ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਹੌਲੀ ਓਵਰ ਰੇਟ ...

    ਹੌਲੀ ਓਵਰ ਰੇਟ ਲਈ ਵਿਰਾਟ ‘ਤੇ ਲੱਗਿਆ 12 ਲੱਖ ਰੁਪਏ ਦਾ ਜ਼ੁਰਮਾਨਾ

    ਹੌਲੀ ਓਵਰ ਰੇਟ ਲਈ ਵਿਰਾਟ ‘ਤੇ ਲੱਗਿਆ 12 ਲੱਖ ਰੁਪਏ ਦਾ ਜ਼ੁਰਮਾਨਾ

    ਦੁਬਈ। ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਆਈਪੀਐਲ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਲਈ ਕੁਝ ਚੰਗਾ ਨਹੀਂ ਰਿਹਾ। ਵਿਰਾਟ ਦੀ ਟੀਮ ਨੂੰ ਇਸ ਮੈਚ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਟੀਮ ਦੀ ਹੌਲੀ ਓਵਰ ਰੇਟ ਲਈ ਉਨ੍ਹਾਂ ਨੂੰ 12 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ।

    ਪੰਜਾਬ ਨੇ ਬੰਗਲੁਰੂ ਨੂੰ 97 ਦੌੜਾਂ ਨਾਲ ਹਰਾਇਆ। ਵਿਰਾਟ ਨੇ ਇਸ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਅਤੇ ਮੈਚ ਵਿਚ ਤਿੰਨ ਤੇਜ਼ ਗੇਂਦਬਾਜ਼ਾਂ ਜਿਵੇਂ ਕਿ ਡੇਲ ਸਟੇਨ, ਉਮੇਸ਼ ਯਾਦਵ ਅਤੇ ਨਵਦੀਪ ਸੈਣੀ ਨੇ ਖੇਡਿਆ ਸੀ। ਪਹਿਲੀ ਪਾਰੀ ਇਕ ਘੰਟਾ 51 ਮਿੰਟ ਚੱਲੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.