ਅਸਤੀਫ਼ਾ ਦੇਣ ਯੋਗੀ ਆਦਿੱਤਿਆਨਾਥ : ਰਾਹੁਲ-ਪ੍ਰਿਅੰਕਾ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਹਾਥਰਸ ’ਚ ਇੱਕ ਲੜਕੀ ਦੇ ਨਾਲ ਸਮੂਹਿਕ ਦੁਰਾਚਾਰ ਦੀ ਘਟਨਾਂ ਤੇ ਇਸ ਨਾਲ ਜੁੜੇ ਤੱਥਾਂ ਨੂੰ ਦਬਾਉਣ ਨੂੰ ਗੰਭੀਰ ਅਪਰਾਧ ਦੱਸਦਿਆਂ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।
ਗਾਂਧੀ ਨੇ ਬੁੱਧਵਾਰ ਨੂੰ ਇੱਥੇ ਜਾਰੀ ਇੱਕ ਬਿਆਨ ’ਚ ਕਿਹਾ, ‘ਭਾਰਤ ਦੀ ਇੱਕ ਬੇਟੀ ਦਾ ਰੇਪ-ਕਤਲ ਕੀਤਾ ਜਾਂਦਾ ਹੈ, ਤੱਥ ਦਬਾਏ ਜਾਂਦੇ ਹਨ ਤੇ ਅੰਤ ’ਚ ਉਸਦੇ ਪਰਿਵਾਰ ਤੋਂ ਅੰਤਿਮ ਸਸਕਾਰ ਦਾ ਹੱਕ ਵੀ ਖੋਹ ਲਿਆ ਜਾਂਦਾ ਹੈ। ਇਹ ਅਪਮਾਨਜਨਕ ਤੇ ਅਨਿਆਂ ਪੂਰਨ ਹੈ।’’
ਸ੍ਰੀਮਤੀ ਵਾਡਰਾ ‘ਰਾਤ ਨੂੰ ਢਾਈ ਵਜੇ ਪਰਿਵਾਰਕ ਮੈਂਬਰ ਗਿੜਗਿੜਾਉਂਦੇ ਰਹੇ ਪਰ ਹਾਥਰਸ ਦੀ ਪੀੜਤਾ ਦੇ ਸਰੀਰ ਨੂੰ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਜ਼ਬਰਦਸਤੀ ਫੂਕ ਦਿੱਤਾ। ਜਦੋਂ ਉਹ ਜਿਉਂਦੀ ਸੀ ਉਦੋਂ ਸਰਕਾਰ ਨੇ ਉਸ ਨੂੰ ਸੁਰੱਖਿਆ ਨਹੀਂ ਦਿੱਤੀ। ਜਦੋਂ ਉਸ ’ਤੇ ਹਮਲਾ ਹੋਇਆ ਸਰਕਾਰ ਨੇ ਸਮੇਂ ’ਤੇ ਇਲਾਜ ਨਹੀਂ ਦਿੱਤਾ। ਪੀੜਤਾ ਦੀ ਮ੍ਰਿਤਕ ਤੋਂ ਬਾਅਦ ਸਰਕਾਰ ਨੇ ਪਰਿਵਾਰ ਨੂੰ ਬੇਟੀ ਦੇ ਅੰਤਿਮ ਸਸਕਾਰ ਦਾ ਅਧਿਕਾਰ ਵੀ ਖੋਹੋ ਲਿਆ ਤੇ ਮ੍ਰਿਤਕਾਂ ਨੂੰ ਸਨਮਾਨ ਨਹੀਂ ਦਿੱਤਾ ਗਿਆ।’’ ਵਾਡਰਾ ਨੇ ਇਸ ਨੂੰ ਗੰਭੀਰ ਅਪਰਾਧ ਕਰਾਰ ਦਿੱਤਾ। ਤੁਸੀਂ ਅਪਰਾਧ ਰੋਕਿਆ ਨਹੀਂ ਸਗੋਂ ਅਪਰਾਧੀਆਂ ਦੀ ਤਰ੍ਹਾਂ ਵਿਹਾਰ ਕੀਤਾ। ਅੱਤਿਆ ਰੋਕਿਆ ਨਹੀਂ, ਇੱਕ ਮਾਸੂਮ ਬੱਚੀ ਤੇ ਉਸਦੇ ਪਰਿਵਾਰ ’ਤੇ ਦੁੱਗਣਾ ਅੱਤਿਆਚਾਰ ਕੀਤਾ। ਯੋਗੀ ਆਦਿੱਤਿਆਨਾਥ ਅਸਤੀਫ਼ਾ ਦਿਓ। ਤੁਹਾਡੇ ਸ਼ਾਸਨ ’ਚ ਨਿਆਂ ਨਹੀਂ, ਸਿਰਫ਼ ਅਨਿਆਂ ਦਾ ਬੋਲਬਾਲਾ ਹੈ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.