂ ਨੂੰ ਪਾਣੀ ਵਿੱਚ ਵਿਸਾਰਨ ਉਪਰੰਤ ਇਹ ਮੂਰਤੀਆਂ ਦੇ ਸਮੁੰਦਰ ਕੰਢੇ ਪਏ ਢੇਰ ਨਾਲ ਸ੍ਰੀ ਗਨੇਸ਼ ਜੀ ਦੀ ਬੇਅਦਬੀ ਦੇਖ ਕੇ ਉਸਦਾ ਮਨ ਦੁਖੀ ਹੋਇਆ,
ਜਿਸ ਤੋਂ ਬਾਅਦ ਉਸਦੇ ਮਨ ਵਿੱਚ ਗਣੇਸ਼ ਜੀ ਦੀ ਕੋਈ ਅਜਿਹੀ ਮੂਰਤੀ ਬਣਾਉਣ ਦਾ ਵਿਚਾਰ ਆਇਆ ਜੋ ਪਾਣੀ ਵਿੱਚ ਜਾਣ ਉਪਰੰਤ ਵੀ ਪ੍ਰਦੂਸ਼ਣ ਤੇ ਬੇਅਦਬੀ ਦਾ ਕਾਰਨ ਨਾ ਬਣੇ। ਜਿਸ ਕਰਕੇ ਉਸਨੇ ਆਟੇ ਨਾਲ ਇਹ ਮੂਰਤੀ ਬਣਾਈ ਅਤੇ ਕਰੀਬ 49 ਮਿੰਟ ਦੇ ਸਮੇਂ ਵਿਚ ਉਸਨੇ ਇਹ ਮੂਰਤੀ ਤਿਆਰ ਕੀਤੀ। ਮਹਿਕ ਨੇ ਕਿਹਾ ਕਿ ਜਿੱਥੇ ਇਹ ਮੂਰਤੀ ਪਾਣੀ ਵਿੱਚ ਵਿਸਰਜਤ ਹੋਣ ਉਪਰੰਤ ਪਾਣੀ ਨੂੰ ਪ੍ਰਦੂਸ਼ਿਤ ਨਹੀਂ ਕਰੇਗੀ ਉਥੇ ਹੀ ਕਿਸੇ ਜੀਵ ਦੇ ਢਿੱਡ ਭਰਨ ਦੇ ਕੰਮ ਵੀ ਆਵੇਗੀ। ਇਸ ਮੌਕੇ ਮਹਿਕ ਦੇ ਪਿਤਾ ਸੁਨੀਲ ਮਿੱਡਾ ਇੰਸਾਂ, ਮਾਤਾ ਰਜਨੀ ਮਿੱਡਾ ਇੰਸਾਂ ਅਤੇ ਵੱਡੀ ਭੈਣ ਤਮੰਨਾ ਇੰਸਾਂ ਵੀ ਮੌਜੂਦ ਸਨ।
ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਅਤੇ ਮੇਹਰ ਨਾਲ ਹੀ ਸਭ ਕੁਝ ਸੰਭਵ ਹੋਇਆ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਹਿਕ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਸਵੱਛਤਾ ਅਭਿਆਨ ਚਲਾ ਕੇ ਜਿੱਥੇ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਸਫ਼ਾਈ ਅਭਿਆਨ ਚਲਾਇਆ, ਆਪਣੀ ਅਤੇ ਆਸਪਾਸ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ, ਇਸ ਲਈ ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦਿੱਤੀ ਸਵੱਛਤਾ ਦੀ ਪ੍ਰੇਰਨਾ ਅਨੁਸਾਰ ਆਟੇ ਦੀ ਮੂਰਤੀ ਤਿਆਰ ਕੀਤੀ ਤਾਂ ਜੋ ਪ੍ਰਦੂਸ਼ਣ ਨਾ ਫੈਲੇ। ਇਹ ਸਭ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਅਤੇ ਮੇਹਰ ਨਾਲ ਹੀ ਸੰਭਵ ਹੋ ਸਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.