ਪੰਜਾਬ ‘ਚ ਮੌਤਾਂ ਫਿਰ ਵਧੀਆ, ਨਵੇਂ ਮਰੀਜ਼ਾਂ ਦੇ ਮਾਮਲੇ ‘ਚ ਆਈ ਰਾਹਤ

Corona Patients

1100 ਆਏ ਨਵੇਂ ਮਾਮਲੇ ਤੇ 1932 ਹੋਏ ਠੀਕ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦਾ ਕਹਿਰ ਇੱਕ ਵਾਰ ਮੁੜ ਤੋਂ ਵਧ ਗਿਆ ਹੈ। ਜਿਸ ਦੇ ਚਲਦੇ 24 ਘੰਟੇ ਦੌਰਾਨ ਪੰਜਾਬ ਵਿੱਚ 75 ਮੌਤਾਂ ਹੋਈਆ ਹਨ। ਪੰਜਾਬ ਦੇ 20 ਜਿਲ੍ਹਿਆ ਵਿੱਚ ਪਿਛਲੇ 24 ਘੰਟਿਆ ਦੌਰਾਨ ਮੌਤਾਂ ਹੋਈਆ ਹਨ, ਇਸ ਮੌਤ ਦੇ ਕਾਲ ਤੋਂ ਪੰਜਾਬ ਦੇ 2 ਜਿਲੇ ਹੀ ਬਚ ਸਕੇ ਹਨ, ਜਿਥੇ ਪਿਛਲੇ 24 ਘੰਟਿਆ ਵਿੱਚ ਮੌਤ ਨਹੀਂ ਹੋਈ ਹੈ। ਪਰ ਨਵੇਂ ਮਰੀਜ਼ਾਂ ਤੇ ਮਾਮਲੇ ‘ਚ ਚੰਗੀ ਖਬਰ ਹੈ ਨਵੇਂ ਮਰੀਜ਼ ਲਗਾਤਾਰ ਘਟ ਰਹੇ ਹਨ ਇਸ ਨਾਲ ਹੀ ਪੰਜਾਬ ਵਿੱਚ ਮੰਗਲਵਾਰ ਨੂੰ 1100 ਨਵੇਂ ਮਾਮਲੇ ਆਏ ਹਨ ਤੇ 1932 ਠੀਕ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਤਰ ਗਏ ਹਨ।

ਬੀਤੇ 24 ਘੰਟਿਆ ਵਿੱਚ ਹੋਈਆ 75 ਮੌਤਾਂ ਵਿੱਚ ਲੁਧਿਆਣਾ ਵਿਖੇ 12, ਅੰਮ੍ਰਿਤਸਰ ਵਿਖੇ 7, ਗੁਰਦਾਸਪੁਰ ਵਿਖੇ 7, ਮੁਹਾਲੀ ਵਿਖੇ 5, ਐਸਬੀਐਸ ਨਗਰ ਵਿਖੇ 5, ਪਠਾਨਕੋਟ ਵਿਖੇ 5, ਫਿਰੋਜਪੁਰ ਵਿਖੇ 4, ਹੁਸਿਆਰਪੁਰ ਵਿਖੇ 4, ਜਲੰਧਰ ਵਿਖੇ 4, ਬਰਨਾਲਾ ਵਿਖੇ 3, ਕਪੂਰਥਲਾ ਵਿਖੇ 3, ਮੁਕਤਸਰ ਵਿਖੇ 3, ਬਠਿੰਡਾ ਵਿਖੇ 2, ਫਰੀਦਕੋਟ ਵਿਖੇ 2, ਪਟਿਆਲਾ ਵਿਖੇ 2, ਰੋਪੜ ਵਿਖੇ 2, ਤਰਨਤਾਰਨ ਵਿਖੇ 2, ਫਤਿਹਗੜ ਸਾਹਿਬ ਵਿਖੇ 1, ਮੋਗਾ ਵਿਖੇ 1 ਅਤੇ ਸੰਗਰੂਰ ਵਿਖੇ 1 ਮੌਤ ਹੋਈ ਹੈ।

ਨਵੇ ਆਏ 1100 ਮਾਮਲਿਆ ਵਿੱਚ ਲੁਧਿਆਣਾ ਵਿਖੇ 180, ਜਲੰਧਰ ਵਿਖੇ 145, ਪਟਿਆਲਾ ਵਿਖੇ 71, ਮੁਹਾਲੀ ਵਿਖੇ 109, ਅੰਮ੍ਰਿਤਸਰ ਵਿਖੇ 95, ਬਠਿੰਡਾ ਵਿਖੇ 55, ਗੁਰਦਾਸਪੁਰ ਵਿਖੇ 62, ਹੁਸਿਆਰਪੁਰ ਵਿਖੇ 50, ਫਿਰੋਜਪੁਰ ਵਿਖੇ 8, ਪਠਾਨਕੋਟ ਵਿਖੇ 9, ਸੰਗਰੂਰ ਵਿਖੇ 20, ਕਪੂਰਥਲਾ ਵਿਖੇ 55, ਫਰੀਦਕੋਟ ਵਿਖੇ 28, ਮੁਕਤਸਰ ਵਿਖੇ 43, ਫਾਜਿਲਕਾ ਵਿਖੇ 25, ਮੋਗਾ ਵਿਖੇ 16, ਰੋਪੜ ਵਿਖੇ 28, ਫਤਿਹਗੜ ਸਾਹਿਬ 18, ਬਰਨਾਲਾ ਵਿਖੇ 12, ਤਰਨਤਾਰਨ ਵਿਖੇ 47, ਐਸਬੀਐਸ ਨਗਰ ਵਿਖੇ 11 ਅਤੇ ਮਾਨਸਾ ਵਿਖੇ 13 ਸ਼ਾਮਲ ਹਨ।

Corona

ਠੀਕ ਹੋਣ ਵਾਲੇ 1932 ਮਰੀਜ਼ਾਂ ਵਿੱਚ ਲੁਧਿਆਣਾ ਤੋਂ 115, ਜਲੰਧਰ ਤੋਂ 266, ਪਟਿਆਲਾ ਤੋਂ 167, ਅੰਮ੍ਰਿਤਸਰ ਤੋਂ 338, ਬਠਿੰਡਾ ਤੋਂ 103, ਗੁਰਦਾਸਪੁਰ ਤੋਂ 264, ਹੁਸਿਆਰਪੁਰ ਤੋਂ 80, ਫਿਰੋਜਪੁਰ ਤੋਂ 4, ਸੰਗਰੂਰ ਤੋਂ 85, ਪਠਾਨਕੋਟ ਤੋਂ 73, ਕਪੂਰਥਲਾ ਤੋਂ 26, ਫਰੀਦਕੋਟ ਤੋਂ 68, ਮੁਕਤਸਰ ਤੋਂ 63, ਮੋਗਾ ਤੋਂ 36, ਫਾਜਿਲਕਾ ਤੋਂ 54, ਰੋਪੜ ਤੋਂ 40, ਫਤਿਹਗੜ ਸਾਹਿਬ ਵਿਖੇ 30, ਬਰਨਾਲਾ ਵਿਖੇ 20, ਤਰਨਤਾਰਨ ਵਿਖੇ 36, ਮਾਨਸਾ ਵਿਖੇ 35 ਅਤੇ ਐਸਬੀਐਸ ਨਗਰ ਤੋਂ 29 ਸ਼ਾਮਲ ਹਨ।  ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 112460 ਹੋ ਗਈ ਹੈ, ਜਿਸ ਵਿੱਚੋਂ 92277 ਠੀਕ ਹੋ ਗਏ ਹਨ ਅਤੇ 3359 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 16824 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇੰ ਘਰਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.