ਮਹਾਂਰਾਸ਼ਟਰ ਦੇ ਭਿਵੰਡੀ ’ਚ ਇਮਾਰਤ ਡਿੱਗਣ ਨਾਲ ਅੱਠ ਦੀ ਮੌਤ

Maharashtra

ਐਨਡੀਆਰਐਫ ਵੱਲੋਂ ਬਚਾਅ ਜਾਰੀ

ਠਾਣੇ। ਮਹਾਂਰਾਸ਼ਟਰ ਦੇ ਭਿਵੰਡੀ ’ਚ ਸੋਮਵਾਰ ਸਵੇਰੇ ਇੱਕ ਬਹੁ-ਮੰਜ਼ਿਲਾ ਇਮਾਰਤ ਡਿੱਗਣ ਨਾਲ ਘੱਟ ਤੋਂ ਘੱਟ ਵਿਅਕਤੀਆਂ ਦੀ ਮੌਤ ਹੋ ਗਈ। ਆਰਡੀਐਮਸੀ ਦੇ ਮੁਖੀ ਸੰਤੋਸ਼ ਕਦਮ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਧਾਮਨਕਰ ਨਾਂਕਾ ਕੋਲ ਨਰਪੋਲੀ ਦੇ ਪਟੇਲ ਕੰਪਲੈਕਸ ’ਚ ਸਥਿਤ ਗ੍ਰਾਊਂਡ ਪਲਸ ਤਿੰਨ ਮੰਜ਼ਿਲਾ ਇਮਾਰਤ ’ਚ ਲੋਕ ਸੌਂ ਰਹੇ ਸਨ।

Maharashtra

ਕਦਮ ਨੇ ਦੱਸਿਆ ਕਿ ਇਮਾਰਤ ਦਾ ਇੱਕ ਹਿੱਸਾ ਡਿੱਗ ਗਿਆ ਤੇ ਕਈ ਇਮਾਰਤਾਂ ਮਲਬੇ ’ਚ ਫਸ ਗਈਆਂ। ਉਨ੍ਹਾਂ ਕਿਹਾ ਕਿ ਕੌਮੀ ਆਫ਼ਤਾ ਰਾਹਤ ਦਲ (ਐਨਆਰਡੀਐਫ) ਦੀ ਇੱਕ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ। ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਮੌਕੇ ’ਤੇ ਪਹੁੰਚੀ ਐਨਡੀਆਰਐਫ ਦੀ ਬਚਾਅ ਟੀਮ ਨੇ ਮਲਬੇ ਹੇਠੋਂ ਇੱਕ ਲੜਕੇ ਨੂੰ ਜ਼ਿੰਦਾ ਬਾਹਰ ਕੱਢਿਆ। ਕਦਮ ਨੇ ਦੱਸਿਆ ਕਿ ਹਾਲੇ ਤੱਕ ਅੱਠ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਕੱਢਿਆ ਜਾ ਚੁੱਕਿਆ ਹੈ ਤੇ ਬਚਾਅ ਟੀਮ ਨੇ ਘੱਟ ਤੋਂ ਘੱਟ ਪੰਜ ਵਿਅਕਤੀਆਂ ਨੂੰ ਬਚਾਅ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.