ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home ਇੱਕ ਨਜ਼ਰ ਡੀਜ਼ਲ ਦੀਆਂ ਕੀਮ...

    ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਜਾਰੀ

    9-10 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਡੀਜ਼ਲ

    ਨਵੀਂ ਦਿੱਲੀ। ਦੇਸ਼ ‘ਚ ਸੋਮਵਾਰ ਨੂੰ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਚੌਥੇ ਦਿਨ ਕਟੌਤੀ ਕੀਤੀ ਗਈ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਅੱਜ ਡੀਜਲ਼ ਦੀਆਂ ਕੀਮਤਾਂ ‘ਚ 9-10 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਜਦੋਂਕਿ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਛੇਵੇਂ ਦਿਨ ਵੀ ਜਿਉਂ ਦੀ ਤਿਉਂ ਰਹੀਆਂ। ਸਤੰਬਰ ਮਹੀਨੇ ‘ਚ ਡੀਜ਼ਲ 2.86 ਰੁਪਏ ਪ੍ਰਤੀ ਲੀਟਰ ਸਸਤਾ ਹੋ ਚੁੱਕਿਆ ਹੈ।

    Diesel Petrol

    ਵਿਸ਼ਵ ‘ਚ ਕੋਰੋਨਾ ਵਾਇਰਸ ਦੇ ਚੱਲਦੇ ਹਾਲੇ ਤੱਕ ਕੱਚੇ ਤੇਲ ਦੀ ਮੰਗ ‘ਚ ਵਾਧਾ ਨਹੀਂ ਹੋਇਆ ਹੈ। ਤੇਲ ਸਪਲਾਈ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ ਦਿੱਲੀ ‘ਚ ਪੈਟਰੋਲ 81.06 ਰੁਪਏ ਪ੍ਰਤੀ ਲੀਟਰ ‘ਤੇ ਟਿਕਿਆ ਰਿਹਾ ਤੇ ਡੀਜ਼ਲ 9 ਪੈਸੇ ਸਸਤਾ ਹੋ ਕੇ 70.71 ਰੁਪਏ ਪ੍ਰਤੀ ਲੀਟਰ ਰਿਹਾ। ਮੁੰਬਈ ‘ਚ ਡੀਜ਼ਲ 10 ਪੈਸੇ ਘੱਟ ਹੋ ਕੇ 77.12 ਰੁਪਏ, ਕੋਲੋਕਾਤਾ ‘ਚ ਡੀਜ਼ਲ 9 ਪੈਸੇ ਘੱਟ ਹੋ ਕੇ 73.23 ਰੁਪਏ  ਅਤੇ ਚੇੱਨਈ ‘ਚ ਡੀਜ਼ਲ 9 ਪੈਸੇ ਸਸਤਾ ਹੋ ਕੇ 76.18 ਰੁਪਏ ਪ੍ਰਤੀ ਲੀਟਰ ਰਿਹਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.