ਰਾਜ ਸਭਾ ਦਾ ਕਾਰਜਕਾਲ ਪੂਰਾ ਕਰਨ ਵਾਲੇ ਮੈਂਬਰਾਂ ਨੂੰ ਵਿਦਾਈ
ਨਵੀਂ ਦਿੱਲੀ। ਰਾਜ ਸਭਾ ਨੇ ਨਵੰਬਰ ‘ਚ ਆਪਣਾ ਕਾਰਜਕਾਲ ਪੂਰਾ ਕਰਨ ਵਾਲੇ ਮੈਂਬਰਾਂ ਨੂੰ ਵਿਦਾਈ ਦਿੱਤੀ ਹੈ ਤੇ ਉਨ੍ਹਾਂ ਦੇ ਫਿਰ ਤੋਂ ਇਸ ਸਦਨ ਦਾ ਮੈਂਬਰ ਚੁਣੇ ਜਾਣ ਦੀ ਕਾਮਨਾ ਕੀਤੀ ਹੈ।
ਸਭਾਪਤੀ ਐਮ ਵੈਂਕੱਇਆ ਨਾਇਡੂ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਕਿਹਾ ਕਿ ਇਸ ਸਾਲ ਨਵੰਬਰ ‘ਚ ਇਸ ਸਦਨ ਦੇ ਕੁਝ ਮੈਂਬਰ ਆਪਣਾ ਕਾਰਜਕਾਲ ਪੂਰਾ ਕਰ ਲੈਣਗੇ। ਉਨ੍ਹਾਂ ਇਨ੍ਹਾਂ ਮੈਂਬਰਾਂ ਦੇ ਕੰਮਕਾਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਫਿਰ ਤੋਂ ਚੁਣੇ ਜਾਣ, ਇਸ ਦੀ ਉਹ ਉਮੀਦ ਕਰਦੇ ਹਨ। ਉਨ੍ਹਾਂ ਨੇ ਮੈਂਬਰਾਂ ਦੇ ਤੰਦਰੁਸਤ ਰਹਿਣ ਤੇ ਸਾਲਾਂ ਤੱਕ ਉਤਸ਼ਾਹ ਦੇ ਨਾਲ ਦੇਸ਼ ਦੀ ਸੇਵਾ ਕਰਨ ਦੀ ਕਾਮਨਾ ਕੀਤੀ। ਕਾਰਜਕਾਲ ਪੂਰਾ ਕਰਨ ਵਾਲੇ ਮੈਂਬਰਾਂ ‘ਚ ਕਾਂਗਰਸ ਦੇ ਪੀ. ਐਲ. ਪੂਨੀਆ ਤੇ ਰਾਜ ਬੱਬਰ, ਭਾਜਪਾ ਦੇ ਨੀਰਜ਼ ਸ਼ੇਖਰ ਤੇ ਹਰਦੀਪ ਸਿੰਘ ਪੁਰੀ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਰਵੀ ਪ੍ਰਕਾਸ਼ ਵਰਮਾ, ਛੱਤਰਪਾਲ ਸਿੰਘ ਯਾਦਵ ਤੇ ਜਾਵੇਦ ਅਲੀ, ਬਹੁਜਨ ਸਮਾਜ ਪਾਰਟੀ ਦੇ ਵੀਰ ਸਿੰਘ ਆਦਿ ਮੁੱਖ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.