ਸਭ ਦੀਆਂ ਨਜ਼ਰ ਕ੍ਰਿਸ ਗੇਲ ਤੇ ਰਿਸ਼ਭ ਪੰਤ ‘ਤੇ
ਦੁਬਈ। ਕੋਰੋਨਾ ਕਾਲ ‘ਚ ਆਈਪੀਐਲ ਦੇ 13ਵੇਂ ਸੀਜ਼ਨ ‘ਦੀ ਸ਼ੁਰੂਆਤ ਯੂਏਈ ਤੋਂ ਹੋ ਚੁੱਕੀ ਹੈ। ਆਈਪੀਐਲ-2020 ਲੀਗ ਦਾ ਦੂਜਾ ਮੁਕਾਬਲਾ ਅੱਜ ਦੁਬਈ ‘ਚ ਦਿੱਲੀ ਕੈਪੀਟਲਸ ਤੇ ਕਿੰਗਜ਼ ਇਲੈਵਨ ਪੰਜਾਬ ਦਰਮਿਆਨ ਖੇਡਿਆ ਜਾਵੇਗਾ।
ਉਮੀਦ ਹੈ ਇਨ੍ਹਾਂ ਦੋਵਾਂ ਟੀਮਾਂ ਦਰਮਿਆਨ ਜ਼ੋਰਦਾਰ ਟੱਕਰ ਵੇਖਣ ਨੂੰ ਮਿਲੇਗੀ। ਦੋਵੇਂ ਟੀਮਾਂ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਨਾ ਚਾਹੁੰਣਗੀਆਂ। ਦਿੱਲੀ ਕੈਪਟੀਲਸ ਦੀ ਟੀਮ ਨੌਜਵਾਨਾਂ ਨਾਲ ਭਰੀ ਹੋਈ ਹੈ। ਟੀਮ ‘ਚ ਪਿਛਲੀ ਵਾਰ ਦੇ ਮੁਕਾਬਲੇ ਟੀਮ ‘ਚ ਕੁਝ ਘੱਟ ਬਦਲਾਅ ਵੇਖਣ ਨੂੰ ਮਿਲਿਆ ਹੈ। ਓਪਨਰ ਬੱਲੇਬਾਜ਼ ਸਿਖ਼ਰ ਧਵਨ ਤੇ ਪ੍ਰਿਥਵੀ ਸ਼ਾਅ ਪਾਰੀ ਦੀ ਸ਼ੁਰੂਆਤ ਕਰਨਗੇ। ਮੱਧਕ੍ਰਮ ‘ਚ ਕਪਤਾਨ ਸੁਰੇਸ਼ ਅਇਅਰ, ਵਿਕਟਕੀਪਰ ਰਿਸ਼ਭ ਪੰਤ, ਸ਼ਿਰਰਾਨ ਹੇਟਮਾਇਰ, ਮਾਰਕਸ ਸਟੋਈਨਿਸ ਜ਼ਿੰਮੇਵਾਰੀ ਸੰਭਾਲ ਸਕਦੇ ਹਨ।
ਦੂਜੇ ਪਾਸੇ ਪੰਜਾਬ ਦੀ ਟੀਮ ਵੀ ਕਾਫ਼ੀ ਮਜ਼ਬੂਤ ਨਜ਼ਰ ਆ ਰਹੀ ਹੈ। ਓਪਨਰ ਬੱਲੇਬਾਜ਼ ਕ੍ਰਿਸ ਗੇਲ ਤੇ ਕਪਤਾਨ ਲੋਕੇਸ਼ ਰਾਹੁਲ ਹੀ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਮੱਧਕ੍ਰਮ ‘ਚ ਮਿਅੰਗ ਅਗਰਵਾਲ, ਸਰਫਰਾਜ ਖਾਨ, ਮਨਦੀਪ ਸਿੰਘ ਤੇ ਗਲੇਨ ਮੈਕਸਵੇਲ ਟੀਮ ਨੂੰ ਮਜ਼ਬੂਤ ਦੇਣਗੇ। ਟੀਮ ਦਾ ਸਾਰਾ ਦਾਰਮੋਦਾਰ ਓਪਨਰ ਬੱਲੇਬਾਜ਼ ਕ੍ਰਿਸ ਗੇਲ ਤੇ ਰਾਹੁਲ ‘ਤੇ ਹੋਵੇਗਾ। ਉਮੀਦ ਹੈ ਕਿ ਪੰਜਾਬ ਤੇ ਦਿੱਲੀ ਦਰਮਿਆਨ ਜ਼ੋਰਦਾਰ ਮੁਕਾਬਲਾ ਵੇਖਣ ਨੂੰ ਮਿਲੇਗਾ ਤੇ ਇਸ ਵਾਰ ਦੋਵੇਂ ਟੀਮਾਂ ਕਾਫ਼ੀ ਮਜ਼ਬੂਤ ਨਜ਼ਰ ਆ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.