ਇਨਸਾਨੀਅਤ ਦੇ ਪਹਿਰੇਦਾਰ ਸਨ ਸ਼ਹੀਦ ਬਲਕਰਨ ਸਿੰਘ ਇੰਸਾਂ ਤੇ ਸ਼ਹੀਦ ਗੁਰਜੀਤ ਸਿੰਘ ਇੰਸਾਂ

ਇਨਸਾਨੀਅਤ ਦੇ ਪਹਿਰੇਦਾਰ ਸਨ ਸ਼ਹੀਦ ਬਲਕਰਨ ਸਿੰਘ ਇੰਸਾਂ ਤੇ ਸ਼ਹੀਦ ਗੁਰਜੀਤ ਸਿੰਘ ਇੰਸਾਂ

ਬਠਿੰਡਾ, (ਸੁਖਨਾਮ/ਸੱਚ ਕਹੂੰ ਨਿਊਜ਼) ਮਨੁੱਖਤਾ ਨੂੰ ਸਮਰਪਿਤ ਬੇਦਾਗ ਸਖ਼ਸ਼ੀਅਤ, ਨਰਮ ਸੁਭਾਅ ਅਤੇ ਮਿੱਠ-ਬੋਲੜੇ ਨੌਜਵਾਨ ਬਲਕਰਨ ਸਿੰਘ ਇੰਸਾਂ ਉਰਫ ਜਿੰਦਰਪਾਲ ਭਾਵੇਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ ਪਰ ਫਿਰ ਵੀ ਉਸ ਦੀ ਯਾਦ ਸਦਾ ਲੋਕਾਂ ਦੇ ਦਿਲਾਂ ਵਿਚ ਹਮੇਸ਼ਾਂ ਤਾਜ਼ੀ ਰਹੇਗੀ ਬਲਕਰਨ ਸਿੰਘ ਇੰਸਾਂ, ਮਹਿਤਾ 21 ਦਸਬੰਰ 1977 ਨੂੰ ਮਾਤਾ ਹਰਬੰਸ ਕੌਰ ਦੀ ਕੁੱਖਂੋ ਸ੍ਰ. ਜਸਵੰਤ ਸਿੰਘ ਸਾਬਕਾ ਸਰਪੰਚ ਪਿੰਡ ਮਹਿਤਾ ਜ਼ਿਲ੍ਹਾ ਬਠਿੰਡਾ ਦੇ ਘਰ ਅੱਖੀਆਂ ਦਾ ਤਾਰਾ ਬਣ ਕੇ ਆਏ ਬਲਕਰਨ ਸਿੰਘ ਹੋਰੀਂ ਦੋ ਭਰਾ ਸਨ, ਜਿੰਨ੍ਹਾਂ ‘ਚੋਂ ਵੱਡੇ ਭਾਈ ਜਸਕਰਨ ਸਿੰਘ ਇੰਸਾਂ ਹਨ ਤੇ ਉਹ ਵੀ ਦੀਨ ਦੁਖੀਆਂ ਦੀ ਮੱਦਦ ਲਈ ਹਮੇਸ਼ਾਂ ਤਿਆਰ ਬਰ-ਤਿਆਰ ਰਹਿੰਦੇ ਹਨ

ਸੰਨ 1990 ਵਿੱਚ ਬਲਕਰਨ ਸਿੰਘ ਇੰਸਾਂ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ 26 ਅਗਸਤ 2007 ਨੂੰ ਆਪਣੇ ਪਰਿਵਾਰ ਸਮੇਤ ਜਾਮ-ਏ-ਇੰੰਸਾਂ ਪੀਤਾ ਅਤੇ ਉਸ ਤੋਂ ਬਾਅਦ ਸਮਾਜ ਸੇਵਾ ਕਰਦਿਆਂ ਕਦੇ ਵੀ ਪਿੱਛੇ ਮੁੜ ਕੇ ਨਹੀ ਵੇਖਿਆ ਸਮਾਜ ਭਲਾਈ ਦੇ ਕੰਮਾਂ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਰਸਾ ਵਿਖੇ ਜ਼ਿਆਦਾਤਰ ਸੇਵਾ ‘ਤੇ ਹੀ ਰਹਿੰਦਾ ਸੀ  ਉਹ ਲੋਕਾਂ ਨੂੰ ਵੀ ਹਮੇਸ਼ਾਂ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਰਹਿੰਦਾ ਸੀ

ਪਿੰਡ ਦੇ ਸਰਕਾਰੀ ਸਕੂਲ ਵਿਖੇ ਪੜ੍ਹੇ ਬਲਕਰਨ ਸਿੰਘ ਇੰਸਾਂ (ਪੰਜਵੀਂ ਪਾਸ) ਉੱਚ ਪੜ੍ਹੇ-ਲਿਖੇ ਲੋਕਾਂ ਨੂੰ ਵੀ ਮਾਤ ਦੇ ਦਿੰਦਾ ਸੀ ਉਸ ਦਾ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਵੀ ਇੱਕ ਵੱਖਰਾ ਹੀ ਅੰਦਾਜ਼ ਸੀ ਸੰਨ 2008 ਵਿਚ ਬਲਕਰਨ ਸਿੰਘ ਨੇ ਦੋ ਮਹਿਕਮਿਆਂ ‘ਚ ਠੇਕੇਦਾਰੀ ਦਾ ਵੀ ਕੰਮ ਕੀਤਾ ਸੀ, ਜਿਸ ‘ਤੇ ਐਕਸੀਅਨ ਵੱਲੋਂ ਵਧੀਆ ਕੰਮ ਕਰਨ ‘ਤੇ ਸਨਮਾਨਿਤ ਵੀ ਕੀਤਾ
5 ਫਰਵਰੀ 1997 ਨੂੰ ਉਸ ਦੀ ਸ਼ਾਦੀ ਲਾਲਬਾਈ (ਸ੍ਰੀ ਮੁਕਤਸਰ ਸਹਿਬ) ਨਿਵਾਸੀ ਗੁਰਦੇਵ ਸਿੰਘ ਮਾਨ ਦੀ ਸਪੁੱਤਰੀ ਕਰਮਜੀਤ ਕੌਰ ਇੰਸਾਂ ਨਾਲ ਹੋਈ, ਉਨ੍ਹਾਂ ਦੇ ਘਰ ਦੋ ਬੱਚਿਆਂ ਖੁਸ਼ਪ੍ਰੀਤ ਕੌਰ ਇੰਸਾਂ ਤੇ ਏਕਮਪ੍ਰੀਤ ਸਿੰਘ ਇੰਸਾਂ ਨੇ ਜਨਮ ਲਿਆ

ਲਕਰਨ ਸਿੰਘ ਇੰਸਾਂ ਹਰ ਇੱਕ ਨਾਲ ਆਪਣੇ ਪਰਿਵਾਰ ਦੀ ਤਰ੍ਹਾਂ ਰਹਿੰਦਾ ਸੀ ਆਪਦੇ ਦੋਸਤਾਂ-ਰਿਸ਼ਤੇਦਾਰਾਂ ਨਾਲ ਉਸਦਾ ਪੂਰਾ ਸਨੇਹ ਸੀ ਹਰ ਕੋਈ ਉਸ ਨੂੰ ਮਿਲਕੇ ਬੇਹੱਦ ਖੁਸ਼ ਹੁੰਦਾ ਸੀ ਬਲਕਰਨ ਸਿੰਘ ਇੰਸਾਂ ਆਪਣੇ ਸੇਵਾਦਾਰ ਸਾਥੀਆਂ ਨਾਲ ਬਾਹਰ ਦੀਆਂ ਸਤਿਸੰਗਾਂ ਦੇ ਟੂਰ ‘ਤੇ ਗਿਆ ਹੋਇਆ ਸੀ 13 ਸਤੰਬਰ 2009 ਨੂੰ ਡੇਰਾ ਸੱਚਾ ਸੌਦਾ ਸਰਸਾ ਤੋਂ ਆਪਣੇ ਪਿੰਡ ਵੱਲ ਰਵਾਨਾ ਹੋਏ, ਜਿਸ ‘ਤੇ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਬਲਕਰਨ ਸਿੰਘ ਇੰਸਾਂ ਸਾਡੇ ਤੋਂ ਸਦੀਵੀ ਵਿਛੋੜਾ ਪਾ ਗਏ ਮੌਤ ਅਟੱਲ ਹੈ ਹਰ ਕਿਸੇ ਨੇ ਇਸ ਫਾਨੀ ਸੰਸਾਰ ਤੋਂ ਇੱਕ ਨਾ ਇੱਕ ਦਿਨ ਕੂਚ ਕਰ ਜਾਣਾ ਹੈ ਪਰ ਜੋ ਇਨਸਾਨ ਆਪਣੇ ਨਿੱਜੀ ਸਵਾਰਥ ਨੂੰ ਇੱਕ ਪਾਸੇ ਰੱਖ ਕੇ ਦੂਜਿਆਂ ਲਈ ਕੁਝ ਕਰਦਾ ਹੈ ਪੂਰੀ ਦੁਨੀਆਂ ਅਜਿਹੀ ਰੂਹ ਨੂੰ ਧੰਨ-ਧੰਨ-ਧੰਨ ਹੀ ਕਹਿੰਦੀ ਹੈ ਤੇ ਅਜਿਹੇ ਇਨਸਾਨ ਦਾ ਨਾਂਅ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ‘ਚ ਉੱਕਰਿਆ ਜਾਂਦਾ ਹੈ
ਗੁਰਜੀਤ ਸਿੰਘ ਇੰਸਾਂ, ਬਠਿੰਡਾ

ਜੋਬਨ ਰੁੱਤੇ ਸ਼ਹੀਦੀ ਪ੍ਰਾਪਤ ਕਰ ਗਏ ਗੁਰਜੀਤ ਸਿੰਘ ਇੰਸਾਂ, ਬਠਿੰਡਾ ਨਿਮਰਤਾ ਤੇ ਸਮਾਜ ਸੇਵਾ ਦੀ ਮੂਰਤ ਸਨ ਜਿੰਨ੍ਹਾਂ ਨੇ ਛੋਟੀ ਉਮਰੇ ਵੱਡੀਆਂ ਪੁਲਾਘਾਂ ਪੁੱਟਦਿਆਂ ਆਪਣੇ ਪਰਿਵਾਰ ਵੱਲੋਂ ਵਧੀਆ ਸਮਾਜ ਦੇ ਨਿਰਮਾਣ ‘ਚ ਪਾਏ ਯੋਗਦਾਨ ਦੇ ਕਦਮ ਚਿੰਨ੍ਹਾਂ ‘ਤੇ ਚਲਦਿਆਂ ਡੇਰਾ ਸੱਚਾ ਸੌਦਾ ਸਰਸਾ ਤੋਂ ਨਾਮ ਦੀ ਅਨਮੋਲ ਦਾਤ ਹਾਸਲ ਕਰਕੇ ਆਪਣੀਆਂ ਮਿਸ਼ਨਰੀ ਸੇਵਾਵਾਂ ਨੂੰ ਤਨਦੇਹੀ, ਇਮਾਨਦਾਰੀ ਤੇ ਲਗਨ ਨਾਲ ਨਿਭਾਇਆ ਗੁਰਜੀਤ ਸਿੰਘ ਇੰਸਾਂ ਦਾ ਜਨਮ ਪਿਤਾ ਜਰਨੈਲ ਸਿੰਘ ਇੰਸਾਂ (ਪੁਲਿਸ ਮੁਲਾਜ਼ਮ) ਦੇ ਘਰ ਪਿੰਡ ਜੰਡਵਾਲਾ ਚੜ੍ਹਤ ਸਿੰਘ ਵਿਖੇ ਮਾਤਾ ਸੁਖਵਿੰਦਰ ਕੌਰ ਇੰਸਾਂ ਦੀ ਕੁੱਖਂੋ 10 ਅਕਤੂਬਰ 1984 ਨੂੰ ਹੋਇਆ ਮੁੱਢਲੀ ਸਿੱਖਿਆ ਜੱਦੀ ਪਿੰਡ ਕੋਠੇ ਮਾਹਲਾ ਸਿੰਘ ਵਾਲੇ (ਜੈਤੋ) ਵਿਖੇ ਹਾਸਲ ਕੀਤੀ

ਪ੍ਰਾਇਮਰੀ ਤੱਕ ਜੈਤੋ ਤੇ ਮਿਡਲ ਤੋਂ 10+2 ਤੱਕ ਗੋਨਿਆਣਾ ਮੰਡੀ ਤੋਂ ਮੁਕੰਮਲ ਕਰਨ ਉਪਰੰਤ ਆਈਟੀਆਈ ਦੇਹਰਾਦੂਨ ਤੋਂ ਕੀਤੀ ਅਤੇ ਨਾਲ-ਨਾਲ ਕੰਪਿਊਟਰ ਤੇ ਆਟੋਮੋਬਾਇਲ ਦਾ ਡਿਪਲੋਮਾ ਵੀ ਹਾਸਲ ਕੀਤਾ 15 ਅਗਸਤ 1997 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਨੂੰ ਆਖਰੀ ਸਾਹਾਂ ਤੱਕ ਨਿਭਾਇਆ ਸਖਤ ਮਿਹਨਤ ਤੇ ਸੇਵਾ ਭਾਵਨਾ ‘ਚ ਰੁਝਾਨ ਹੋਣ ਕਰਕੇ ਡੇਰਾ ਸੱਚਾ ਸੌਦਾ ਦੀ ਡੈਕੋਰੇਸ਼ਨ ਸੰਮਤੀ ‘ਚ ਸ਼ਾਨਦਾਰ ਜਿੰਮੇਵਾਰੀ ਨਿਭਾਈ  ਗੁਰਜੀਤ ਸਿੰਘ ਇੰਸਾਂ ਦਾ ਵਿਆਹ ਭਗਤਾ ਭਾਈ ਨਿਵਾਸੀ ਸ੍ਰ. ਗੁਲਜਾਰ ਸਿੰਘ ਦੀ ਪੁੱਤਰੀ ਕੋਮਲਪ੍ਰੀਤ ਕੌਰ ਨਾਲ 15 ਨਵੰਬਰ 2007 ਨੂੰ ਹੋਇਆ

ਉਸ ਦੇ ਘਰ ਬੇਟੀ ਸੁਖਰੀਤ ਨੇ ਜਨਮ ਲਿਆ ਗੁਰਜੀਤ ਸਿੰਘ ਇੰਸਾਂ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦਾ ਮੈਂਬਰ ਬਣ ਕੇ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਈ ਘਰ ਦੇ ਕੰਮਾਂ ‘ਚ ਹੱਥ ਵਟਾਉਂਦੇ ਹੋਏ ਆਪਣੇ ਪਿੰਡ ਜੈਤੋ ਵਿਖੇ ਚਾਚਾ ਜੀ ਨਾਲ ਖੇਤਾਂ ‘ਚ ਪੂਰੀ ਮਿਹਨਤ ਕੀਤੀ ਗੁਰਜੀਤ ਸਿੰਘ ਇੰਸਾਂ ਆਪਣੀ ਛੋਟੀ ਲਾਡਲੀ ਭੈਣ ਰੁਪਿੰਦਰ ਕੌਰ ਇੰਸਾਂ ਨੂੰ ਪੂਰੇ ਲਾਡ ਪਿਆਰ ਨਾਲ ਰਖਦਾ ਸੀ ਡੇਰੇ ਪ੍ਰਤੀ ਭਾਵਨਾ ਦਾ ਵਹਿਣ ਐਨਾ ਲਾਜਵਾਬ ਸੀ ਕਿ ਘਰ-ਪਰਿਵਾਰ ਦੇ ਕੰਮਾਂ ਦੇ ਨਾਲ-ਨਾਲ ਡੇਰੇ ‘ਚ ਸੇਵਾ ਕਰਨ ਦਾ ਜਜ਼ਬਾ ਹਮੇਸ਼ਾ ਬਣਿਆ ਰਹਿੰਦਾ ਸੀ

ਛੋਟੀ ਉਮਰੇ ਉਹ ਪੈੜਾਂ ਪਾਈਆਂ ਜੋ ਨੌਜਵਾਨ ਪੀੜ੍ਹੀ ਨੂੰ ਹਮੇਸ਼ਾ ਪ੍ਰੇਰਿਤ ਕਰਦੀਆਂ ਰਹਿਣਗੀਆਂ ਪੂਜਨੀਕ ਗੁਰੂ ਜੀ ਵੱਲੋਂ ਨਿਸੁਆਰਥ ਸੇਵਾ ਭਾਵਨਾ ਦੇ ਮਿਲੇ ਸੰਦੇਸ਼ ‘ਤੇ ਅਮਲ ਕਰਦਿਆਂ ਉਸ ਨੇ ਕਈ ਵਾਰ ਖ਼ੂਨਦਾਨ ਕੀਤਾ ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਹੋਰਨਾਂ ਬਹੁਤੇ ਲੋਕਾਂ ਨੂੰ ਨਾਮ ਦੁਆਉਣ ‘ਚ ਅਹਿਮ ਯੋਗਦਾਨ ਪਾਇਆ ਛੋਟੀ ਉਮਰ ‘ਚ ਇਨਸਾਨੀਅਤ ਦੇ ਵੱਡੇ ਕੰਮ ਕਰ ਗਿਆ ਗੁਰਜੀਤ ਸਿੰਘ ਇੰਸਾਂ ਅੱਜ ਕਰੋੜਾਂ ਲੋਕਾਂ ਦੇ ਦਿਲਾਂ ‘ਚ ਵੱਡੀ ਥਾਂ ਬਣਾ ਗਿਆ ਹੈ ਉਸ ਦੀ ਜ਼ਿੰਦਗੀ ਤੇ ਕੁਰਬਾਨੀ ਨੂੰ ਸਾਡਾ ਕੋਟਿਨ-ਕੋਟਿ ਸਲਾਮ ਹੈ ਸਾਧ-ਸੰਗਤ ਦੋਵਾਂ ਸ਼ਹੀਦਾਂ ਦੀ 11ਵੀਂ ਬਰਸੀ ਮੌਕੇ ਅੱਜ 12 ਸਤੰਬਰ ਨੂੰ ਨਾਮ ਚਰਚਾ ਘਰ, ਡੱਬਵਾਲੀ ਰੋਡ, ਬਠਿੰਡਾ ਵਿਖੇ ਖ਼ੂਨ ਦਾਨ ਕੈਂਪ ਲਾ ਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.