ਦ੍ਰਿੜ ਇਰਾਦਾ (Determination)

ਦ੍ਰਿੜ ਇਰਾਦਾ (Determination)

ਇਸ ਸਮੇਂ ਭਾਰਤ ਗੁਲਾਮ ਸੀ ਅੰਗਰੇਜ਼ ਲੋਕ ਭਾਰਤੀਆਂ ਦੇ ਨਾਲ-ਨਾਲ ਉਹਨਾਂ ਦੇ ਤਿਉਹਾਰਾਂ ਤੋਂ ਵੀ ਗੁੱਸਾ ਕਰਦੇ ਸੀ ਅੰਗਰੇਜਾਂ ਨੂੰ ਇਹ ਡਰ ਬਣਿਆ ਰਹਿੰਦਾ ਸੀ ਕਿ ਭਾਰਤ ਵਾਸੀ ਆਪਣੇ ਤਿਉਹਾਰਾਂ ‘ਤੇ ਆਪਸ ਵਿੱਚ ਮਿਲ ਜਾਣ ਅਤੇ ਕਿਤੇ ਵਿਦਰੋਹ ਦਾ ਬਿਗੁਲ ਨਾ ਵਜਾ ਦੇਣ ਇਸ ਲਈ ਉਹ ਵਿਦਿਆਰਥੀਆਂ ਤੋਂ ਵਿਸ਼ੇਸ ਤੌਰ ‘ਤੇ ਸਾਵਧਾਨ ਰਹਿੰਦੇ ਸਨ

ਇੱਕ ਵਾਰ ਪਟਨਾ ਦੇ ਕਾਲਜ ‘ਚ ਵਿਟਮੋਰ ਨਾਂਅ ਦੇ ਇੱਕ ਨਵੇਂ ਹੈੱਡ ਮਾਸਟਰ ਆਏ ਉਹ ਭਾਰਤੀ ਵਿਦਿਆਰਥੀਆਂ ਨਾਲ ਕਾਫੀ ਸਖ਼ਤ ਰਵੱਈਆ ਅਪਣਾਉਂਦੇ ਸੀ ਉਨ੍ਹਾਂ ਨੂੰ ਕਾਲਜ ‘ਚ ਆਏ ਕਾਫ਼ੀ ਸਮਾਂ ਹੋ ਗਿਆ ਸੀ ਦੀਵਾਲੀ ਦਾ ਤਿਉਹਾਰ ਆ ਗਿਆ ਸਾਰੇ ਵਿਦਿਆਰਥੀਆਂ ਨੇ ਸੋਚਿਆ ਕਿ ਇਸ ਵਾਰ ਆਪਸ ‘ਚ ਮਿਲ-ਜੁਲ ਕੇ ਦੀਵਾਲੀ ਮਨਾਵਾਂਗੇ ਅਤੇ ਕਾਲਜ ‘ਚ ਵੀ ਰੌਸ਼ਨੀ ਕਰਾਂਗੇ ਜਦੋਂ ਉਹ ਹੈੱਡ ਮਾਸਟਰ  ਕੋਲ ਇਸਦੀ ਆਗਿਆ ਲੈਣ ਲਈ ਪਹੁੰਚੇ ਤਾਂ ਉਹ ਗੁੱਸੇ ਨਾਲ ਬੋਲੇ, ‘ਬਿਲਕੁਲ ਨਹੀਂ, ਦੀਵਾਲੀ ‘ਤੇ ਤੁਹਾਡੀਆਂ ਵਿਸ਼ੇਸ਼ ਪ੍ਰੀਖਿਆਵਾਂ ਹੋਣਗੀਆਂ  ਜੋ ਵਿਦਿਆਰਥੀ ਇਸ ‘ਚ ਹਾਜ਼ਰ ਨਹੀਂ ਰਹੇਗਾ, ਉਸ ਨੂੰ ਕਾਲਜ ਤੋਂ ਕੱਢ ਦਿੱਤਾ ਜਾਵੇਗਾ’

Friendship

ਸਾਰੇ ਵਿਦਿਆਰਥੀ ਇਹ ਸੁਣਦੇ ਹੀ ਹੈਰਾਨ ਰਹਿ ਗਏ ਪਰ ਅੰਗਰੇਜ਼ ਹੈੱਡ ਮਾਸਟਰ ਦਾ ਵਿਰੋਧ ਕੌਣ ਕਰਦਾ ਪਰੰਤੂ ਇੱਕ ਵਿਦਿਆਰਥੀ ਅੱਗੇ ਵਧਿਆ ਤੇ ਬੋਲਿਆ, ‘ਸਰ, ਮੈਂ ਇਸ ਪ੍ਰੀਖਿਆ ਦਾ ਤਿਆਗ ਕਰਦਾ ਹਾਂ’ ‘ਤੇਰੀ ਇੰਨੀ ਹਿੰਮਤ?’ ਹੈੱਡ ਮਾਸਟਰ ਸਾਹਿਬ ਗਰਜੇ ਤੇ ਤਾਬੜਤੋੜ ਵਿਦਿਆਰਥੀ ਦੇ 10-12 ਡੰਡੇ ਮਾਰ ਦਿੱਤੇ, ਪਰੰਤੂ ਜਦੋਂ ਵਿਦਿਆਰਥੀ ਆਪਣੇ ਪ੍ਰਣ ਤੋਂ ਟੱਸ ਤੋਂ ਮੱਸ ਨਾ ਹੋਇਆ ਤਦ ਗੋਰਾ ਹੈੱਡ ਮਾਸਟਰ ਬੋਲਿਆ, ‘ਇਹ ਵਿਦਿਆਰਥੀ ਕਿਸੇ ਦਿਨ ਵੱਡੀ ਤੋਂ ਵੱਡੀ ਸ਼ਕਤੀ ਨੂੰ ਹਿਲਾ ਦੇਵੇਗਾ ਠੀਕ ਹੈ, ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਇਸ ਦੀ ਆਗਿਆ ਦਿੱਤੀ ਜਾਂਦੀ ਹੈ’ ਜਾਣਦੇ ਹੋ, ਉਹ ਵਿਦਿਆਰਥੀ ਕੌਣ ਸੀ? ਉਹ ਸੀ ਜੈ ਪ੍ਰਕਾਸ਼ ਨਾਰਾਇਣ, ਜਿਨ੍ਹਾਂ ਨੂੰ ਲੋਕਨਾਇਕ ਕਿਹਾ ਜਾਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.